ਭੂਚਾਲ ਆਉਣ 'ਤੇ ਘਬਰਾਓ ਨਾ, ਇਹ ਗੱਲਾਂ ਧਿਆਨ 'ਚ ਰੱਖ ਕੇ ਖੁਦ ਨੂੰ ਕਰੋ ਸੁਰੱਖਿਅਤ

09/24/2019 5:08:35 PM

ਨਵੀਂ ਦਿੱਲੀ— ਭੂਚਾਲ ਜਾਂ ਕੋਈ ਵੀ ਕੁਦਰਤੀ ਆਫ਼ਤ ਦੱਸ ਕੇ ਨਹੀਂ ਆਉਂਦੀ। ਅਜਿਹੇ ਸਮੇਂ ਇਕਦਮ ਨਾਲ ਸਮਝ ਨਹੀਂ ਆਉਂਦਾ ਕਿ ਕੀ ਕੀਤਾ ਜਾਵੇ। ਮੰਗਲਵਾਰ ਸ਼ਾਮ ਕਰੀਬ 4.35 ਵਜੇ ਦਿੱਲੀ-ਐੱਨ.ਸੀ.ਆਰ. ਸਮੇਤ ਪੂਰੇ ਉੱਤਰ ਭਾਰਤ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਖਬਰ ਪਤਾ ਲੱਗਦੇ ਹੀ ਲੋਕਾਂ ਦਰਮਿਆਨ ਭੱਜ-ਦੌੜ ਦਾ ਮਾਹੌਲ ਹੋ ਗਿਆ ਪਰ ਅਜਿਹੇ ਸਮੇਂ ਪਰੇਸ਼ਾਨ ਹੋਣ ਦੀ ਬਜਾਏ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਜ਼ਿਆਦਾ ਜ਼ਰੂਰੀ ਹੈ।

ਭੂਚਾਲ ਆਉਣ 'ਤੇ ਤੁਰੰਤ ਕਰੋ ਇਹ ਉਪਾਅ
1- ਮਕਾਨ, ਦਫ਼ਤਰ ਜਾਂ ਕਿਸੇ ਵੀ ਇਮਾਰਤ 'ਚ ਜੇਕਰ ਤੁਸੀਂ ਮੌਜੂਦ ਹੋ ਤਾਂ ਉੱਥੋਂ ਬਾਹਰ ਨਿਕਲ ਕੇ ਖੁੱਲ੍ਹੇ 'ਚ ਆ ਜਾਓ।
2- ਖੁੱਲ੍ਹੇ ਮੈਦਾਨ ਵੱਲ ਦੌੜੋ। ਭੂਚਾਲ ਦੌਰਾਨ ਮੈਦਾਨ ਤੋਂ ਵਧ ਸੁਰੱਖਿਅਤ ਕੋਈ ਜਗ੍ਹਾ ਨਹੀਂ ਹੁੰਦੀ।
3- ਕਿਲੇ ਬਿਲਡਿੰਗ ਦੇ ਨੇੜੇ ਨਾ ਖੜ੍ਹੇ ਹੋਵੇ।
4- ਜੇਕਰ ਤੁਸੀਂ ਅਜਿਹੀ ਬਿਲਡਿੰਗ 'ਚ ਹੈ, ਜਿੱਥੇ ਲਿਫਟ ਹੋਵੇ ਤਾਂ ਲਿਫਟ ਦੀ ਵਰਤੋਂ ਕਦੇ ਨਾ ਕਰੋ। ਅਜਿਹੀ ਸਥਿਤੀ 'ਚ ਪੌੜੀਆਂ ਦੀ ਵਰਤੋਂ ਹੀ ਵਧੀਆ ਹੁੰਦੀ ਹੈ।
5- ਘਰ ਦੇ ਦਰਵਾਜ਼ੇ ਅਤੇ ਖਿੜਕੀਆਂ ਨੂੰ ਖੁੱਲ੍ਹਾ ਰੱਖੋ।
6- ਘਰ ਦੇ ਸਾਰੇ ਬਿਜਲੀ ਸਵਿੱਚ ਆਫ਼ ਕਰ ਦਿਓ।
7- ਜੇਕਰ ਬਿਲਡਿੰਗ ਬਹੁਤ ਉੱਚੀ ਹੈ ਅਤੇ ਤੁਰੰਤ ਉਤਰ ਪਾਉਣਾ ਮੁਮਕਿਨ ਨਾ ਹੋਵੇ ਤਾਂ ਬਿਲਡਿੰਗ 'ਚ ਮੌਜੂਦ ਕਿਸੇ ਮੇਜ਼, ਉੱਚੀ ਚੌਕੀ ਜਾਂ ਬੈੱਡ ਦੇ ਹੇਠਾਂ ਲੁੱਕ ਜਾਓ।
8- ਭੂਚਾਲ ਦੌਰਾਨ ਲੋਕਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜ਼ਿਆਦਾ ਪਰੇਸ਼ਾਨ ਨਾ ਹੋਣ ਅਤੇ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਨਾ ਫੈਲਾਉਣ, ਅਜਿਹੇ 'ਚ ਸਥਿਤੀ ਹੋਰ ਬੁਰੀ ਹੋ ਸਕਦੀ ਹੈ।

DIsha

This news is Content Editor DIsha