ਮਨੀ ਲਾਂਡਰਿੰਗ ਮਾਮਲੇ ''ਚ ਸ਼ਿਵ ਸੈਨਾ ਵਿਧਾਇਕ ਪ੍ਰਤਾਪ ਸਰਨਾਇਕ ਨੂੰ ਈ.ਡੀ. ਨੇ ਭੇਜਿਆ ਸੰਮਨ

12/02/2020 3:12:37 AM

ਮੁੰਬਈ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮਨੀ ਲਾਂਡਰਿੰਗ ਮਾਮਲੇ 'ਚ ਸ਼ਿਵ ਸੈਨਾ ਵਿਧਾਇਕ ਪ੍ਰਤਾਪ ਸਰਨਾਇਕ ਅਤੇ ਬੇਟੇ ਵਿਹਾਂਗ ਨੂੰ ਸੰਮਨ ਭੇਜਿਆ ਹੈ। ਸੂਤਰਾਂ ਮੁਤਾਬਕ, ਈ.ਡੀ. ਨੂੰ ਟਾਪ ਸਕਿਊਰਿਟੀ ਗਰੁੱਪ ਅਤੇ ਪ੍ਰਤਾਪ ਵਿਚਾਲੇ ਕਈ ਸ਼ੱਕੀ ਲੈਣ-ਦੇਣ ਦੇ ਪ੍ਰਮਾਣ ਮਿਲੇ ਹਨ। ਇਸ ਤੋਂ ਪਹਿਲਾਂ, ਮਾਮਲੇ 'ਚ ਈ.ਡੀ. ਨੇ 24 ਨਵੰਬਰ ਨੂੰ ਪ੍ਰਤਾਪ ਦੇ ਟਿਕਾਣਿਆਂ 'ਤੇ ਛਾਪਾ ਮਾਰਿਆ ਸੀ। ਉਦੋਂ ਤੋਂ ਸ਼ਿਵ ਸੈਨਾ ਵਿਧਾਇਕ ਇਕਾਂਤਵਾਸ 'ਚ ਸਨ ਅਤੇ ਇਹ ਉਨ੍ਹਾਂ ਨੂੰ ਪਹਿਲਾ ਸੰਮਨ ਹੈ। ਉਥੇ ਹੀ, ਉਨ੍ਹਾਂ ਦੇ ਬੇਟੇ ਵਿਹਾਂਗ ਨੂੰ ਤੀਜੀ ਵਾਰ ਸੰਮਨ ਕੀਤਾ ਗਿਆ ਹੈ।  

ਈ.ਡੀ. ਨੇ ਵਿਹਾਂਗ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਸੀ ਅਤੇ ਉਸ ਤੋਂ ਬਾਅਦ ਸੰਮਨ ਦੇ ਕੇ 27 ਨਵੰਬਰ ਨੂੰ ਬੁਲਾਇਆ ਗਿਆ ਸੀ ਪਰ ਉਹ ਨਹੀਂ ਪਹੁੰਚਿਆ। ਇਸ ਕੇਸ 'ਚ ਈ.ਡੀ. ਪ੍ਰਤਾਪ ਦੇ ਕਰੀਬ ਅਤੇ ਟਾਪ ਸਕਿਊਰਿਟੀ ਗਰੁੱਪ ਦੇ ਪ੍ਰਮੋਟਰ ਅਮਿਤ ਚੰਦੋਲੇ ਨੂੰ ਗ੍ਰਿਫਤਾਰ ਕਰ ਚੁੱਕੀ ਹੈ।


Inder Prajapati

Content Editor

Related News