ਏ.ਜੇ.ਐੱਲ. ਮਾਮਲਾ : ਈ.ਡੀ. ਨੇ ਹੁੱਡਾ ਅਤੇ ਵੋਰਾ ਵਿਰੁੱਧ ਕੋਰਟ ’ਚ ਦਾਇਰ ਕੀਤੀ ਸ਼ਿਕਾਇਤ

08/27/2019 10:57:17 AM

ਨਵੀਂ ਦਿੱਲੀ— ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ, ਸੀਨੀਅਰ ਕਾਂਗਰਸੀ ਨੇਤਾ ਮੋਤੀਲਾਲ ਵੋਰਾ ਅਤੇ ਏ.ਜੇ.ਐੱਲ. ਪ੍ਰਬੰਧਨ ਵਿਰੁੱਧ ਸੋਮਵਾਰ ਨੂੰ ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ. ਕੋਰਟ ’ਚ ਪ੍ਰੋਸੀਕਿਊਸ਼ਨ ਸ਼ਿਕਾਇਤ ਦਰਜ ਕਰਵਾਈ ਹੈ। ਪਿਛਲੇ ਮਹੀਨੇ ਹੁੱਡਾ ਤੋਂ ਪੁੱਛ-ਗਿੱਛ ਤੋਂ ਬਾਅਦ ਤਿਆਰ ਕੀਤੇ ਗਏ ਦਸਤਾਵੇਜ਼ ਸੈਕਟਰ-6 ਸਥਿਤ ਏ.ਜੇ.ਐੱਲ. ਕੰਪਨੀ ਨੂੰ ਅਲਾਟ ਪਲਾਟ ਦੇ ਅਸਲੀ ਦਸਤਾਵੇਜ਼ ਜਮ੍ਹਾ ਕਰਵਾਉਣ ਲਈ ਈ.ਡੀ. ਦੇ ਡਿਪਟੀ ਡਾਇਰੈਕਟਰ ਐੱਸ.ਕੇ. ਕਾਂਤੀਵਾਲ ਖੁਦ ਆਪਣੀ ਟੀਮ ਨਾਲ ਪੁੱਜੇ। 
 

16 ਸਤੰਬਰ ਨੂੰ ਹੋਵੇਗੀ ਸੁਣਵਾਈ
ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ. ਕੋਰਟ ਈ.ਡੀ. ਕੋਰਟ ਵੀ ਹੈ। ਇਸ ਲਈ ਈ.ਡੀ. ਨੇ ਜਾਂਚ ਰਿਪੋਰਟ ਦੇ ਆਧਾਰ ’ਤੇ ਪ੍ਰੋਸੀਕਿਊਸ਼ਨ ਸ਼ਿਕਾਇਤ ਜਮ੍ਹਾ ਕਰਵਾਈ। ਇਸ ’ਤੇ ਕੋਰਟ ਨੇ ਹਾਲੇ ਨੋਟਿਸ ਜਾਰੀ ਨਹੀਂ ਕੀਤਾ ਹੈ। 16 ਸਤੰਬਰ ਨੂੰ ਕੋਰਟ ’ਚ ਸੁਣਵਾਈ ਹੋਵੇਗੀ। ਮਾਮਲਾ ਪੰਚਕੂਲਾ ਦੇ ਸੈਕਟਰ-6 ’ਚ ਸੀ-17 ਪਲਾਟ ਨੂੰ ਏ.ਜੇ.ਐੱਲ. ਨੂੰ ਅਲਾਟ ਕਰਨ ’ਚ ਬੇਨਿਯਮੀਆਂ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਨਾਲ ਜੁੜਿਆ ਹੈ। ਏ.ਜੇ.ਐੱਲ. ਦਾ ਕੰਟਰੋਲ ਗਾਂਧੀ ਪਰਿਵਾਰ ਸਮੇਤ ਸੀਨੀਅਰ ਕਾਂਗਰਸੀ ਨੇਤਾਵਾਂ ਦੇ ਹੱਥ ’ਚ ਹੈ। ਸਮੂਹ ਨੈਸ਼ਨਲ ਹੇਰਾਲਡ ਅਖਬਾਰ ਚਲਾਉਂਦਾ ਹੈ। ਈ.ਡੀ. ਪਲਾਟ ਨੂੰ ਪਹਿਲਾਂ ਹੀ ਕੁਰਕ ਕਰ ਚੁਕਿਆ ਹੈ, ਜਿਸ ਦੀ ਕਮੀਤ ਕਰੀਬ 65 ਕਰੋੜ ਰੁਪਏ ਹੈ।
 

ਰਿਪੋਰਟ ’ਚ ਏ.ਜੇ.ਐੱਲ. ਪ੍ਰਬੰਧਨ ਦਾ ਵੀ ਜ਼ਿਕਰ
ਸਾਬਕਾ ਮੁੱਖ ਮੰਤਰੀ ਹੁੱਡਾ ਅਤੇ ਮੋਤੀ ਲਾਲ ਵੋਰਾ ਪਹਿਲੇ ਏ.ਜੇ.ਐੱਲ. ਅਤੇ ਮਾਨੇਸਰ ਲੈਂਡ ਮਾਮਲੇ ’ਚ ਸੀ.ਬੀ.ਆਈ. ਕੇਸ ਟ੍ਰਾਇਲ ਫੇਸ ਕਰ ਰਹੇ ਹਨ। ਈ.ਡੀ. ਨੇ ਆਪਣੀ ਰਿਪੋਰਟ ’ਚ ਏ.ਜੇ.ਐੱਲ. ਪ੍ਰਬੰਧਨ ਦਾ ਵੀ ਜ਼ਿਕਰ ਕੀਤਾ ਹੈ। ਏ.ਜੇ.ਐੱਲ. ਮਾਮਲੇ ’ਚ ਪਿਛਲੀ ਸੁਣਵਾਈ ’ਤੇ ਹੁੱਡਾ ਵਲੋਂ ਕੋਰਟ ’ਚ ਡਿਸਚਾਰਜ ਐਪਲੀਕੇਸ਼ਨ ਨੂੰ ਲਗਾਇਆ ਗਿਆ ਹੈ।
 

ਪਿਛਲੇ ਹਫਤੇ ਹੁੱਡਾ ਤੋਂ ਕੀਤੀ ਸੀ ਪੁੱਛ-ਗਿੱਛ
ਈ.ਡੀ. ਦੇ ਡਿਪਟੀ ਡਾਇਰੈਕਟਰ ਐੱਸ.ਕੇ. ਕਾਂਤੀਵਾਲ ਦੀ ਟੀਮ ਨੇ ਪਿਛਲੇ ਮਹੀਨੇ ਹੁੱਡਾ ਤੋਂ ਪੁੱਛ-ਗਿੱਛ ਕੀਤੀ ਸੀ। ਇਸ ਤੋਂ ਬਾਅਦ ਜਾਂਚ ਰਿਪੋਰਟ ਤਿਆਰ ਕੀਤੀ ਗਈ। ਹੁੱਡਾ ਤੋਂ ਏ.ਜੇ.ਐੱਲ. ਪਲਾਟ ਮਾਮਲੇ ’ਚ ਪਿ੍ਰਵੇਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਅਧੀਨ ਸਵਾਲ ਪੁੱਛੇ ਗਏ ਸਨ। ਜਿਸ ’ਚ ਏ.ਜੇ.ਐੱਲ. ਪਲਾਟ ਦੀ ਮਾਰਕੀਟ ਵੈਲਿਊ, ਉਸ ਨੂੰ ਮੁੜ ਤੋਂ ਰੀ ਅਲਾਟਮੈਂਟ ਕਰਨ ਬਾਰੇ ਸਵਾਲ ਕੀਤੇ ਗਏ ਸਨ। ਏ.ਜੇ.ਐੱਸ. ਨੂੰ ਅਲਾਟ ਕੀਤੇ ਗਏ ਪਾਲਟ ਦੀ ਮਾਰਕੀਟ ਕੀਮਤ 64.93 ਕਰੋੜ ਰੁਪਏ ਸੀ ਪਰ ਉਸ ਨੂੰ 59.39 ਲੱਖ ’ਚ ਰੀ ਅਲਾਟ ਕੀਤਾ ਗਿਆ ਸੀ। ਇਸ ਤਰ੍ਹਾਂ ਨਾਲ ਸਰਕਾਰ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਗਿਆ ਸੀ। ਇਨ੍ਹਾਂ ਪੁਆਇੰਟਸ ’ਤੇ ਰਿਪੋਰਟ ਨੂੰ ਸਬਮਿਟ ਕਰਵਾਇਆ ਗਿਆ ਹੈ।


DIsha

Content Editor

Related News