ਐਮਨੇਸਟੀ ਇੰਟਰਨੈਸ਼ਨਲ ਨੂੰ ''ਫੇਮਾ'' ਉਲੰਘਣ ਮਾਮਲੇ ''ਚ ED ਦਾ ਨੋਟਿਸ

09/05/2019 10:33:57 PM

ਲੰਡਨ - ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮਨੁੱਖੀ ਅਧਿਕਾਰ ਰੱਖਿਆ ਲਈ ਕੰਮ ਕਰਨ ਵਾਲੇ ਸੰਗਠਨ ਐਮਨੇਸਟੀ ਇੰਟਰਨੈਸ਼ਨਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਐਮਨੇਸਟੀ ਇੰਟਰਨੈਸ਼ਨਲ ਨੂੰ ਇਹ ਨੋਟਿਸ ਵਿਦੇਸ਼ੀ ਕਰੰਸੀ ਕਾਨੂੰਨ ਦੇ ਤਹਿਤ ਕਥਿਤ ਰੂਪ ਤੋਂ 51 ਕਰੋੜ ਰੁਪਏ ਤੋਂ ਜ਼ਿਆਦਾ ਦੇ ਉਲੰਘਣ ਦੇ ਮਾਮਲੇ 'ਚ ਦਿੱਤਾ ਗਿਆ ਹੈ।

ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਵਿਦੇਸ਼ੀ ਕਰੰਸੀ ਪ੍ਰਬੰਧਨ ਕਾਨੂੰਨ (ਫੇਮਾ) ਦੇ ਤਹਿਤ ਜਾਂਚ ਪੂਰੀ ਹੋਣ ਤੋਂ ਬਾਅਦ ਨੋਟਿਸ ਜਾਰੀ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫੇਮਾ ਦੀ ਜੁਡੀਸ਼ੀਅਲ ਅਥਾਰਟੀ ਨੇ ਪਿਛਲੇ ਮਹੀਨੇ ਇਹ ਨੋਟਿਸ ਜਾਰੀ ਕੀਤਾ। ਇਹ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਵਿਸ਼ੇਸ਼ ਨਿਦੇਸ਼ਕ ਪੱਧਰ ਦਾ ਅਧਿਕਾਰੀ ਹੁੰਦਾ ਹੈ। ਉਨ੍ਹਾਂ ਆਖਿਆ ਕਿ ਕਥਿਤ ਫੇਮਾ ਉਲੰਘਣ ਦਾ ਮਾਮਲਾ ਦੇਸ਼ 'ਚ ਨਾਗਰਿਕ ਸਮਾਜਿਕ ਗਤੀਵਿਧੀਆਂ ਲਈ 51.72 ਕਰੋੜ ਰੁਪਏ ਦੀ ਉਧਾਰੀ ਅਤੇ ਕਰਜ਼ੇ ਨਾਲ ਸਬੰਧਿਤ ਹੈ।

ਐਮਨੇਸਟੀ ਨੇ ਇਹ ਰਾਸ਼ੀ ਆਪਣੇ ਮੂਲ ਨਿਕਾਅ ਐਮਨੇਸਟੀ ਇੰਟਰਨੈਸ਼ਨਲ, ਬ੍ਰਿਟੇਨ ਤੋਂ ਸੇਵਾਵਾਂ ਦੇ ਨਿਰਯਾਤ ਦੇ ਨਾਂ 'ਤੇ ਹਾਸਲ ਕੀਤੀ ਸੀ। ਕੇਂਦਰੀ ਜਾਂਚ ਏਜੰਸੀ ਨੇ ਪਿਛਲੇ ਸਾਲ ਵਿਦੇਸ਼ੀ ਚੰਦਾ ਨਿਯਮਨ ਕਾਨੂੰਨੀ (ਐੱਫ. ਸੀ. ਆਰ. ਏ.) ਦੇ ਕਥਿਤ ਉਲੰਘਣ ਦੇ ਦੋਸ਼ਾਂ 'ਚ ਸੰਗਠਨ ਦੇ ਬੈਂਗਲੁਰੂ ਦਫਤਰ 'ਚ ਛਾਪੇਮਾਰੀ ਕੀਤੀ ਸੀ।

Khushdeep Jassi

This news is Content Editor Khushdeep Jassi