ਈ-ਟੈਂਡਰ ਧਾਂਦਲੀ ਰੈਕੇਟ: ‘ਈ.ਡੀ. ਨੇ ਭੋਪਾਲ, ਹੈਦਰਾਬਾਦ ਅਤੇ ਮੱਧ ਪ੍ਰਦੇਸ਼ ’ਚ ਮਾਰੇ ਛਾਪੇ’

01/07/2021 10:28:32 PM

ਨਵੀਂ ਦਿੱਲੀ : ਐੱਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮੱਧ ਪ੍ਰਦੇਸ਼ ਦੇ ਕਥਿਤ ਈ-ਟੈਂਡਰ ਧਾਂਦਲੀ ਰੈਕੇਟ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਭੋਪਾਲ, ਹੈਦਰਾਬਾਦ ਅਤੇ ਬੇਂਗਲੁਰੂ ਦੀਆਂ ਕਈ ਸਥਾਵਾਂ ’ਤੇ ਵੀਰਵਾਰ ਛਾਪੇ ਮਾਰੇ। ਇਹ ਮਾਮਲਾ 3000 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਨਾਲ ਜੁੜਿਆ ਹੈ। ਸਬੂਤ ਇਕੱਠੇ ਕਰਨ ਲਈ ਏਜੰਸੀ ਨੇ ਮਾਮਲੇ ਵਿਚ ਸ਼ਾਮਲ ਵੱਖ-ਵੱਖ ਸ਼ੱਕੀ ਵਿਅਕਤੀਆਂ ਦੇ ਟਿਕਾਣਿਆ ’ਤੇ ਇਹ ਛਾਪੇਮਾਰੀ ਕੀਤੀ।
ਇਹ ਵੀ ਪੜ੍ਹੋ- ਗਰਮ ਰਾਖ ਨਾਲ ਭਰਿਆ ਟਰੱਕ ਬੱਸ 'ਤੇ ਡਿੱਗਿਆ, 5 ਦੀ ਮੌਤ, ਕਈ ਜ਼ਖ਼ਮੀ

ਸੂਤਰਾਂ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਸਕੱਤਰ ਦੇ ਕੰਪਲੈਕਸ ਦੇ ਨਾਲ-ਨਾਲ ਭੋਪਾਲ, ਹੈਦਰਾਬਾਦ ਅਤੇ ਬੇਂਗਲੁਰੂ ’ਚ ਘੱਟ ਤੋਂ ਘੱਟ 15-16 ਸਥਾਵਾਂ ’ਤੇ ਛਾਪੇ ਮਾਰੇ ਗਏ। ਈ. ਡੀ. ਨੇ ਪਿਛਲੇ ਸਾਲ ਇਕ ਅਪਰਾਧਿਕ ਮਾਮਲਾ ਦਰਜ ਕੀਤਾ ਸੀ, ਜਿਸ ’ਚ ਇਹ ਦੋਸ਼ ਲਾਇਆ ਗਿਆ ਸੀ ਕਿ ਸੂਬਾ ਸਰਕਾਰ ਦੇ ਈ-ਟੈਂਡਰ ਪੋਰਟਲ ਨੂੰ ਟੈਂਡਰਾਂ ’ਚ ਹੇਰਾਫੇਰੀ ਕਰਨ ਅਤੇ ਠੇਕੇਦਾਰੀ ਨੂੰ ਹੜੱਪਣ ਲਈ ‘ਹੈਕ’ ਕੀਤਾ ਗਿਆ ਸੀ । ਇਹ ਕਥਿਤ ਤੌਰ ’ਤੇ ਭਾਜਪਾ ਦੇ ਰਾਜ ਕਾਲ ਦੌਰਾਨ ਹੋਇਆ ਸੀ। 
 
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 

Inder Prajapati

This news is Content Editor Inder Prajapati