ਨਕਲੀ ਬੀਜ ਵੇਚਣ ਵਾਲਿਆਂ ਦੇ ਖਿਲਾਫ ਜਲਦੀ ਹੀ ਸਖਤ ਕਾਨੂੰਨ : ਧਨਖੜ

07/27/2017 12:18:23 PM

ਰੋਹਤਕ — ਨਵੇਂ ਬੀਜਾਂ ਦੀ ਟੈਸਟਿੰਗ ਲਈ ਲੈਬੋਰਟਰੀ ਦਾ ਉਦਘਾਟਨ ਕਰਨ ਪਹੁੰਚੇ ਸੂਬੇ ਦੇ ਖੇਤੀਬਾੜੀ ਮੰਤਰੀ ਓਮਪ੍ਰਕਾਸ਼ ਧਨਖੜ ਦਾ ਕਹਿਣਾ ਹੈ ਕਿ ਖੇਤੀ ਦੇ ਲਈ ਨਕਲੀ ਬੀਜ ਅਤੇ ਨਕਲੀ ਦਵਾਈਆਂ ਵੇਚਣ ਵਾਲਿਆਂ ਲਈ ਸਖਤ ਕਾਨੂੰਨ ਬਣਾਇਆ ਜਾਏਗਾ ਅਤੇ ਇਸ ਦੇ ਲਈ ਅਗਲੇ ਵਿਧਾਨ ਸਭਾ ਦੇ ਸੈਸ਼ਨ 'ਚ ਬਿਲ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬਾਜ਼ਾਰ 'ਚ ਭਾਰੀ ਮਾਤਰਾ ਨਕਲੀ ਬੀਜ ਹਨ, ਜਿਨ੍ਹਾਂ ਦੀ ਕਿਸਾਨ ਕੀਮਤ ਤਾਂ ਪੂਰੀ ਦਿੰਦਾ ਹੈ ਪਰ ਇਨ੍ਹਾਂ ਬੀਜਾਂ ਨਾਲ ਫਸਲ ਨੂੰ ਨੁਕਸਾਨ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਦੁਕਾਨਦਾਨ ਫੜਿਆ ਜਾਂਦਾ ਹੈ ਤਾਂ ਸਿਰਫ 500 ਰੁਪਏ ਜ਼ੁਰਮਾਨਾ ਹੁੰਦਾ ਹੈ। ਇਸ ਲਈ ਬਹੁਤ ਜਲਦੀ ਹੀ ਨਕਲੀ ਬੀਜ ਵੇਚਣ ਵਾਲਿਆਂ ਦੇ ਖਿਲਾਫ ਹਰਿਆਣਾ ਸਰਕਾਰ ਸਖਤ ਕਾਨੂੰਨ ਲੈ ਕੇ ਆਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਬਿਲ 'ਚ ਨਕਲੀ ਬੀਜ ਵੇਚਣ ਵਾਲਿਆਂ ਦੇ ਖਿਲਾਫ ਸਖਤ ਸਜ਼ਾ ਦਾ ਪ੍ਰਬੰਧ ਹੋਵੇਗਾ। ਪੈਸਟੀਸਾਈਡ ਮੈਨੇਜਮੈਂਟ ਦਾ ਕਾਨੂੰਨ ਵੀ ਬਹੁਤ ਪੁਰਾਣਾ ਹੈ। ਇਸ ਵਿਚ ਵੀ ਬਦਲਾਓ ਦੀ ਜ਼ਰੂਰਤ ਹੈ ਅਤੇ ਇਸ ਨੂੰ ਬਦਲਣ ਦੇ ਲਈ ਕੰਮ ਚਲ ਰਿਹਾ ਹੈ।


ਉਨ੍ਹਾਂ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੇ ਦੌਰੇ ਨੂੰ ਲੈ ਕੇ ਕਿਹਾ ਕਿ ਜਿਥੇ ਵੀ ਉਹ ਜਾਂਦੇ ਹਨ ਉਥੇ ਹੀ ਭਾਜਪਾ ਦੇ ਕਾਰਜਕਰਤਾਵਾਂ 'ਚ ਉਤਸ਼ਾਹ ਦਾ ਸੰਚਾਰ ਹੁੰਦਾ ਹੈ ਅਤੇ ਵੱਧ ਉਤਸ਼ਾਹ ਨਾਲ ਕੰਮ ਕਰਦੇ ਹਨ। ਉਨ੍ਹਾਂ ਨੇ ਪ੍ਰੋਗਰਾਮ 'ਚ ਬਦਲਾਓ ਕਰਕੇ ਰੋਹਤਕ 'ਚ 3 ਦਿਨ ਰਹਿਣ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਸੰਗਠਨ ਨਿਰਧਾਰਤ ਕਰਦਾ ਹੈ। ਰੋਹਤਕ ਨੂੰ ਹੁੱਡਾ ਗੜ ਕਹਿਣ ਵਾਲੀ ਗੱਲ ਵੀ ਗਲਤ ਹੈ। ਰੋਹਤਕ ਲੋਕਸਭਾ 'ਚ 4 ਵਿਧਾਇਕ ਭਾਜਪਾ ਦੇ ਜਿੱਤੇ ਹਨ, ਉਨ੍ਹਾਂ ਦਾ ਗੜ੍ਹ ਹੋਣਾ ਗੁਜ਼ਰੇ ਜ਼ਮਾਨੇ ਦੀ ਗੱਲ ਹੋ ਗਈ ਹੈ।