ਜੰਮੂ-ਕਸ਼ਮੀਰ ਬੈਂਕ ਮਨੀ ਲਾਂਡਰਿੰਗ ਮਾਮਲੇ ’ਚ ਈ. ਡੀ. ਨੇ ਉਮਰ ਅਬਦੁਲਾ ਤੋਂ ਕੀਤੀ ਪੁੱਛਗਿੱਛ

04/08/2022 10:39:22 AM

ਨਵੀਂ ਦਿੱਲੀ/ਸ਼੍ਰੀਨਗਰ– ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਜੰਮੂ-ਕਸ਼ਮੀਰ (ਜੇ. ਐਂਡ ਕੇ.) ਬੈਂਕ ਵੱਲੋਂ ਇਕ ਇਮਾਰਤ ਦੀ ਖਰੀਦ ਨਾਲ ਸਬੰਧਤ ਮਾਮਲੇ ’ਚ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੈਂਸ ਦੇ ਨੇਤਾ ਉਮਰ ਅਬਦੁਲਾ ਤੋਂ ਵੀਰਵਾਰ ਨੂੰ ਦਿੱਲੀ ’ਚ ਪੁੱਛਗਿੱਛ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਇਮਾਰਤ ਲਗਭਗ 12 ਸਾਲ ਪਹਿਲਾਂ ਖਰੀਦੀ ਗਈ ਸੀ।

ਇਸ ਦੌਰਾਨ ਨੈਕਾਂ ਨੇ ਕੇਂਦਰ ਸਰਕਾਰ ’ਤੇ ਦੋਸ਼ ਲਗਾਇਆ ਕਿ ਜਾਂਚ ਏਜੰਸੀਆਂ ਦੀ ਗਲਤ ਵਰਤੋਂ ਕਰਨਾ ਭਾਰਤੀ ਜਨਤਾ ਪਾਰਟੀ ਦੀ ਆਦਤ ਬਣ ਗਈ ਹੈ ਅਤੇ ਇਹ ਵੀ ਇਸੇ ਤਰ੍ਹਾਂ ਦਾ ਮਾਮਲਾ ਹੈ।

ਕਸ਼ਮੀਰ ’ਚ ਐੱਨ. ਆਈ. ਏ.ਦੀ ਛਾਪੇਮਾਰੀ
ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਵੀਰਵਾਰ ਨੂੰ ਕੇਂਦਰ ਸ਼ਾਸਿਤ ਸੂਬੇ ਜੰਮੂ-ਕਸ਼ਮੀਰ ’ਚ ਕਈ ਜਗ੍ਹਾ ’ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਸ਼੍ਰੀਨਗਰ ਅਤੇ ਬਾਰਾਮੂਲਾ ਜ਼ਿਲੇ ’ਚ ਜੰਮੂ-ਕਸ਼ਮੀਰ ਪੁਲਸ ਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਨਾਲ ਮਿਲ ਕੇ ਐੱਨ. ਆਈ. ਏ. ਟੀਮ ਨੇ ਕਈ ਠਿਕਾਣਿਆਂ ’ਤੇ ਛਾਪੇਮਾਰੀ ਕੀਤੀ।

Rakesh

This news is Content Editor Rakesh