ਓ.ਪੀ. ਚੌਟਾਲਾ ਖਿਲਾਫ ਮਨੀ ਲਾਂਡਰਿੰਗ ਮਾਮਲੇ ਦੀ ਜਾਣਕਾਰੀ ਦੇਵੇ ਈ.ਡੀ. : ਅਦਾਲਤ

02/27/2019 12:37:43 AM

ਨਵੀਂ ਦਿੱਲੀ– ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਜਵਾਬ ਤੋਂ ਅਸੰਤੁਸ਼ਟ ਦਿੱਲੀ ਦੀ ਇਕ ਅਦਾਲਤ ਨੇ ਜਾਂਚ ਏਜੰਸੀ ਦੇ 3 ਸੀਨੀਅਰ ਅਧਿਕਾਰੀਅਾਂ ਨੂੰ ਕਿਹਾ ਹੈ ਕਿ ਉਹ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਖਿਲਾਫ 6 ਕਰੋੜ ਰੁਪਏ ਤੋਂ ਜ਼ਿਆਦਾ ਦੇ ਮਨੀ ਲਾਂਡਰਿੰਗ ਮਾਮਲੇ ’ਚ ਚਲ ਰਹੀ ਜਾਂਚ ਬਾਰੇ ਨਿੱਜੀ ਰੂਪ ’ਚ ਪੇਸ਼ ਹੋ ਕੇ ਜਾਣਕਾਰੀ ਦੇਣ।

ਵਿਸ਼ੇਸ਼ ਜੱਜ ਕਾਮਨੀ ਲਾਊ ਨੇ ਮਾਮਲੇ ’ਚ ਈ. ਡੀ. ਦੇ ਸੰਯੁਕਤ ਨਿਰਦੇਸ਼ਕ ਰਾਜੇਸ਼ਵਰ ਸਿੰਘ, ਸਹਾਇਕ ਨਿਰਦੇਸ਼ਕ ਡੀ.ਡੀ. ਨੇਗੀ ਅਤੇ ਸੰਯੁਕਤ ਨਿਰਦੇਸ਼ਕ ਡੀ. ਐੱਸ. ਸਿੱਧੂ ਨੂੰ 7  ਮਾਰਚ ਨੂੰ ਪੇਸ਼ ਹੋਣ ਅਤੇ ਜਾਂਚ ਦੀ ਸਥਿਤੀ ਤੋਂ ਜਾਣੂ ਕਰਵਾਉਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਚੌਟਾਲਾ ਪਰਿਵਾਰ ਦੇ ਮੈਂਬਰਾਂ ਦੀ ਭੂਮਿਕਾ ਅਤੇ ਕਿਸ ਤਰ੍ਹਾਂ ਅਪਰਾਧ ਨਾਲ ਨਗਦੀ ਹਾਸਲ ਕਰਨ ਅਤੇ ਇਸ ਦੇ ਤਾਣੇ-ਬਾਣੇ ਨਾਲ ਸਬੰਧਿਤ ਸਬੂਤਾਂ ਬਾਰੇ ਵੀ ਜਾਣਕਾਰੀ ਮੰਗੀ ਹੈ।


Inder Prajapati

Content Editor

Related News