ਭਾਜਪਾ ਨੂੰ ਸੱਤਾ ''ਚ ਪਹੁੰਚਾਉਣਾ ਚਾਹੁੰਦਾ ਹੈ ਚੋਣ ਕਮਿਸ਼ਨ- ਕੇਜਰੀਵਾਲ

04/10/2017 4:24:55 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐੱਮ.) ''ਚ ਛੇੜਛਾੜ ਦਾ ਸਵਾਲ ਫਿਰ ਚੁੱਕਦੇ ਹੋਏ ਚੋਣ ਕਮਿਸ਼ਨ ''ਤੇ ਦੋਸ਼ ਲਾਇਆ ਹੈ ਕਿ ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸੱਤਾ ''ਚ ਪਹੁੰਚਾਉਣਾ ਚਾਹੁੰਦਾ ਹੈ, ਇਸ ਲਈ ਈ.ਵੀ.ਐੱਮ. ''ਚ ਗੜਬੜੀ ਦੇ ਸੰਬੰਧ ''ਚ ਕੋਈ ਗੱਲ ਨਹੀਂ ਸੁਣ ਰਿਹਾ ਹੈ। ਸ਼੍ਰੀ ਕੇਜਰੀਵਾਲ ਨੇ ਈ.ਵੀ.ਐੱਮ. ਮਸ਼ੀਨਾਂ ''ਚ ਕਥਿਤ ਗੜਬੜੀ ਨੂੰ ਲੈ ਕੇ ਆਪਣੇ ਦੋਸ਼ ਸੋਮਵਾਰ ਨੂੰ ਫਿਰ ਦੋਹਰਾਏ। ਉਨ੍ਹਾਂ ਨੇ ਕਿਹਾ ਕਿ ਤਿੰਨਾਂ ਨਿਗਮਾਂ ਦੀਆਂ ਚੋਣਾਂ ਦਿੱਲੀ ਦੀ ਈ.ਵੀ.ਐੱਮ. ਨਾਲ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ। ਇਸ ਲਈ ਰਾਜਸਥਾਨ ਤੋਂ ਈ.ਵੀ.ਐੱਮ. ਕਿਉਂ ਮੰਗਵਾਈ ਜਾ ਰਹੀ ਹੈ। 
ਉਨ੍ਹਾਂ ਨੇ ਚੋਣ ਕਮਿਸ਼ਨ ''ਤੇ ਤੇਜ਼ ਹਮਲਾ ਕਰਦੇ ਹੋਏ ਕਿਹਾ,''''ਚੋਣ ਕਮਿਸ਼ਨ ਧ੍ਰਿਤਰਾਸ਼ਟਰ ਬਣ ਗਿਆ ਹੈ, ਜੋ ਆਪਣੇ ਬੇਟੇ ਦੁਰਯੋਧਨ ਨੂੰ ਸਾਮ, ਦਾਮ, ਦੰਡ, ਭੇਦ ਕਰ ਕੇ ਸੱਤਾ ''ਚ ਪਹੁੰਚਾਉਣਾ ਚਾਹੁੰਦਾ ਹੈ।'''' ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ ''ਚ ਭਾਜਪਾ ਦੀ ਭਾਰੀ ਜਿੱਤ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦੀ ਪ੍ਰਮੁੱਖ ਮਾਇਆਵਤੀ ਨੇ ਈ.ਵੀ.ਐੱਮ. ''ਚ ਗੜਬੜੀ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਸਨ ਅਤੇ ਇਸ ਦੇ ਬਾਅਦ ਤੋਂ ਹੀ ਸ਼੍ਰੀ ਕੇਜਰੀਵਾਲ ਅਤੇ ਕਈ ਹੋਰ ਵਿਰੋਧੀ ਦਲ ਈ.ਵੀ.ਐੱਮ. ਨਾਲ ਛੇੜਛਾੜ ਦਾ ਦੋਸ਼ ਲਾ ਰਹੇ ਹਨ। ਹਾਲਾਂਕਿ ਚੋਣ ਕਮਿਸ਼ਨ ਵਾਰ-ਵਾਰ ਕਹਿ ਰਿਹਾ ਹੈ ਕਿ ਈ.ਵੀ.ਐੱਮ. ਨਾਲ ਛੇੜਛਾੜ ਸੰਭਵ ਨਹੀਂ ਹੈ। ਸ਼੍ਰੀ ਕੇਜਰੀਵਾਲ ਨੇ ਕਿਹਾ ਕਿ 2006 ਤੋਂ ਪਹਿਲਾਂ ਹੀ ਈ.ਵੀ.ਐੱਮ. ਮਸ਼ੀਨਾਂ ਤੋਂ ਚੋਣਾਂ ਕਿਉਂ ਕਰਵਾਈਆਂ ਜਾ ਰਹੀਆਂ ਹਨ। ਸ਼੍ਰੀ ਕੇਜਰੀਵਾਲ ਨਿਗਮਾਂ ਦੀਆਂ ਚੋਣਾਂ ''ਚ ਈ.ਵੀ.ਐੱਮ. ਦੀ ਬਜਾਏ ਵੋਟ ਪੱਤਰਾਂ ਨਾਲ ਚੋਣ ਕਰਵਾਉਣ ਦੀ ਪਹਿਲਾਂ ਹੀ ਮੰਗ ਕਰ ਚੁਕੇ ਹਨ।

Disha

This news is News Editor Disha