ED ਦੀ ਵੱਡੀ ਕਾਰਵਾਈ: ਹਰਿਆਣਾ ਦੇ SRS ਸਮੂਹ ਦੀ 2500 ਕਰੋੜ ਦੀ ਜਾਇਦਾਦ ਕੁਰਕ

01/09/2020 6:01:25 PM

ਨਵੀਂ ਦਿੱਲੀ—ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮਨੀ ਲਾਂਡਰਿੰਗ ਅਤੇ ਧੋਖਾਧੜੀ ਦੇ ਮਾਮਲਿਆਂ 'ਚ ਹਰਿਆਣਾ ਦੇ ਐੱਸ.ਆਰ.ਐੱਸ ਸਮੂਹ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਈ.ਡੀ. ਨੇ ਸਮੂਹ ਦੀ 2,500 ਕਰੋੜ ਰੁਪਏ ਦੀ ਚੱਲ-ਅਚੱਲ ਜਾਇਦਾਦ ਕੁਰਕ ਕੀਤੀ ਹੈ।

ਇੱਕ ਨਿਊਜ਼ ਏਜੰਸੀ ਨੇ ਅੱਜ ਭਾਵ ਵੀਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ,''ਐੱਸ.ਆਰ.ਐੱਸ ਸਮੂਹ, ਉਸ ਦੇ ਪਰਿਵਰਤਨਾਂ, ਪਰਿਵਾਰ ਦੇ ਮੈਂਬਰਾਂ ਅਤੇ ਸਹਾਇਕ ਕਰਮਚਾਰੀਆਂ ਦੀ ਚੱਲ ਅਤੇ ਅਚੱਲ ਜਾਇਦਾਦ ਜਿਵੇਂ ਜ਼ਮੀਨ, ਰਿਅਲ ਅਸਟੇਟ ਪ੍ਰੋਜੈਕਟ, ਵਪਾਰਕ ਪ੍ਰੋਜੈਕਟ, ਰਿਹਾਇਸ਼ੀ ਇਕਾਈਆਂ, ਸਿਨੇਮਾ ਹਾਲ ਅਤੇ ਬੈਂਕ 'ਚ ਮਿਆਦੀ ਜਮ੍ਹਾਂ ਕੁਰਕ ਕੀਤੀਆਂ ਗਈਆਂ ਹਨ। ਇਸ ਜਾਇਦਾਦ ਦਾ ਕੁੱਲ ਮੁੱਲ 2,510.82 ਕਰੋੜ ਰੁਪਏ ਹੈ। ਮਨੀ ਲਾਂਡਰਿੰਗ ਕਾਨੂੰਨ (ਪੀ.ਐੱਮ.ਐੱਲ.ਏ) ਤਹਿਤ ਇਨ੍ਹਾਂ ਸੰਪੱਤੀਆਂ ਦੀ ਕੁਰਕੀ ਲਈ ਅਸਥਾਈ ਆਦੇਸ਼ ਜਾਰੀ ਕੀਤਾ ਗਿਆ ਹੈ।

ਸਮੂਹ ਅਤੇ ਉਸ ਦੇ ਪਰਿਵਰਤਨਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਰਿਅਲ ਅਸਟੇਟ ਇਕਾਈਆਂ ਜਿਵੇਂ ਦੁਕਾਨਾਂ, ਪਲਾਟਾਂ, ਫਲੈਟ ਅਤੇ ਅਪਾਰਟਮੈਂਟ 'ਚ ਨਿਵੇਸ਼ 'ਤੇ ਉੱਚੇ ਰਿਟਰਨ ਦਾ ਵਾਅਦਾ ਕਰ ਨਿਵੇਸ਼ਕਾਂ ਦੇ ਨਾਲ ਧੋਖਾਧੜੀ ਕੀਤੀ। ਦੱਸ ਦੇਈਏ ਕਿ ਹਰਿਆਣਾ (ਫਰੀਦਾਬਾਦ) ਅਤੇ ਦਿੱਲੀ ਪੁਲਸ ਨੇ ਇਸ ਮਾਮਲੇ 'ਚ ਸਮੂਹ ਦੇ ਖਿਲਾਫ ਦਰਜ ਵੱਖ-ਵੱਖ ਅਪਰਾਧਿਕ ਮਾਮਲਿਆਂ ਦੀ ਜਾਂਚ ਕਰ ਰਹੀ ਹੈ।

Iqbalkaur

This news is Content Editor Iqbalkaur