ਚੌਥੇ ਪੜਾਅ ਦੀਆਂ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ, ਨਾਮਜ਼ਦਗੀ ਪ੍ਰਕਿਰਿਆ ਸ਼ੁਰੂ

04/02/2019 6:10:33 PM

ਨਵੀਂ ਦਿੱਲੀ- ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਲਈ ਚੌਥੇ ਪੜਾਅ 'ਚ 29 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਲਈ ਅੱਜ ਭਾਵ ਮੰਗਲਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਇਸ ਪੜਾਅ 'ਚ 9 ਸੂਬਿਆਂ ਦੀਆਂ 71 ਸੀਟਾਂ ਲਈ ਚੋਣਾਂ ਹੋਣਗੀਆਂ। ਇਸ ਪੜਾਅ 'ਚ ਬਿਹਾਰ, ਰਾਜਸਥਾਨ, ਪੱਛਮੀ ਬੰਗਾਲ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਸਮੇਤ ਹੋਰ ਸੂਬਿਆਂ ਦੀਆਂ ਕਈ ਸਾਰੀਆਂ ਸੀਟਾਂ 'ਤੇ ਵੋਟਿੰਗ ਹੋਵੇਗੀ।

ਚੌਥੇ ਪੜਾਅ 'ਚ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੀਆਂ 13-13 ਸੀਟਾਂ, ਬਿਹਾਰ 5, ਪੱਛਮੀ ਬੰਗਾਲ 8, ਮਹਾਰਾਸ਼ਟਰ 17, ਮੱਧ ਪ੍ਰਦੇਸ ਅਤੇ ਓੜੀਸ਼ਾ 6 ਸੀਟਾਂ ਲਈ 'ਚ ਚੋਣਾਂ ਹੋਣਗੀਆਂ। ਇਨ੍ਹਾਂ 'ਚ ਜੰਮੂ-ਕਸ਼ਮੀਰ ਦੀ ਅਨੰਤਨਾਗ ਸੀਟ ਵੀ ਸ਼ਾਮਿਲ ਹੈ। ਇਸ ਸੀਟ 'ਤੇ 2 ਪੜਾਅ 'ਚ ਵੋਟਿੰਗ ਹੋਵੇਗੀ।

ਨਾਮਜ਼ਦਗੀ ਪ੍ਰਕਿਰਿਆ-
ਚੌਥੇ ਪੜਾਅ ਲਈ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਨਾਮਜ਼ਦਗੀ ਸ਼ੁਰੂ ਹੋ ਗਈ ਹੈ। ਨੋਟੀਫਿਕੇਸ਼ਨ ਅਨੁਸਾਰ ਨਾਮਜ਼ਦਗੀ ਦੀ ਆਖਰੀ ਤਾਰੀਕ 9 ਅਪ੍ਰੈਲ ਅਤੇ ਜਾਂਚ 10 ਅਪ੍ਰੈਲ ਨੂੰ ਹੋਵੇਗੀ। ਨਾਂ ਵਾਪਸ ਲੈਣ ਦੀ ਆਖਰੀ ਤਾਰੀਕ 12 ਅਪ੍ਰੈਲ ਅਤੇ ਵੋਟਿੰਗ 29 ਅਪ੍ਰੈਲ ਨੂੰ ਹੋਵੇਗਾ।

ਚੌਥੇ ਪੜਾਅ ਦੀਆਂ ਚੋਣਾਂ ਲਈ ਮੁੱਖ ਸੀਟਾਂ 'ਚ ਬਿਹਾਰ ਦੀ ਦਰਭੰਗਾ, ਉਜ਼ੀਆਰਪੁਰ, ਸਮਸਤੀਪੁਰ, ਬੇਗੁਸਰਾਏ ਅਤੇ ਮੁੰਗੇਰ ਅਤੇ ਉੱਤਰ ਪ੍ਰਦੇਸ਼ ਦੀ ਸ਼ਾਹਜਹਾਂਪੁਰ, ਲਖੀਮਪੁਰ ਖੀਰੀ, ਹਰਦੋਈ, ਉਨਾਵ, ਫਾਰੂਖਾਬਾਦ, ਇਟਾਵਾ, ਕੰਨੌਜ, ਕਾਨਪੁਰ, ਅਕਬਰਪੁਰ, ਜਾਲੌਨ, ਝਾਂਸੀ ਅਤੇ ਹਮੀਰਪੁਰ ਸੀਟਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਰਾਜਸਥਾਨ ਦੀ ਉਦੈਪੁਰ, ਸਵਾਈ ਮਾਧੋਪੁਰ, ਕੋਟਾ, ਬਾਂਸਵਾੜਾ, ਰਾਜਸਮੰਦ, ਚਿਤੌੜਗੜ੍ਹ, ਜਾਲੌੜ ਅਤੇ ਝਾਲਾਵਾੜਾ ਸ਼ਾਮਲ ਹਨ।

Iqbalkaur

This news is Content Editor Iqbalkaur