ਭੂਚਾਲ ਨਾਲ ਕੰਬਿਆ ਉੱਤਰ-ਪੂਰਬ ਭਾਰਤ, ਅਸਾਮ, ਮਣੀਪੁਰ ਤੇ ਮੇਘਾਲਿਆ ’ਚ ਲੱਗੇ ਝਟਕੇ

06/18/2021 11:30:33 AM

ਨੈਸ਼ਨਲ ਡੈਸਕ– ਉੱਤਰ-ਪੂਰਬ ਭਾਰਤ ਦੇ ਵੱਖ-ਵੱਖ ਹਿੱਸਿਆਂ ’ਚ ਸ਼ੁੱਕਰਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਤਿੰਨਾਂ ਸੂਬਿਆਂ ’ਚ ਵੱਖ-ਵੱਖ ਸਮੇਂ ’ਤੇ ਭੂਚਾਲ ਆਇਆ। ਰਿਕਟਰ ਸਕੇਲ ’ਤੇ ਭੂਚਾਲ ਦੀ ਤੀਵਰਤਾ 4.1, 3.0 ਅਤੇ 2.6 ਮਾਪੀ ਗਈ ਹੈ। ਇਹ ਭੂਚਾਲ ਸੋਨੀਤਪੁਰ (ਅਸਾਮ), ਚੰਦੇਲ (ਮਣੀਪੁਰ), ਪੱਛਮੀ ਖਾਸੀ ਹਿੱਲਸ (ਮੇਗਾਲਿਆ) ’ਚ ਆਇਆ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। 

ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਮੁਤਾਬਕ, ਪੱਛਮੀ ਖਾਸੀ ਹਿੱਲਸ (ਮੇਘਾਲਿਆ) ’ਚ ਭੂਚਾਲ ਦੇ ਝਟਕੇ ਸੇਵੇਰੇ 4.20 ’ਤੇ ਮਹਿਸੂਸ ਕੀਤੇ ਗਏ, ਇਥੇ ਇਸ ਦੀ ਤੀਵਰਤਾ ਸਭ ਤੋਂ ਘੱਟ 2.6 ਮਾਪੀ ਗਈ। ਉਥੇ ਹੀ ਚੰਦੇਲ (ਮਣੀਪੁਰ) ’ਚ ਦੇਰ ਰਾਤ 1.06 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਇਥੇ ਤੀਵਰਤਾ 3.0 ਮਾਪੀ ਗਈ ਹੈ। ਭੂਚਾਲ ਨਾਲ ਅਜੇ ਤਕ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

Rakesh

This news is Content Editor Rakesh