ਅੱਜ ਹੋਵੇਗਾ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ

01/06/2020 1:13:20 PM

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅੱਜ ਭਾਵ ਸੋਮਵਾਰ ਨੂੰ ਹੋਵੇਗਾ। ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਚੋਣ ਕਮਿਸ਼ਨ ਦੁਪਹਿਰ ਸਾਢੇ 3  ਵਜੇ ਪ੍ਰੈੱਸ ਕਾਨਫਰੰਸ ਕਰੇਗਾ। ਦੱਸਿਆ ਜਾ ਰਿਹਾ ਕਿ ਦਿੱਲੀ ਵਿਚ ਇਕੋਂ ਹੀ ਪੜਾਅ ’ਚ ਚੋਣਾਂ ਹੋ ਸਕਦੀਆਂ ਹਨ। ਤਰੀਕਾਂ ਦੇ ਐਲਾਨ ਨਾਲ ਹੀ ਚੋਣ ਜ਼ਾਬਤਾ ਲਾਗੂ ਹੋ ਜਾਵੇਗੀ। ਚੋਣ ਕਮਿਸ਼ਨ ਨੇ ਚੋਣਾਂ ਦੀਆਂ ਤਿਆਰੀਆਂ ਪੂਰੀ ਕਰ ਲਈਆਂ ਹਨ।

ਇੱਥੇ ਦੱਸ ਦੇਈਏ ਕਿ ਦਿੱਲੀ ਵਿਧਾਨ ਸਭਾ ਦਾ ਕਾਰਜਕਾਲ 22 ਫਰਵਰੀ ਨੂੰ ਖਤਮ ਹੋ ਰਿਹਾ ਹੈ। ਚੋਣ ਕਮਿਸ਼ਨ ਦੇ ਸੂਤਰਾਂ ਮੁਤਾਬਕ 70 ਮੈਂਬਰੀ ਵਿਧਾਨ ਸਭਾ ਸੀਟਾਂ ਲਈ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਇਸ ਸੰਬੰਧ ’ਚ 26 ਦਸੰਬਰ 2019 ਨੂੰ ਚੋਣ ਕਮਿਸ਼ਨ ਨੇ ਦਿੱਲੀ ਦੇ ਮੁੱਖ ਚੋਣ ਕਮਿਸ਼ਨਰ ਅਤੇ ਸੰਬੰਧਤ ਅਧਿਕਾਰੀਆਂ ਨਾਲ ਬੈਠਕ ਕੀਤੀ ਸੀ। ਬੀਤੀ 16 ਦਸੰਬਰ 2019 ਨੂੰ ਸੋਧ ਵੋਟਰ ਸੂਚੀ ਦਾ ਕੰਮ ਪੂਰਾ ਹੋ ਗਿਆ ਸੀ। ਇਸ ਦੇ ਤਹਿਤ ਦਿੱਲੀ ’ਚ ਕਰੀਬ 1.47 ਕਰੋੜ (1,46,92,136) ਵੋਟਰ ਰਜਿਸਟਰਡ ਹਨ।  ਸੂਤਰਾਂ ਮੁਤਾਬਕ ਫਰਵਰੀ ਦੇ ਪਹਿਲੇ ਚੋਣਾਂ ਹੋ ਸਕਦੀਆਂ ਹਨ। 

ਦੱਸਣਯੋਗ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁੜ ਸੱਤਾ ’ਚ ਆਉਣ ਲਈ ਪੂਰੀ ਵਾਹ ਲਾ ਰਹੇ ਹਨ। ਕੇਜਰੀਵਾਲ ਸਾਹਮਣੇ ਸੱਤਾ ਨੂੰ ਬਚਾ ਕੇ ਰੱਖਣ ਦੀ ਚੁਣੌਤੀ ਹੈ। ਉਹ ਆਪਣੇ 5 ਸਾਲ ਦੇ ਕੰਮਕਾਜ ਨੂੰ ਲੈ ਕੇ ਚੋਣ ਮੈਦਾਨ ’ਚ ਉਤਰੇ ਹਨ। ਉੱਥੇ ਹੀ ਭਾਜਪਾ ਦਿੱਲੀ ਵਿਚ ਸੱਤਾ ਵਾਪਸੀ ਲਈ ਹਰਸੰਭਵ ਕੋਸ਼ਿਸ਼ ’ਚ ਜੁਟੀ ਹੈ।


Tanu

Content Editor

Related News