ਜ਼ਾਕਿਰ ਨਾਇਕ ਨੂੰ ਵੱਡਾ ਝਟਕਾ, ਈ.ਡੀ. ਨੇ ਜ਼ਬਤ ਕੀਤੀ 50 ਕਰੋੜ ਦੀ ਸੰਪਤੀ

05/02/2019 10:51:51 PM

ਨਵੀਂ ਦਿੱਲੀ— ਐਨਫੋਰਸਮੈਂਟ ਡਾਇਰੈਕਟੋਰੇਟ ਨੇ ਆਖਿਰ ਜ਼ਾਕਿਰ ਨਾਇਕ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਹੀ ਦਿੱਤਾ ਹੈ। ਈ.ਡੀ. ਨੇ ਵੀਰਵਾਰ ਨੂੰ ਨਾਇਕ ਦੀ 50.46 ਕਰੋੜ ਦੀ ਸੰਪਤੀ ਜ਼ਬਤ ਕਰ ਲਈ ਹੈ। ਇਸ ਤੋਂ ਪਹਿਲਾਂ ਈ.ਡੀ. ਨੇ ਵੀਰਵਾਰ ਨੂੰ ਨਾਇਕ ਤੇ ਉਸ ਦੇ ਹੋਰ ਸਾਥੀਆਂ ਦੀ ਕੁਲ 196.06 ਕਰੋੜ ਰੁਪਏ ਦੀ ਅਜਿਹੀ ਸੰਪਤੀ ਦਾ ਖੁਲਾਸਾ ਕੀਤਾ ਸੀ ਜੋ ਅਪਰਾਧਿਕ ਸ਼੍ਰੇਣੀ 'ਚ ਰੱਖੀ ਗਈ ਹੈ। ਜ਼ਿਕਰਯੋਗ ਹੈ ਕਿ ਜ਼ਾਕਿਰ ਨਾਇਕ ਦੀ ਸੰਸਥਾ ਇਸਲਾਮਿਕ ਰਿਸਰਚ ਫਾਉਂਡੇਸ਼ਨ ਨੂੰ ਕੇਂਦਰ ਸਰਕਾਰ ਨੇ ਪੰਜ ਸਾਲ ਲਈ ਬੈਨ ਕਰ ਰੱਖਿਆ ਹੈ ਤੇ ਰਾਸ਼ਟਰੀ ਜਾਂਚ ਏਜੰਸੀ ਉਨ੍ਹਾਂ ਖਿਲਾਫ ਮਾਮਲੇ ਦੀ ਜਾਂਚ ਕਰ ਰਹੀ ਹੈ। ਨਾਇਕ 2016 'ਚ ਦੇਸ਼ ਛੱਡ ਕੇ ਭੱਜ ਗਿਆ ਸੀ। ਮੰਨਿਆ ਜਾ ਕਿਹਾ ਹੈ ਕਿ ਉਸ ਨੇ ਮਲੇਸ਼ੀਆ 'ਚ ਸ਼ਰਣ ਲਿਆ ਹੋਇਆ ਹੈ।

ਰੈਡ ਕਾਰਨਰ ਨੋਟਿਸ ਦਾ ਦਬਾਅ ਬਣਾ ਰਿਹੈ ਭਾਰਤ
ਇਸ ਤੋਂ ਪਹਿਲਾਂ ਨਾਇਕ ਨੇ ਕਿਹਾ ਸੀ ਕਿ ਭਾਰਤ ਸਰਕਾਰ ਲਗਾਤਾਰ ਉਸ ਦੇ ਖਿਲਾਫ ਰੈਡ ਕਾਰਨਰ ਨੋਟਿਸ ਜਾਰੀ ਕਰਨ ਦਾ ਦਬਾਅ ਬਣਾ ਰਹੀ ਹੈ। ਭਾਰਤ ਇਸ ਦੇ ਲਈ ਇੰਟਰਪੋਲ ਤੋਂ ਲਗਾਤਾਰ ਸੰਪਰਕ 'ਚ ਹੈ। ਉਸ ਨੇ ਕਿਹਾ ਸੀ ਕਿ ਮੈਂ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹਾਂ ਕਿ ਹਾਲੇ ਤਕ ਮੇਰੇ ਖਿਲਾਫ ਕੋਈ ਰੈਡ ਕਾਰਨਰ ਨੋਟਿਸ ਜਾਰੀ ਨਹੀਂ ਕੀਤਾ ਗਿਆ ਹੈ।

ਇੰਟਰਪੋਲ ਕਰ ਚੁੱਕਾ ਹੈ ਨੋਟਿਸ ਰੱਦ
ਜ਼ਾਕਿਰ ਨਾਇਕ ਨੇ ਦਾਅਵਾ ਕੀਤਾ ਕਿ ਇੰਟਰਪੋਲ ਪਹਿਲਾਂ ਹੀ ਇਕ ਵਾਰ ਉਸ ਦੇ ਖਿਲਾਫ ਰੈਡ ਕਾਰਨਰ ਨੋਟਿਸ ਰੱਦ ਕਰ ਚੁੱਕਾ ਹੈ। ਉਥੇ ਹੀ ਭਾਰਤ ਸਰਕਾਰ ਨੂੰ ਚਾਰਜਸ਼ੀਟ ਦਾਖਲ ਕੀਤੇ ਹੋਏ ਅਤੇ ਇੰਟਰਪੋਲ 'ਤੇ ਦਬਾਅ ਪਾਉਂਦੇ ਹੋਏ ਹੁਣ ਦੋ ਸਾਲ ਹੋ ਗਏ ਹਨ। ਜ਼ਾਕਿਰ ਨਾਇਕ ਨੇ ਕਿਹਾ ਕਿ ਇੰਟਰਪੋਲ ਕਿਸੇ ਵੀ ਦਬਾਅ 'ਚ ਹੁਣ ਤਕ ਨਹੀਂ ਆਇਆ ਹੈ। ਮੇਰੇ ਖਿਲਾਫ ਕੋਈ ਇੰਟਰਪੋਲ ਨੋਟਿਸ ਜਾਰੀ ਹੋਇਆ ਹੈ।


Inder Prajapati

Content Editor

Related News