ਈ.ਡੀ. ਨੇ ਅਲਾਗਿਰੀ ਦੇ ਬੇਟੇ ਦੀ 40 ਕਰੋੜ ਰੁਪਏ ਦੀ ਜਾਇਦਾਦ ਕੀਤੀ ਜ਼ਬਤ

04/24/2019 5:05:12 PM

ਨਵੀਂ ਦਿੱਲੀ— ਧਨ ਸੋਧ ਕਾਨੂੰਨ ਦੇ ਅਧੀਨ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਰਮੁਕ ਤੋਂ ਬਰਖ਼ਾਸਤ ਨੇਤਾ ਐੱਮ.ਕੇ. ਅਲਾਗਿਰੀ ਦੇ ਬੇਟੇ ਨਾਲ ਜੁੜੀ 40 ਕਰੋੜ ਰੁਪਏ ਦੀ 25 ਚੱਲ ਅਤੇ ਅਚੱਲ ਜਾਇਦਾਦ ਬੁੱਧਵਾਰ ਨੂੰ ਅਸਥਾਈ ਰੂਪ ਨਾਲ ਜ਼ਬਤ ਕੀਤੀ। ਇਕ ਅਧਿਕਾਰਤ ਬਿਆਨ 'ਚ ਇਸ ਬਾਰੇ ਦੱਸਿਆ ਗਿਆ। ਬਿਆਨ 'ਚ ਕਿਹਾ ਗਿਆ ਕਿ ਈ.ਡੀ. ਨੇ ਗੈਰ-ਕਾਨੂੰਨੀ ਗ੍ਰੇਨਾਈਟ ਖਨਨ ਮਾਮਲੇ 'ਚ ਧਨ ਸੋਧ ਰੋਕਥਾਮ ਕਾਨੂੰਨ 2002 (ਪੀ.ਐੱਮ.ਐੱਲ.ਏ.) ਦੇ ਅਧੀਨ ਕੁੱਲ 40.34 ਕਰੋੜ ਰੁਪਏ ਦੀ ਮਦੁਰੈ, ਚੇਨਈ 'ਚ ਜ਼ਮੀਨ, ਇਮਾਰਤਾਂ ਤੋਂ ਇਲਾਵਾ ਓਲੰਪਸ ਗ੍ਰੇਨਾਈਟਸ ਪ੍ਰਾਈਵੇਟ ਲਿਮਟਿਡ ਦੀ ਫਿਕਸਡ ਡਿਪਾਜਿਟ ਅਸਥਾਈ ਰੂਪ ਨਾਲ ਜ਼ਬਤ ਕੀਤੀ ਹੈ।

ਈ.ਡੀ. ਅਨੁਸਾਰ ਕੰਪਨੀ ਦੇ ਸ਼ੇਅਰ ਧਾਰਕਾਂ ਐੱਸ. ਨਾਗਰਾਜਨ ਅਤੇ ਅਲਾਗਿਰੀ ਦਯਾਨਿਧੀ ਨੇ ਹੋਰ ਦੋਸ਼ੀਆਂ ਨਾਲ ਅਪਰਾਧਕ ਸਾਜਿਸ਼ ਕੀਤੀ ਅਤੇ ਟੀ.ਏ.ਐੱਮ.ਆਈ.ਐੱਨ. ਲੀਜ ਜ਼ਮੀਨ 'ਚ ਗੈਰ-ਕਾਨੂੰਨੀ ਖਨਨ ਗਤੀਵਿਧੀਆਂ 'ਚ ਸ਼ਾਮਲ ਸਨ, ਜਿਸ ਨਾਲ ਸਰਕਾਰ ਨੂੰ ਵੱਡਾ ਨੁਕਸਾਨ ਹੋਇਆ ਅਤੇ ਉਨ੍ਹਾਂ ਨੂੰ ਫਾਇਦਾ ਹੋਇਆ। ਈ.ਡੀ. ਨੇ ਦਰਜ ਸ਼ਿਕਾਇਤ ਅਤੇ ਕੰਪਨੀ, ਇਸ ਦੇ ਪ੍ਰਮੋਟਰਜ਼, ਨਿਰਦੇਸ਼ਕਾਂ ਅਤੇ ਹੋਰ ਦੇ ਖਿਲਾਫ ਤਾਮਿਲਨਾਡੂ ਪੁਲਸ ਵਲੋਂ ਦਾਇਰ ਦੋਸ਼ ਪੱਤਰ 'ਤੇ ਓਲੰਪਸ ਗ੍ਰੇਨਾਈਟਸ ਪ੍ਰਾਈਵੇਟ ਲਿਮਟਿਡ, ਮਦੁਰੈ ਵਿਰੁੱਧ ਪੀ.ਐੱਮ.ਐੱਲ.ਏ. ਦੇ ਅਧੀਨ ਅਪਰਾਧ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕੀਤੀ। ਦੋਸ਼ ਪੱਤਰ 'ਚ ਕੰਪਨੀ ਅਤੇ ਹੋਰ ਦੋਸ਼ੀਆਂ ਵਲੋਂ ਗੈਰ-ਕਾਨੂੰਨੀ ਗ੍ਰੇਨਾਈਡ ਖਨਨ ਕਰਨ ਲਈ ਭਾਰਤੀ ਸਜ਼ਾ ਜ਼ਾਬਤਾ, ਵਿਸਫੋਟਕ ਪਦਾਰਥ ਐਕਟ ਦੇ ਅਧੀਨ ਅਪਰਾਧ ਸਮੇਤ ਹੋਰ ਅਪਰਾਧਾਂ ਦਾ ਦੋਸ਼ ਲਗਾਇਆ ਗਿਆ।

DIsha

This news is Content Editor DIsha