ਕੀ ਤੁਸੀਂ ਜਾਣਦੇ ਰੋਜ਼ ਬਦਾਮ ਖਾਣ ਦੇ ਫ਼ਾਇਦੇ, ਰਿਸਰਚ ''ਚ ਹੋਇਆ ਹੈਰਾਨ ਕਰਨ ਵਾਲਾ ਖ਼ੁਲਾਸਾ

02/17/2023 12:30:49 PM

ਨਵੀਂ ਦਿੱਲੀ (ਭਾਸ਼ਾ)- ਨਿਯਮਿਤ ਰੂਪ ਨਾਲ ਬਦਾਮ ਖਾਣ ਨਾਲ ਮੋਟਾਪੇ ਅਤੇ ਸ਼ੂਗਰ ਤੋਂ ਬਚਿਆ ਜਾ ਸਕਦਾ ਹੈ। ਇਕ ਅਧਿਐਨ ’ਚ ਇਹ ਦਾਅਵਾ ਕੀਤਾ ਗਿਆ ਹੈ। ‘ਫਰੰਟੀਅਰਜ਼ ਇਨ ਨਿਊਟ੍ਰੀਸ਼ਨ’ ਜਰਨਲ ’ਚ ਪ੍ਰਕਾਸ਼ਿਤ ਖੋਜ ’ਚ ਪਾਇਆ ਗਿਆ ਹੈ ਕਿ 12 ਹਫ਼ਤਿਆਂ ਤੱਕ ਰੋਜ਼ਾਨਾ ਬਦਾਮ ਖਾਣ ਨਾਲ ਇਨਸੁਲਿਨ ਪ੍ਰਤੀਰੋਧ ਘੱਟ ਹੋ ਗਿਆ, ਪੈਨਕ੍ਰੀਆਟਿਕ ਫੰਕਸ਼ਨ ’ਚ ਸੁਧਾਰ ਹੋਇਆ ਅਤੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ’ਚ ਮਦਦ ਮਿਲੀ। ਖੋਜਕਰਤਾਵਾਂ ਨੇ ਕਿਹਾ ਕਿ ਜਿਸ ਗਰੁੱਪ ਦੇ ਲੋਕਾਂ ਨੂੰ ਬਦਾਮ ਦਿੱਤੇ ਗਏ ਸਨ, ਉਨ੍ਹਾਂ ਦੇ ਸਰੀਰ ਦੇ ਭਾਰ, ਬਾਡੀ ਮਾਸ ਇੰਡੈਕਸ (ਬੀ. ਐੱਮ. ਆਈ.) ਅਤੇ ਕਮਰ ਦੇ ਘੇਰੇ ’ਚ ਮਹੱਤਵਪੂਰਨ ਕਮੀ ਆਈ ਅਤੇ ਉਨ੍ਹਾਂ ਦਾ ਕੁੱਲ ਕੋਲੈਸਟ੍ਰੋਲ ਵੀ ਘੱਟ ਹੋਇਆ।

ਚੇਨਈ ਸਥਿਤ ਮਦਰਾਸ ਡਾਇਬੀਟੀਜ਼ ਰਿਸਰਚ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਮੁਖੀ ਵਿਸ਼ਵਨਾਥਨ ਮੋਹਨ ਨੇ ਕਿਹਾ,''ਬਦਾਮ ਖਾਣ ਵਾਲੇ ਲੋਕਾਂ ਦੇ ਸਰੀਰ ਦੇ ਭਾਰ ਅਤੇ ਬਲੱਡ ਸ਼ੂਗਰ, ਦੋਵਾਂ ’ਚ ਸੁਧਾਰ ਹੋਇਆ ਹੈ।'' ਮੋਹਨ ਨੇ ਇਕ ਬਿਆਨ ’ਚ ਕਿਹਾ,''ਮੋਟਾਪਾ ਦੁਨੀਆ ਭਰ ’ਚ ਦੇਖੀ ਜਾਣ ਵਾਲੀ ਇਕ ਸਿਹਤ ਸਮੱਸਿਆ ਹੈ ਅਤੇ ਅਸੀਂ ਜਾਣਦੇ ਹਾਂ ਕਿ ਮੋਟਾਪਾ ਟਾਈਪ 2 ਡਾਇਬਟੀਜ਼ ਵਰਗੀਆਂ ਬੀਮਾਰੀਆਂ ਦੇ ਖਤਰੇ ਨੂੰ ਵਧਾਉਂਦਾ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਇਹ ਇਕ ਗੁੰਝਲਦਾਰ ਸਮੱਸਿਆ ਹੈ ਜੋ ਡਾਇਬੀਟੀਜ਼ ਨਾਲ ਨੇੜਿਓਂ ਜੁੜੀ ਹੋਈ ਹੈ ਅਤੇ ਸਾਨੂੰ ਲੱਗਦਾ ਹੈ ਕਿ ਅਸੀਂ ਇਕ ਸਧਾਰਨ ਹੱਲ ਦੀ ਪਛਾਣ ਕਰ ਲਈ ਹੈ। ਇਹ ਅਧਿਐਨ 25-65 ਸਾਲ ਦੀ ਉਮਰ ਦੇ 400 ਭਾਗੀਦਾਰਾਂ ’ਤੇ ਕੀਤਾ ਗਿਆ ਸੀ।''

DIsha

This news is Content Editor DIsha