ਪੂਰਬੀ ਲੱਦਾਖ ''ਚ ਸਰਹੱਦੀ ਤਣਾਅ ਦੇ ਹੱਲ ਲਈ ਭਾਰਤ-ਚੀਨ 5 ਸੂਤਰੀ ਯੋਜਨਾ ''ਤੇ ਹੋਏ ਸਹਿਮਤ

09/11/2020 9:50:52 AM

ਨਵੀਂ ਦਿੱਲੀ- ਭਾਰਤ ਅਤੇ ਚੀਨ ਪੂਰਬੀ ਲੱਦਾਖ 'ਚ ਲੰਬੇ ਸਮੇਂ ਤੋਂ ਜਾਰੀ ਗਤੀਰੋਧ ਖਤਮ ਕਰਨ ਲਈ 5 ਸੂਤਰੀ ਯੋਜਨਾ 'ਤੇ ਸਹਿਮਤ ਹੋਏ ਹਨ। ਜਿਸ 'ਚ ਸਰਹੱਦ ਦੇ ਪ੍ਰਬੰਧਨ ਨਾਲ ਜੁੜੇ ਸਾਰੇ ਮੌਜੂਦਾ ਸਮਝੌਤਿਆਂ ਅਤੇ ਨਿਯਮਾਂ ਦਾ ਪਾਲਣ, ਸ਼ਾਂਤੀ ਬਣਾਏ ਰੱਖਣਾ ਅਤੇ ਸਥਿਤੀ ਨੂੰ ਵਿਗਾੜਨ ਵਾਲੀ ਹਰ ਕਾਰਵਾਈ ਤੋਂ ਬਚਣਾ ਸ਼ਾਮਲ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਉਨ੍ਹਾਂ ਦੇ ਚੀਨੀ ਹਮਹੁਅਦੇਦਾਰ ਵਾਂਗ ਯੀ ਦਰਮਿਆਨ ਮਾਸਕੋ 'ਚ ਵੀਰਵਾਰ ਸ਼ਾਮ ਹੋਈ ਵਾਰਤਾ 'ਚ ਦੋਵੇਂ ਦੇਸ਼ ਇਸ ਯੋਜਨਾ 'ਤੇ ਸਹਿਮਤ ਹੋਏ। ਜੈਸ਼ੰਕਰ ਅਤੇ ਵਾਂਗ ਸੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੀ ਬੈਠਕ 'ਚ ਹਿੱਸਾ ਲੈਣ ਲਈ ਮਾਸਕੋ 'ਚ ਹਨ। 

ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ 'ਤੇ ਦੋਹਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਮਈ ਦੀ ਸ਼ੁਰੂਆਤ ਤੋਂ ਹੀ ਤਣਾਅ ਕਾਇਮ ਹੈ। ਵਿਦੇਸ਼ ਮੰਤਰਾਲੇ ਨੇ ਜੈਸ਼ੰਕਰ ਅਤੇ ਵਾਂਗ ਦਰਮਿਆਨ ਸਪੱਸ਼ਟ ਅਤੇ ਰਚਨਾਤਮਕ ਵਾਰਤਾ ਤੋਂ ਬਾਅਦ ਸ਼ੁੱਕਰਵਾਰ ਸਵੇਰੇ 5 ਸੂਤਰੀ ਸੰਯੁਕਤ ਬਿਆਨ ਜਾਰੀ ਕੀਤਾ। ਬਿਆਨ 'ਚ ਕਿਹਾ ਗਿਆ,''ਦੋਵੇਂ ਵਿਦੇਸ਼ ਮੰਤਰੀ ਇਸ ਗੱਲ 'ਤੇ ਸਹਿਮਤ ਹੋਏ ਕਿ ਮੌਜੂਦਾ ਸਥਿਤੀ ਕਿਸੇ ਦੇ ਹਿੱਤ 'ਚ ਨਹੀਂ ਹੈ, ਇਸਲਈ ਉਹ ਇਸ ਗੱਲ 'ਤੇ ਸਹਿਮਤ ਹੋਏ ਕਿ ਸਰਹੱਦ 'ਤੇ ਤਾਇਨਾਤ ਦੋਵੇਂ ਦੇਸ਼ਾਂ ਦੀਆਂ ਫੌਜਾਂ ਨੂੰ ਗੱਲਬਾਤ ਜਾਰੀ ਰੱਖਣੀ ਚਾਹੀਦੀ ਹੈ, ਉੱਚਿਤ ਦੂਰੀ ਬਣਾਏ ਰੱਖਣੀ ਚਾਹੀਦੀ ਹੈ ਅਤੇ ਤਣਾਅ ਨੂੰ ਘੱਟ ਕਰਨਾ ਚਾਹੀਦਾ।''

ਸੰਯੁਕਤ ਬਿਆਨ ਅਨੁਸਾਰ, ਜੈਸ਼ੰਕਰ ਅਤੇ ਵਾਂਗ ਨੇ ਸਹਿਮਤੀ ਜਤਾਈ ਕਿ ਦੋਹਾਂ ਪੱਖਾਂ ਨੂੰ ਭਾਰਤ-ਚੀਨ ਸੰਬੰਧਾਂ ਨੂੰ ਵਿਕਸਿਤ ਕਰਨ ਲਈ ਦੋਹਾਂ ਦੇਸ਼ਾਂ ਦੇ ਨੇਤਾਵਾਂ ਦਰਮਿਆਨ ਬਣੀ ਆਮ ਸਹਿਮਤੀ ਤੋਂ ਮਾਰਗਦਰਸ਼ਨ ਲੈਣਾ ਚਾਹੀਦਾ, ਜਿਸ 'ਚ ਮਤਭੇਦਾਂ ਨੂੰ ਵਿਵਾਦ ਨਹੀਂ ਬਣਨ ਦੇਣਾ ਸ਼ਾਮਲ ਹੈ। ਇਸ ਗੱਲ ਦਾ ਇਸ਼ਾਰਾ 2018 ਅਤੇ 2019 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਚਿਨਫਿੰਗ ਦਰਮਿਆਨ ਹੋਈਆਂ 2 ਰਸਮੀ ਸਿਖਰ ਵਾਰਤਾਵਾਂ ਤੋਂ ਸੀ। ਬਿਆਨ 'ਚ ਕਿਹਾ,''ਦੋਵੇਂ ਮੰਤਰੀ ਇਸ ਗੱਲ 'ਤੇ ਸਹਿਮਤ ਹੋਏ ਕਿ ਸਰਹੱਦ ਦੇ ਪ੍ਰਬੰਧਨ ਨਾਲ ਜੁੜੇ ਸਾਰੇ ਮੌਜੂਦਾ ਸਮਝੌਤਿਆਂ ਅਤੇ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ, ਸ਼ਾਂਤੀ ਅਤੇ ਸਦਭਾਵਨਾ ਬਣਾਏ ਰੱਖਣਾ ਚਾਹੀਦਾ ਅਤੇ ਕਿਸੇ ਵੀ ਅਜਿਹੀ ਕਾਰਵਾਈ ਤੋਂ ਬਚਣਾ ਹੈ, ਜੋ ਤਣਾਅ ਵਧਾ ਸਕਦੀ ਹੈ।''

ਜੈਸ਼ੰਕਰ ਅਤੇ ਵਾਂਗ ਵਾਰਤਾ 'ਚ ਇਸ ਗੱਲ 'ਤੇ ਸਹਿਮਤ ਹੋਏ ਕਿ ਜਿਵੇਂ ਹੀ ਸਰਹੱਦ 'ਤੇ ਸਥਿਤੀ ਬਿਹਤਰ ਹੋਵੇਗੀ, ਦੋਹਾਂ ਪੱਖਾਂ ਨੂੰ ਸਰਹੱਦੀ ਖੇਤਰਾਂ 'ਚ ਸ਼ਾਂਤੀ ਅਤੇ ਸਦਭਾਵਨਾ ਬਣਾਉਣ ਲਈ ਨਵੇਂ ਵਿਸ਼ਵਾਸ ਨੂੰ ਸਥਾਪਤ ਕਰਨ ਦੀ ਦਿਸ਼ਾ 'ਚ ਤੇਜ਼ੀ ਨਾਲ ਅੱਗੇ ਵਧਣਾ ਚਾਹੀਦਾ। ਸੰਯੁਕਤ ਬਿਆਨ 'ਚ ਕਿਹਾ ਗਿਆ ਕਿ ਦੋਹਾਂ ਪੱਖਾਂ ਨੇ ਭਾਰਤ-ਚੀਨ ਸਰਹੱਦ ਮਾਮਲੇ 'ਤੇ ਵਿਸ਼ੇਸ਼ ਪ੍ਰਤੀਨਿਧੀ (ਐੱਸ.ਆਰ.) ਤੰਤਰ ਦੇ ਮਾਧਿਅਮ ਨਾਲ ਗੱਲਬਾਤ ਅਤੇ ਸੰਚਾਰ ਜਾਰੀ ਰੱਖਣ ਲਈ ਸਹਿਮਤੀ ਜ਼ਾਹਰ ਕੀਤੀ ਹੈ। ਉਸ ਨੇ ਕਿਹਾ,''ਉਨ੍ਹਾਂ ਨੇ ਇਸ ਗੱਲ 'ਤੇ ਵੀ ਸਹਿਮਤੀ ਜ਼ਾਹਰ ਕੀਤੀ ਕਿ ਇਸ ਦੀਆਂ ਬੈਠਕਾਂ 'ਚ ਭਾਰਤ-ਚੀਨ ਸਰਹੱਦੀ ਮਾਮਲਿਆਂ 'ਤੇ ਸਲਾਹ ਅਤੇ ਇਕਜੁਟਤਾ ਲਈ ਕਾਰਜ ਤੰਤਰ ਜਾਰੀ ਰਹਿਣਾ ਚਾਹੀਦਾ।

DIsha

This news is Content Editor DIsha