ਰਾਹੁਲ ਗਾਂਧੀ ਬੋਲੇ- ਮੋਦੀ ਦੀ ਅਗਵਾਈ 'ਚ ਪਹਿਲੀ ਵਾਰ ਅਧਿਕਾਰਿਕ ਰੂਪ ਨਾਲ ਮੰਦੀ 'ਚ ਚੱਲੀ ਗਈ ਇਕੋਨਾਮੀ

11/28/2020 12:20:08 AM

ਨਵੀ ਦਿੱਲੀ - ਦੇਸ਼ ਦੀ ਖਰਾਬ ਆਰਥਿਕ ਸਥਿਤੀ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਮੌਜੂਦਾ ਵਿੱਤ ਸਾਲ ਦੀ ਦੂਜੀ ਤਿਮਾਹੀ 'ਚ ਜੀ.ਡੀ.ਪੀ. 'ਚ 7.5 ਫੀਸਦੀ ਦੀ ਗਿਰਾਵਟ ਨੂੰ ਲੈ ਕੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਦੇ ਕਾਰਜਕਾਲ 'ਚ ਦੇਸ਼ ਦੀ ਮਾਲੀ ਹਾਲਤ ਪਹਿਲੀ ਵਾਰ ਅਧਿਕਾਰਿਕ ਤੌਰ 'ਤੇ ਮੰਦੀ 'ਚ ਚੱਲੀ ਗਈ ਹੈ।
 

ਉਨ੍ਹਾਂ ਨੇ ਟਵੀਟ ਕੀਤਾ ‘ਪੀ.ਐੱਮ ਮੋਦੀ ਦੀ ਅਗਵਾਈ 'ਚ ਭਾਰਤ ਦੀ ਆਰਥਿਕ ਸਥਿਤੀ ਪਹਿਲੀ ਵਾਰ ਅਧਿਕਾਰਿਕ ਰੂਪ ਨਾਲ ਮੰਦੀ 'ਚ ਚੱਲੀ ਗਈ। ਇਸ ਤੋਂ ਜ਼ਿਆਦਾ ਗੰਭੀਰ ਗੱਲ ਇਹ ਹੈ ਕਿ ਤਿੰਨ ਕਰੋੜ ਲੋਕ ਅਜੇ ਵੀ ਮਨਰੇਗਾ ਦੇ ਤਹਿਤ ਨੌਕਰੀ ਦੀ ਤਲਾਸ਼ 'ਚ ਹਨ।’ ਰਾਹੁਲ ਗਾਂਧੀ ਨੇ ਕਿਹਾ ਕਿ ਫਰਮਾਨ ਜਾਰੀ ਕਰ ਆਰਥਿਕ ਸਥਿਤੀ ਨੂੰ ਤਰੱਕੀ ਦੇ ਰਸਤੇ 'ਤੇ ਨਹੀਂ ਲਿਜਾਇਆ ਜਾ ਸਕਦਾ। ਪੀ.ਐੱਮ ਨੂੰ ਇਹ ਬੁਨਿਆਦੀ ਗੱਲ ਸਮਝਣ ਦੀ ਜ਼ਰੂਰਤ ਹੈ।

Inder Prajapati

This news is Content Editor Inder Prajapati