ਕਰਨਾਟਕ ਦੀਆਂ 15 ਸੀਟਾਂ ''ਤੇ ਉਪ ਚੋਣਾਂ ਲਈ EC ਨੇ ਕੀਤਾ ਐਲਾਨ

09/28/2019 12:36:59 PM

ਬੈਂਗਲੁਰੂ—ਚੋਣ ਕਮਿਸ਼ਨ ਨੇ ਕਰਨਾਟਕ ਦੀਆਂ 15 ਸੀਟਾਂ 'ਤੇ ਹੋਣ ਵਾਲੀਆਂ ਉਪ ਚੋਣਾਂ ਲਈ ਨਵੀਂ ਤਾਰੀਕਾਂ ਦਾ ਐਲਾਨ ਕਰ ਦਿੱਤਾ ਹੈ। ਸੂਬੇ 'ਚ 5 ਦਸੰਬਰ ਨੂੰ ਵੋਟਿੰਗ ਹੋਵੇਗੀ ਅਤੇ 9 ਦਸੰਬਰ ਨੂੰ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਵੋਟਾਂ ਦੇ ਨਤੀਜੇ 11 ਦਸੰਬਰ ਨੂੰ ਆਉਣਗੇ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਉਮੀਦਵਾਰਾਂ ਦੀ ਨਾਮਜ਼ਦਗੀ ਪ੍ਰਕਿਰਿਆ 11 ਤੋਂ 18 ਨਵੰਬਰ ਤੱਕ ਚੱਲੇਗੀ ਅਤੇ 19 ਨਵੰਬਰ ਨੂੰ ਐਪਲੀਕੇਸ਼ਨਾਂ ਦੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ 21 ਨਵੰਬਰ ਤੱਕ ਨਾਂ ਵਾਪਸ ਲੈ ਜਾਣਗੇ।

ਦੱਸ ਦੇਈਏ ਕਿ ਅਯੋਗ ਠਹਿਰਾਏ ਗਏ ਵਿਧਾਇਕਾਂ ਦੀਆਂ ਪਟੀਸ਼ਨਾਂ 'ਤੇ ਸੁਪਰੀਮ ਕੋਰਟ 22 ਅਕਤੂਬਰ ਨੂੰ ਸੁਣਵਾਈ ਕਰੇਗੀ। ਇਸ ਨੂੰ ਦੇਖਦੇ ਹੋਏ ਹੁਣ ਚੋਣ ਕਮਿਸ਼ਨ ਨੇ ਸਾਰੀਆਂ 15 ਸੀਟਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਵੀਰਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਕਰਨਾਟਕ 'ਚ 15 ਸੀਟਾਂ 'ਤੇ ਹੋਣ ਵਾਲੀਆਂ ਉਪ ਚੋਣਾਂ ਨੂੰ ਟਾਲ ਦਿੱਤਾ ਹੈ, ਕਿਉਂਕਿ ਕਮਿਸ਼ਨ ਅਯੋਗ ਠਹਿਰਾਏ ਗਏ ਵਿਧਾਇਕਾਂ ਦਾ ਮਾਮਲਾ ਹੁਣ ਵੀ ਪੈਂਡਿੰਗ ਹੈ।

ਦੱਸਣਯੋਗ ਹੈ ਕਿ 21 ਸਤੰਬਰ ਨੂੰ ਚੋਣ ਕਮਿਸ਼ਨ ਨੇ ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਕੀਤਾ ਸੀ। ਇੱਥੇ 21 ਅਕਤੂਬਰ ਨੂੰ ਵੋਟਿੰਗ ਹੋਵੇਗੀ ਅਤੇ 24 ਅਕਤੂਬਰ ਨੂੰ ਨਤੀਜੇ ਆਉਣਗੇ। ਕਮਿਸ਼ਨ ਨੇ 64 ਸੀਟਾਂ ਦਾ ਵੀ ਐਲਾਨ ਕੀਤਾ ਹੈ, ਜਿਨ੍ਹਾਂ 'ਤੇ ਉਪ ਚੋਣਾਂ ਹੋਣੀਆਂ ਹਨ। ਇਨ੍ਹਾਂ 'ਚ 1 ਸੀਟ ਲੋਕ ਸਭਾ ਦੀ ਹੈ ਅਤੇ ਬਾਕੀ 63 ਸੀਟਾਂ ਵਿਧਾਨਸਭਾ ਦੀਆਂ ਹਨ। ਇਸ 'ਚ ਸਭ ਤੋਂ ਜ਼ਿਆਦਾ ਸੀਟਾਂ ਕਰਨਾਟਕ ਦੀਆਂ ਹਨ, ਜਿੱਥੇ ਉਪ ਚੋਣਾਂ ਹੋਣੀਆਂ ਹਨ।

ਜ਼ਿਕਰਯੋਗ ਹੈ ਕਿ ਬਾਗੀ ਵਿਧਾਇਕਾਂ ਨੂੰ ਅਯੋਗ ਠਹਿਰਾਏ ਜਾਣ ਦਾ ਮਾਮਲਾ ਹੁਣ ਸੁਪਰੀਮ ਕੋਰਟ ਦਾ ਹੈ। 15 ਵਿਧਾਇਕਾਂ ਨੇ ਕੁਮਾਰਸੁਵਾਮੀ ਸਰਕਾਰ ਤੋਂ ਸਮਰੱਥਨ ਵਾਪਸ ਲੈਂਦੇ ਹੋਏ ਅਸਤੀਫਾ ਦੇ ਦਿੱਤਾ ਸੀ। ਵਿਧਾਨ ਸਭਾ ਸਪੀਕਰ ਨੇ ਉਨ੍ਹਾਂ ਨੂੰ 5 ਸਾਲ ਲਈ ਅਯੋਗ ਠਹਿਰਾਏ ਦਿੱਤਾ ਸੀ।

Iqbalkaur

This news is Content Editor Iqbalkaur