ਸੋਨੇ ''ਚ ਨਿਵੇਸ਼ ਕਰਕੇ ਕਮਾਓ ਮੋਟਾ ਮੁਨਾਫਾ, ਘਰ ਬੈਠੇ ਸਿਰਫ 1 ਰੁਪਏ ''ਚ ਖਰੀਦੋ ਸੋਨਾ

09/13/2019 12:55:22 PM

ਮੁੰਬਈ — ਸੋਨਾ ਖਰੀਦਣਾ ਭਾਰਤੀਆਂ ਦੀ ਪਹਿਲੀ ਪਸੰਦ ਹੈ। ਹੁਣ ਜੇਕਰ ਤੁਹਾਨੂੰ ਸਿਰਫ 1 ਰੁਪਏ 'ਚ ਸੋਨਾ ਖਰੀਦਣ ਦਾ ਮੌਕਾ ਮਿਲ ਜਾਏ ਤਾਂ ਤੁਹਾਨੂੰ ਕਿਵੇਂ ਲੱਗੇਗਾ। ਤੁਹਾਨੂੰ ਇਹ ਜਾਣ ਹੈਰਾਨੀ ਜ਼ਰੂਰ ਹੋਵੇਗੀ ਪਰ ਇਹ ਸੱਚ ਹੈ ਕਿ ਤੁਸੀਂ ਘਰ ਬੈਠੇ ਇਕ ਰੁਪਏ 'ਚ ਸੋਨਾ ਖਰੀਦ ਸਕਦੇ ਹੋ। ਪਿਛਲੇ 1 ਸਾਲ ਦੌਰਾਨ ਸੋਨੇ 'ਚ ਨਿਵੇਸ਼ ਕਰਨ ਵਾਲਿਆਂ ਨੂੰ ਵਧੀਆ ਰਿਟਰਨ ਮਿਲਿਆ ਹੈ।

ਲੋਕ ਗੋਲਡ ETF 'ਚ ਕਰ ਰਹੇ ਨਿਵੇਸ਼

ਮਾਹਰਾਂ ਅਨੁਸਾਰ ਚੰਗਾ ਮੁਨਾਫਾ ਕਮਾਉਣ ਲਈ ਫਿਜ਼ੀਕਲ ਗੋਲਡ ਦੇ ਮੁਕਾਬਲੇ ਸੋਨਾ ETF(exchange traded funds) ਬਿਹਤਰ ਵਿਕਲਪ ਹੈ। ਪਿਛਲੇ ਕੁਝ ਸਮੇਂ ਤੋਂ ਗੋਲਡ ETF 'ਚ ਨਿਵੇਸ਼ ਵਧਿਆ ਹੈ। ਇਕ ਰਿਪੋਰਟ ਮੁਤਾਬਕ ਪਿਛਲੇ ਇਕ ਮਹੀਨੇ 'ਚ ਭਾਰਤੀਆਂ ਨੇ ਗੋਲਡ ਐਕਸਚੇਂਜ ਟ੍ਰੇਡਿਡ ਫੰਡ 'ਚ ਨਿਵੇਸ਼ ਕੀਤਾ ਹੈ। ਅਗਸਤ 'ਚ 145 ਕਰੋੜ ਦਾ ਸ਼ੁੱਧ ਨਿਵੇਸ਼ ਹੋਇਆ ਹੈ। ਨਿਵੇਸ਼ਕ ਵੀ ਇਸ ਨੂੰ ਸੁਰੱਖਿਅਤ ਵਿਕਲਪ ਮੰਨ ਰਹੇ ਹਨ ਕਿਉਂਕਿ ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਨਾਲ ਨਿਵੇਸ਼ਕਾਂ ਦਾ ਮੁਨਾਫਾ ਵੀ ਵਧਿਆ ਹੈ। ਹੁਣੇ ਜਿਹੇ ਪਿਛਲੇ ਕੁਝ ਸਮੇਂ 'ਚ ਸੋਨੇ ਦੀ ਕੀਮਤ 40,000 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਗਈ ਸੀ।

ਕਿਵੇਂ ਖਰੀਦੀਏ 1 ਰੁਪਏ 'ਚ ਸੋਨਾ

ਜੇਕਰ ਤੁਸੀਂ ਵੀ ਗੋਲਡ ETF 'ਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ  ਮੋਬਾਇਲ ਐਪ ਦੇ ਜ਼ਰੀਏ ਨਿਵੇਸ਼ ਕਰ ਸਕਦੇ ਹੋ। ਗੂਗਲ ਆਪਣੇ UPI ਐਪ ਗੂਗਲ ਪੇਅ ਦੇ ਜ਼ਰੀਏ 99.99 ਫੀਸਦੀ ਸ਼ੁੱਧ 24 ਕੈਰੇਟ ਸੋਨਾ ਖਰੀਦਣ ਦਾ ਮੌਕਾ ਦੇ ਰਹੇ ਹਨ। ਇਸ 'ਚ ਤੁਸੀਂ 1 ਰੁਪਏ ਤੱਕ ਦਾ ਵੀ ਸੋਨਾ ਖਰੀਦ ਸਕਦੇ ਹੋ।

- ਗੋਲਡ ETF 'ਚ ਪੈਸਾ ਲਗਾਉਣ ਲਈ ਸਭ ਤੋਂ ਪਹਿਲਾਂ ਗੂਗਲ ਪੇ ਐਪ ਡਾਊਨਲੋਡ ਕਰੋ। 

- ਇਸ ਨੂੰ ਖੋਲ੍ਹਣ ਦੇ ਬਾਅਦ ਤੁਹਾਨੂੰ Gold Voult ਨਜ਼ਰ ਆਵੇਗਾ।

- Gold Vault 'ਤੇ ਕਲਿੱਕ ਕਰਦੇ ਹੀ ਬਾਇ(ਖਰੀਦ), ਸੇਲ ਅਤੇ ਡਿਲਵਰੀ ਦਾ ਆਪਸ਼ਨ ਆਵੇਗਾ।

- ਬਾਇ 'ਤੇ ਕਲਿੱਕ ਕਰਨ 'ਤੇ ਤੁਹਾਨੂੰ mg 'ਚ ਸੋਨੇ ਦਾ ਭਾਅ ਨਜ਼ਰ ਆਵੇਗਾ। ਇਸ ਕੀਮਤ 'ਚ ਟੈਕਸ ਵੀ ਸ਼ਾਮਲ ਹੈ।

- ਤੁਸੀਂ ਘੱਟੋ-ਘੱਟ 1 ਰੁਪਏ ਦਾ ਸੋਨਾ ਖਰੀਦ ਸਕਦੇ ਹੋ। ਹਾਲਾਂਕਿ ਤੁਸੀਂ ਜਿੰਨੇ ਰੁਪਏ ਦਾ ਸੋਨਾ ਖਰੀਦਣਾ ਚਾਹੁੰਦੇ ਹੋ ਇਸ ਦੇ ਜ਼ਰੀਏ ਖਰੀਦ ਸਕਦੇ ਹੋ।

ਕੀ ਹੁੰਦਾ ਹੈ ਗੋਲਡ ETF?

ਗੋਲਡ ETF ਮਿਊਚੁਅਲ ਫੰਡ ਦਾ ਹੀ ਇਕ ਹਿੱਸਾ ਹੈ, ਜਿਹੜਾ ਕਿ ਸੋਨੇ 'ਚ ਨਿਵੇਸ਼ ਕਰਦਾ ਹੈ। ਇਸ ਮਿਊੁਚੁਅਲ ਫੰਡ ਯੋਜਨਾ ਦੀ ਯੂਨਿਟ ਸਟਾਕ ਐਕਸਚੇਂਜ 'ਚ ਸੂਚੀਬੱਧ ਹੁੰਦੀ ਹੈ। ਗੋਲਡ ETF ਪੈਸਿਵ ਤਰੀਕੇ ਨਾਲ ਪ੍ਰਬੰਧਿਤ ਕੀਤੇ ਜਾਣ ਵਾਲੇ ਅਜਿਹੇ ਫੰਡ ਹੁੰਦੇ ਹਨ ਜਿਨ੍ਹਾਂ ਦਾ ਉਦੇਸ਼ ਸਪਾਟ ਬਜ਼ਾਰ 'ਚ ਫਿਜ਼ੀਕਲ ਗੋਲਡ ਤੋਂ ਮਿਲਣ ਵਾਲੇ ਰਿਟਰਨ ਦੇ ਬਰਾਬਰ ਰਿਟਰਨ ਦੇਣਾ ਹੁੰਦਾ ਹੈ।