ਈ.ਡੀ. ਨੇ ਪਿਲਾਟਸ ਜਹਾਜ਼ ਧਨ ਸੋਧ ਮਾਮਲੇ ''ਚ ਕਈ ਸ਼ਹਿਰਾਂ ''ਚ ਛਾਪੇ ਮਾਰੇ

08/07/2020 12:35:04 PM

ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ 2009 'ਚ ਭਾਰਤੀ ਹਵਾਈ ਫੌਜ ਲਈ 75 ਪਿਲਾਟਸ ਟਰੇਨਰ ਜਹਾਜ਼ਾਂ ਦੀ ਖਰੀਦ 'ਚ ਕਥਿਤ ਭ੍ਰਿਸ਼ਟਾਚਾਰ ਨਾਲ ਜੁੜੇ ਧਨ ਸੋਧ ਦੇ ਮਾਮਲੇ 'ਚ ਵੱਖ-ਵੱਖ ਸ਼ਹਿਰਾਂ 'ਚ ਕਈ ਕੰਪਲੈਕਸਾਂ 'ਤੇ ਸ਼ੁੱਕਰਵਾਰ ਨੂੰ ਛਾਪੇ ਮਾਰੇ। ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਦਿੱਲੀ 'ਚ ਕਈ ਅਤੇ ਗੁਰੂਗ੍ਰਾਮ ਤੇ ਸੂਰਤ 'ਚ ਇਕ-ਇਕ ਸਥਾਨ ਸਮੇਤ ਘੱਟੋ-ਘੱਟ 14 ਕੰਪਲੈਕਸਾਂ 'ਤੇ ਛਾਪੇਮਾਰੀ ਦੀ ਕਾਰਵਾਈ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਕੇਂਦਰੀ ਜਾਂਚ ਏਜੰਸੀ ਨੇ ਸੌਦੇ ਦੀ ਜਾਂਚ ਲਈ ਧਨ ਸੋਧ ਦਾ ਮਾਮਲਾ ਦਰਜ ਕੀਤਾ ਹੈ ਅਤੇ ਉਹ ਇਹ ਕਾਰਵਾਈ ਧਨ ਸੋਧ ਰੋਕਥਾਮ ਕਾਨੂੰਨ (ਪੀ.ਐੱਮ.ਐੱਲ.ਏ.) ਦੇ ਅਧੀਨ ਸਬੂਤ ਇਕੱਠੇ ਕਰਨ ਲਈ ਕਰ ਰਹੀ ਹੈ। 

ਇਹ ਮਾਮਲਾ ਫਰਾਰ ਚੱਲ ਰਹੇ ਹਥਿਆਰ ਕੰਸਲਟੈਂਟ ਸੰਜੇ ਭੰਡਾਰੀ ਨਾਲ ਜੁੜਿਆ ਹੋਇਆ ਹੈ, ਜੋ ਦੇਸ਼-ਵਿਦੇਸ਼ 'ਚ ਕਥਿਤ ਤੌਰ 'ਤੇ ਅਣਐਲਾਨੀ ਜਾਇਦਾਦ ਰੱਖਣ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਪਹਿਲਾਂ ਤੋਂ ਹੀ ਸੀ.ਬੀ.ਆਈ. ਅਤੇ ਈ.ਡੀ. ਦੀ ਵੱਖ-ਵੱਖ ਜਾਂਚ ਦਾ ਸਾਹਮਣਾ ਕਰ ਰਿਹਾ ਹੈ। ਸੀ.ਬੀ.ਆਈ. ਨੇ ਪਿਛਲੇ ਸਾਲ ਜੂਨ 'ਚ 2,895 ਕਰੋੜ ਦੇ ਪਿਲਾਸਟ ਸੌਦੇ 'ਚ ਅਪਰਾਧਕ ਮਾਮਲਾ ਦਾਇਰ ਕੀਤਾ ਸੀ। ਸੀ.ਬੀ.ਆਈ. ਨੇ ਸਵਿਟਜ਼ਰਲੈਂਡ ਦੀ ਕੰਪਨੀ ਪਿਲਾਟਸ ਏਅਰਕ੍ਰਾਫਟ ਲਿਮਟਿਡ, ਰੱਖਿਆ ਮੰਤਰਾਲੇ, ਭਾਰਤੀ ਹਵਾਈ ਫੌਜ ਦੇ ਅਣਪਛਾਤੇ ਅਧਿਕਾਰੀਆਂ ਅਤੇ ਭੰਡਾਰੀ ਵਿਰੁੱਧ ਮਾਮਲਾ ਦਰਜ ਕੀਤਾ ਸੀ। 2009 'ਚ ਹੋਏ ਇਸ ਕਰਾਰ ਲਈ ਸਵਿਸ ਕੰਪਨੀ ਬੋਲੀ ਲਗਾਉਣ ਵਾਲੀਆਂ ਕੰਪਨੀਆਂ 'ਚੋਂ ਇਕ ਸੀ।


DIsha

Content Editor

Related News