ਮੱਧ ਪ੍ਰਦੇਸ਼ ਦੇ ਸਿੱਖਿਆ ਮੰਤਰੀ ਦਾ ਲੜਕੀ ਨਾਲ ਪੋਲ ਡਾਂਸ ਕਰਨ ਦਾ ਸੱਚ

Thursday, Oct 12, 2017 - 12:30 PM (IST)

ਭੋਪਾਲ— ਮੱਧ ਪ੍ਰਦੇਸ਼ ਦੇ ਸਿੱਖਿਆ ਮੰਤਰੀ ਕੁੰਵਰ ਵਿਜੇ ਸ਼ਾਹ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਵਿਜੇ ਨਾਲ ਮਿਲਦਾ-ਜੁਲਦਾ ਇਕ ਸ਼ਖਸ ਇਕ ਲੜਕੀ ਨਾਲ ਪੂਰੇ ਜੋਸ਼ ਨਾਲ ਪੋਲ ਡਾਂਸ ਕਰ ਰਿਹਾ ਹੈ। ਅਸਲ 'ਚ ਇਹ ਵੀਡੀਓ 3 ਸਾਲ ਪੁਰਾਣਾ ਹੈ ਅਤੇ ਇਸ 'ਚ ਲੜਕੀ ਨਾਲ ਡਾਂਸ ਕਰ ਰਿਹਾ ਸ਼ਖਸ ਜੇ.ਡੀ. ਯੂ. ਵਿਧਾਇਕ ਅਭੇ ਕੁਸ਼ਵਾਹਾ ਹੈ। ਇਹ ਵੀਡੀਓ 2 ਸਾਲ ਪਹਿਲਾਂ ਬਿਹਾਰ ਚੋਣਾਂ ਦੌਰਾਨ ਉੱਭਰ ਕੇ ਸਾਹਮਣੇ ਆਇਆ ਹੈ। ਜਿਸ ਨੂੰ ਇਕ ਦਿਨ ਪਹਿਲਾਂ ਹੀ ਆਰ.ਜੇ.ਡੀ. ਨੇ ਨਿਤੀਸ਼ ਨੂੰ ਘੇਰਨ ਲਈ ਟਵੀਟ ਕੀਤਾ ਸੀ।

ਵੀਡੀਓ ਨੂੰ ਪਿਛਲੇ 2 ਦਿਨਾਂ 'ਚ ਸੈਂਕੜੇ ਲੋਕਾਂ ਨੇ ਸ਼ੇਅਰ ਕੀਤਾ ਅਤੇ ਹੈਰਾਨੀ ਉਦੋਂ ਹੋਈ ਜਦੋਂ ਆਮ ਆਦਮੀ ਪਾਰਟੀ ਦੀ ਨੇਤਾ ਅਲਕਾ ਲਾਂਬਾ ਅਤੇ ਮੱਧ ਪ੍ਰਦੇਸ਼ ਕਾਂਗਰਸ ਦੇ ਆਫੀਸ਼ੀਅਲ ਹੈਂਡਲ ਨੇ ਵੀ ਉਸ ਵੀਡੀਓ ਨੂੰ ਟਵੀਟ ਕੀਤਾ। ਹਾਲਾਂਕਿ ਵਿਰੋਧ ਅਤੇ ਗਲਤੀ ਦਾ ਅਹਿਸਾਸ ਹੋਣ ਤੋਂ ਬਾਅਦ ਦੋਹਾਂ ਨੇ ਟਵੀਟ ਹਟਾ ਲਿਆ।


Related News