ਚੋਣ ਕਮਿਸ਼ਨ ਵੱਲੋਂ ਨਵੀਆਂ ਹਿਦਾਇਤਾਂ ਜਾਰੀ, ਰੈਲੀਆਂ ਅਤੇ ਰੋਡ ਸ਼ੋਅ ਨੂੰ ਲੈ ਕੇ ਦਿੱਤੇ ਇਹ ਹੁਕਮ

01/31/2022 4:21:25 PM

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਸੰਕਰਮਣ ਦੇ ਮਾਮਲਿਆਂ ਦੀ ਘਟਦੀ ਗਿਣਤੀ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਨੇ ਸਿਆਸੀ ਦਲਾਂ ਦੇ ਚੋਣ ਪ੍ਰਚਾਰ ਨੂੰ ਲੈ ਕੇ ਲਾਈਆਂ ਗਈਆਂ ਪਾਬੰਦੀਆਂ 'ਚ ਢਿੱਲ ਦੇਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ, ਸਮੀਖਿਆ ਬੈਠਕ ਤੋਂ ਬਾਅਦ ਕਮਿਸ਼ਨ ਨੇ ਚੋਣ ਰੈਲੀਆਂ 'ਤੇ ਰੋਕ ਨੂੰ 11 ਫ਼ਰਵਰੀ ਤੱਕ ਵਧਾ ਦਿੱਤਾ ਹੈ। ਕਮਿਸ਼ਨ ਨੇ ਹੁਣ 1000 ਲੋਕਾਂ ਨਾਲ ਸਭਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ 500 ਲੋਕਾਂ ਨਾਲ ਇਨਡੋਰ ਮੀਟਿੰਗ ਦੀ ਵੀ ਮਨਜ਼ੂਰੀ ਦਿੱਤੀ ਹੈ। ਇਸ ਤੋਂ ਇਲਾਵਾ ਘਰ-ਘਰ ਜਾ ਕੇ ਪ੍ਰਚਾਰ (ਡੋਰ ਟੂ ਡੋਰ) ਮੁਹਿੰਮ ਲਈ ਗਿਣਤੀ 10 ਤੋਂ ਵਧਾ ਕੇ 20 ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਚੋਣਾਂ ਤਾਂ ਚੱਲਦੀਆਂ ਰਹਿਣਗੀਆਂ, ਬਜਟ ਸੈਸ਼ਨ ਨੂੰ ਫਲਦਾਇਕ ਬਣਾਉਣ ਸੰਸਦ ਮੈਂਬਰ : PM ਮੋਦੀ

ਚੋਣ ਕਮਿਸ਼ਨ ਨੇ 8 ਜਨਵਰੀ ਨੂੰ ਉੱਤਰ ਪ੍ਰਦੇਸ਼, ਉਤਰਾਖੰਡ, ਗੋਆ, ਪੰਜਾਬ ਅਤੇ ਮਣੀਪੁਰ ਲਈ ਵੋਟਿੰਗ ਪ੍ਰੋਗਰਾਮ ਦੇ ਐਲਾਨ ਦੌਰਾਨ ਸਿੱਧੇ ਰੈਲੀ ਅਤੇ ਰੋਡ ਸ਼ੋਅ 'ਤੇ ਪਾਬੰਦੀ ਲਗਾ ਦਿੱਤੀ ਸੀ। 22 ਜਨਵਰੀ ਨੂੰ ਹੋਈ ਪਿਛਲੀ ਬੈਠਕ ਦੌਰਾਨ ਕਮਿਸ਼ਨ ਨੇ 5 ਸੂਬਿਆਂ 'ਚ ਸਿੱਧੇ ਰੈਲੀ ਅਤੇ ਰੋਡ ਸ਼ੋਅ 'ਤੇ ਜਾਰੀ ਪਾਬੰਦੀ 31 ਜਨਵਰੀ ਤੱਕ ਵਧਾ ਦਿੱਤੀ ਸੀ। ਹਾਲਾਂਕਿ ਹੁਣ ਜਿਨ੍ਹਾਂ ਵਿਧਾਨ ਸਭਾ ਖੇਤਰਾਂ 'ਚ ਪਹਿਲੇ 2 ਪੜਾਵਾਂ 'ਚ ਵੋਟਿੰਗ ਹੋਣੀ ਹੈ, ਉੱਥੇ ਵਧ ਤੋਂ ਵਧ 500 ਲੋਕਾਂ ਦੀ ਮੌਜੂਦਗੀ 'ਚ ਜਨ ਸਭਾ ਕਰਨ ਦੀ ਮਨਜ਼ੂਰੀ ਦਿੱਤੀ ਸੀ, ਨਾਲ ਹੀ ਘਰ-ਘਰ ਜਾ ਕੇ ਪ੍ਰਚਾਰ ਦੇ ਨਿਯਮਾਂ 'ਚ ਛੋਟ ਦਿੱਤੀ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


cherry

Content Editor

Related News