ਹਿਮਾਚਲ ਦੇ ਚੰਬਾ ਜ਼ਿਲੇ ''ਚ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ

06/26/2018 10:22:41 AM

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲੇ 'ਚ ਅੱਜ ਸਵੇਰੇ ਭੂਚਾਲ ਆਉਣ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਮੌਕੇ 'ਤੋ ਮਿਲੀ ਜਾਣਕਾਰੀ 'ਚ ਕਿਸੇ ਦੇ ਜਾਨੀ-ਮਾਲ ਦਾ ਨੁਕਸਾਨ ਨਹੀਂ ਹੋਇਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੇਰ ਰਾਤ ਲੱਗਭਗ ਪੌਣੇ 2.00 ਵਜੇ ਦੇ ਕਰੀਬ 3.3 ਤੀਬਰਤਾ ਦਾ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦਾ ਕੇਂਦਰ ਚੰਬਾ ਦੇ ਤੋਂ 10 ਕਿਲੋਮੀਟਰ ਦੂਰ ਉੱਤਰ-ਪੂਰਬ 'ਚ ਸੀ। ਆਲੇ-ਦੁਆਲੇ ਦੇ ਇਲਾਕੇ 'ਚ ਵੀ ਝਟਕੇ ਮਹਿਸੂਸ ਹੋਏ। ਪਿਛਲੇ 12 ਦਿਨ 'ਚ ਸੂਬੇ 'ਚ ਚੌਥੀ ਵਾਰ ਭੂਚਾਲ ਮਹਿਸੂਸ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਚੰਬਾ ਅਤੇ ਸ਼ਿਮਲਾ ਜ਼ਿਲੇ 'ਚ 14, 17 ਅਤੇ 23 ਜੂਨ ਨੂੰ ਝਟਕੇ ਮਹਿਸੂਸ ਕੀਤੇ ਗਏ ਹਨ।