ਭਾਰ ਘਟਾਉਣਾ ਹੈ ਤਾਂ ਰੋਜ਼ ਖਾਓ ਦਹੀਂ

02/11/2019 5:46:47 PM

ਨਵੀਂ ਦਿੱਲੀ (ਏਜੰਸੀਆਂ)— ਦਹੀਂ ਤੋਂ ਬਿਨਾਂ ਖਾਣਾ ਅਧੂਰਾ ਲੱਗਦਾ ਹੈ? ਦਿਨ ਦੀ ਸ਼ੁਰੂਆਤ ਇਕ ਗਲਾਸ ਛਾਛ ਨਾਲ ਕਰਦੇ ਹੋ? ਜੇ ਹਾਂ ਤਾਂ ਖੁਸ਼ ਹੋ ਜਾਓ। 'ਦਿ ਨਿਊ ਜਨਰਲ' 'ਚ ਛਪੀ ਇਕ ਖੋਜ 'ਚ ਦਹੀਂ ਨੂੰ ਨਾ ਸਿਰਫ ਭਾਰ ਘਟਾਉਣ ਸਗੋਂ ਟਾਈਪ-2 ਡਾਇਬਟੀਜ਼ ਅਤੇ ਦਿਲ ਤੋਂ ਰੋਗਾਂ ਤੋਂ ਬਚਾਅ 'ਚ ਵੀ ਮਦਦਗਾਰ ਕਰਾਰ ਦਿੱਤਾ ਗਿਆ ਹੈ। ਇਹ ਅਧਿਐਨ 20 ਸਾਲ ਤੋਂ ਵੀ ਵੱਧ ਉਮਰ ਦੀਆਂ 120877 ਔਰਤਾਂ 'ਤੇ ਆਧਾਰਿਤ ਹੈ। ਹਾਜ਼ਮਾ ਦਰੁਸਤ ਰੱਖਣ ਅਤੇ ਚਮੜੀ-ਵਾਲਾਂ ਦੀ ਚਮਕ ਵਧਾਉਣ 'ਚ ਦਹੀਂ ਦੀ ਭੂਮਿਕਾ ਤੋਂ ਤਾਂ ਸ਼ਾਇਦ ਹੀ ਕੋਈ ਅਣਜਾਣ ਹੋਵੇਗਾ।

ਸਿਹਤ ਦਾ ਖਜ਼ਾਨਾ
* 10 ਗ੍ਰਾਮ ਪ੍ਰੋਟੀਨ ਅਤੇ 100 ਗ੍ਰਾਮ ਕੈਲਸ਼ੀਅਮ ਮੌਜੂਦ ਹੁੰਦਾ ਹੈ (ਇਕ ਛੋਟੀ ਕਟੋਰੀ) ਦਹੀਂ 'ਚ

ਇੰਝ ਹੁੰਦਾ ਹੈ ਤਿਆਰ
ਦਹੀਂ ਦੁੱਧ 'ਚ ਬੈਕਟੀਰੀਅਲ ਫਰਮੇਟੇਸ਼ਨ ਦੀ ਪ੍ਰਕਿਰਿਆ ਨਾਲ ਤਿਆਰ ਹੁੰਦਾ ਹੈ। ਇਸ ਦੇ ਤਹਿਤ ਮਨੁੱਖੀ ਸਿਹਤ ਲਈ ਫਾਇਦੇਮੰਦ ਬੈਕਟੀਰੀਆ ਦੁੱਧ 'ਚ ਮੌਜੂਦ 'ਲੈਕਟੋਜ' ਨਾਂ ਦੀ ਸ਼ੱਕਰ ਨੂੰ ਲੈਕਟਿਕ ਐਸਿਡ 'ਚ ਤਬਦੀਲ ਕਰਦੇ ਹਨ। ਲੈਕਟਿਕ ਐਸਿਡ ਦੁੱਧ ਨੂੰ ਗਾੜ੍ਹਾ ਕਰਕੇ, ਜਮਾਉਣ ਅਤੇ ਖੱਟਾਪਨ ਦੇਣ ਲਈ ਜ਼ਿੰਮੇਵਾਰ ਹੁੰਦਾ ਹੈ।

ਬੀਮਾਰੀਆਂ ਤੋਂ ਬਚਾਅ
* ਹੱਡੀਆਂ ਅਤੇ ਮਾਸਪੇਸ਼ੀਆਂ ਦੇ ਖੁਰਨ ਦਾ ਖਤਰਾ ਘਟਾ ਕੇ ਆਸਟੀਓਪੋਰੋਸਿਸ ਤੋਂ ਬਚਾਉਂਦਾ ਹੈ ਦਹੀਂ
* ਡਾਇਰੀਆ ਦੇ ਲੱਛਣਾਂ ਤੋਂ ਰਾਹਤ ਦਿਵਾਉਣ ਦੇ ਨਾਲ ਹੀ ਲਿਵਰ ਅਤੇ ਅੰਤੜੀ ਦੀਆਂ ਬੀਮਾਰੀਆਂ ਤੋਂ ਸੁਰੱਖਿਆ ਕਰਨ 'ਚ ਮਦਦਗਾਰ
* ਗੁਡ ਬੈਕਟੀਰੀਆ (ਪ੍ਰੋਬਾਇਓਟਿਕ) ਦੀ ਮੌਜੂਦਗੀ ਮੋਟਾਪਾ ਅਤੇ ਟਾਈਪ-2 ਡਾਇਬਟੀਜ਼ ਦੂਰ ਰੱਖਦੀ ਹੈ। ਵਿਟਾਮਿਨ ਬੀ-12 ਵਿਟਾਮਿਨ ਕੇ ਅਤੇ ਰਾਈਬੋਫਲੇਵਿਨ ਸੋਖਣ ਦੀ ਸਰੀਰ ਦੀ ਸਮਰੱਥਾ ਵਧਾਉਂਦਾ ਹੈ।

ਖੰਡ ਤੋਂ ਕਰੋ ਪ੍ਰਹੇਜ਼
* ਸਾਦਾ ਦਹੀਂ ਖਾਣਾ ਸਭ ਤੋਂ ਬਿਹਤਰ, ਫਲ-ਸਬਜ਼ੀ ਮਿਲਾਉਣ 'ਚ ਵੀ ਦਿੱਕਤ ਨਹੀਂ, ਪਰ ਖੰਡ ਤੋਂ ਪ੍ਰਹੇਜ਼ ਕਰੋ।

ਡੱਬਾਬੰਦ ਦਹੀਂ ਨਾ ਖਾਓ
* ਕੰਪਨੀਆਂ ਇਨ੍ਹਾਂ ਨੂੰ ਗਾੜ੍ਹਾ-ਮਲਾਈਦਾਰ ਬਣਾਉਣ ਲਈ ਹਾਨੀਕਾਰਕ ਜਿਲੇਟਿਨ ਮਿਲਾਉਂਦੀਆਂ ਹਨ।

ਜੋੜਾਂ 'ਚ ਦਰਦ ਵਧਾਉਂਦਾ ਹੈ ਦਹੀਂ
* ਗਠੀਆ, ਅਸਥਮਾ ਜਿਵੇਂ ਹੱਡੀ-ਸਾਹ ਰੋਗਾਂ ਤੋਂ ਪੀੜਤ ਹੋ ਤਾਂ ਦਹੀਂ ਤੋਂ ਦੂਰ ਰਹੋ। 
* ਸਰਦੀ-ਜ਼ੁਕਾਮ 'ਚ ਰਾਤ ਸਮੇਂ ਦਹੀਂ ਖਾਣ ਨਾਲ ਵਧ ਜਾਂਦੀ ਹੈ ਖੰਘ ਦੀ ਸਮੱਸਿਆ।
* ਮਾਸ-ਮੱਛੀ ਜਾਂ ਦੁੱਧ ਨਾਲ ਦਹੀਂ ਖਾਣ 'ਤੇ ਵਿਗੜ ਸਕਦਾ ਹੈ ਹਾਜਮਾ

ਰੋਗ ਰੋਕੂ ਸਮਰੱਥਾ ਵਧਾਵੇ
ਦਹੀਂ 'ਚ ਉਪਲੱਬਧ ਲੈਕਟੋਬੈਸੀਲਸ, ਪੈਪਟੋਸਟ੍ਰੇਪਟੋਕੋਕਸ, ਬਾਈਫਿਡੋਬੈਕਟੀਰੀਅਮ ਅਤੇ ਕਲਾਸਟ੍ਰੀਡੀਅਮ ਵਰਗੇ 'ਗੁਡ ਬੈਕਟੀਰੀਆ' ਨਾ ਸਿਰਫ ਵੱਡੀ ਅੰਤੜੀ ਦੇ ਘੱਟ ਆਕਸੀਜਨ ਵਾਲੇ ਵਾਤਾਵਰਣ 'ਚ ਤੇਜ਼ੀ ਨਾਲ ਫਲਦੇ-ਫੁਲਦੇ ਹਨ, ਸਗੋਂ 'ਬੈਡ ਬੈਕਟੀਰੀਆ' ਦੇ ਪੈਦਾ ਹੋਣ ਅਤੇ ਅੰਤੜੀ ਦੀ ਬਾਹਰੀ ਪਰਤ ਨੂੰ ਨੁਕਸਾਨ ਪਹੁੰਚਾਉਣ ਤੋਂ ਵੀ ਰੋਕਦੇ ਹਨ। ਅੰਤੜੀ ਦੀ ਬਾਹਰੀ ਪਰਤ ਬੈਕਟੀਰੀਆ ਰੋਧੀ ਪ੍ਰੋਟੀਨ ਦਾ ਨਿਰਮਾਣ ਕਰਕੇ ਰੋਗ-ਪ੍ਰਤੀਰੋਧਕ ਸਮਰੱਥਾ 'ਚ ਵਾਧਾ ਕਰਨ ਲਈ ਅਹਿਮ ਮੰਨੀ ਜਾਂਦੀ ਹੈ।


Baljit Singh

Content Editor

Related News