ਈ.ਡੀ. ਨੇ ਕਾਂਗਰਸ ਨੇਤਾ ਡੀ.ਕੇ. ਸ਼ਿਵ ਕੁਮਾਰ ਨੂੰ ਭੇਜਿਆ ਸੰਮਨ

08/30/2019 9:59:16 AM

ਬੈਂਗਲੁਰੂ—  ਕਰਨਾਟਕ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਡੀ.ਕੇ. ਸ਼ਿਵ ਕੁਮਾਰ ਨੂੰ ਆਮਦਨ ਤੋਂ ਵਧ ਜਾਇਦਾਦ ਦੇ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ੁੱਕਰਵਾਰ ਨੂੰ ਪੇਸ਼ ਹੋਣ ਲਈ ਬੁਲਾਇਆ ਹੈ। ਇਸ ਲਈ ਈ.ਡੀ. ਨੇ ਉਨ੍ਹਾਂ ਨੂੰ ਸੰਮਨ ਭੇਜ ਕੇ ਦਿੱਲੀ ’ਚ ਇਕ ਵਜੇ ਪੇਸ਼ ਹੋਣ ਲਈ ਕਿਹਾ ਹੈ। ਵੀਰਵਾਰ ਨੂੰ ਕਰਨਾਟਕ ਹਾਈ ਕੋਰਟ ਨੇ ਉਨ੍ਹਾਂ ਦੀ ਇਕ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਪਟੀਸ਼ਨ ’ਚ ਸ਼ਿਵ ਕੁਮਾਰ ਨੇ ਈ.ਡੀ. ਦੇ ਸੰਮਨ ਨੂੰ ਖਾਰਜ ਕਰਨ ਦੀ ਮੰਗ ਕੀਤੀ ਸੀ, ਹੁਣ ਕਿਉਂਕਿ ਪਟੀਸ਼ਨ ਖਾਰਜ ਹੋ ਗਈ ਹੈ, ਇਸ ਲਈ ਉਨ੍ਹਾਂ ਨੂੰ ਈ.ਡੀ. ਦੇ ਸਾਹਮਣੇ ਪੇਸ਼ ਹੋਣਾ ਪਵੇਗਾ।

ਮੈਂ ਕਾਨੂੰਨ ਦੀ ਇੱਜ਼ਤ ਕਰਦਾ ਹਾਂ
ਈ.ਡੀ. ਦੇ ਸੰਮਨ ’ਤੇ ਕਾਂਗਰਸ ਨੇਤਾ ਨੇ ਕਿਹਾ,‘‘ਮੈਂ ਕੋਰਟ ਨੂੰ ਅਪੀਲ ਕੀਤੀ ਸੀ ਕਿ ਇਹ ਇਕ ਸਾਧਾਰਣ ਜਿਹਾ ਆਮਦਨ ਟੈਕਸ ਦਾ ਮਾਮਲਾ ਹੈ। ਮੈਂ ਪਹਿਲਾਂ ਹੀ ਆਮਦਨ ਟੈਕਸ ਰਿਟਰਨ ਦਾਖਲ ਕਰ ਚੁਕਿਆ ਹਾਂ। ਇਸ ’ਚ ਪਿ੍ਰਵੇਂਸ਼ਨ ਆਫ ਮਨੀ ਲਾਂਡਰਿੰਗ (ਪੀ.ਐੱਮ.ਐੱਲ.ਏ.) ਦਾ ਕੋਈ ਮਾਮਲਾ ਨਹੀਂ ਹੈ। ਵੀਰਵਾਰ ਰਾਤ ਉਨ੍ਹਾਂ ਨੇ ਮੈਨੂੰ ਇਕ ਵਜੇ ਦਿੱਲੀ ਲਈ ਸੰਮਨ ਭੇਜਿਆ। ਮੈਂ ਕਾਨੂੰਨ ਦੀ ਇੱਜ਼ਤ ਕਰਦਾ ਹਾਂ।’’ ਉਨ੍ਹਾਂ ਨੇ ਅੱਗੇ ਕਿਹਾ,‘‘ਪਿਛਲੇ 2 ਸਾਲਾਂ ਤੋਂ ਮੇਰੀ 84 ਸਾਲਾ ਮਾਂ ਦੀ ਪੂਰੀ ਜਾਇਦਾਦ ਨੂੰ ਵੱਖ-ਵੱਖ ਜਾਂਚ ਅਧਿਕਾਰੀਆਂ ਨੇ ਬੇਨਾਮੀ ਜਾਇਦਾਦ ਦੇ ਰੂਪ ’ਚ ਜੋੜਿਆ ਗਿਆ ਹੈ ਅਤੇ ਮੈਂ ਉਸ ’ਚ ਬੇਨਾਮੀ ਹਾਂ। ਸਾਡਾ ਸਾਰਾ ਖੂਨ ਪਹਿਲਾਂ ਹੀ ਚੂਸਿਆ ਜਾ ਚੁਕਿਆ ਹੈ।’’ ਇਸ ਦਰਮਿਆਨ ਬੈਂਗਲੁਰੂ ’ਚ ਸ਼ਿਵ ਕੁਮਾਰ ਦੇ ਘਰ ਦੇ ਬਾਹਰ ਸਮਰਥਕਾਂ ਦਾ ਜੁਟਣਾ ਸ਼ੁਰੂ ਹੋ ਗਿਆ ਹੈ।

ਸ਼ਿਵ ਕੁਮਾਰ ’ਤੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ
ਪਿਛਲੇ ਸਾਲ ਈ.ਡੀ. ਨੇ ਸ਼ਿਵ ਕੁਮਾਰ ਅਤੇ ਹੋਰ ਵਿਰੁੱਧ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਸੀ ਕਿ ਇਹ ਮਾਮਲਾ ਕਥਿਤ ਤੌਰ ’ਤੇ ਟੈਕਸ ਚੋਰੀ ਅਤੇ ਹਵਾਲਾ ਲੈਣ-ਦੇਣ ਮਾਮਲੇ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਉੱਥੇ ਹੀ ਸਾਲ 2017 ’ਚ ਉਨ੍ਹਾਂ ਦੇ 64 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਸੀ। ਉਨ੍ਹਾਂ ਵਿਰੁੱਧ ਜਾਂਚ ਏਜੰਸੀ ਨੇ ਆਮਦਨ ਤੋਂ ਵਧ ਜਾਇਦਾਦ ਦਾ ਵੀ ਮਾਮਲਾ ਦਰਜ ਕੀਤਾ ਹੈ। ਉੱਥੇ ਹੀ ਕਾਂਗਰਸ ਨੇਤਾ ਇਸ ਕਾਰਵਾਈ ਨੂੰ ਬਦਲੇ ਦੀ ਭਾਵਨਾ ਨਾਲ ਕੀਤੀ ਗਈ ਕਾਰਵਾਈ ਦੱਸਦੇ ਰਹੇ ਹਨ।


DIsha

Content Editor

Related News