ਦਿੱਲੀ-NCR ''ਚ ਧੂੜ ਭਰੀ ਹਨ੍ਹੇਰੀ ਕਾਰਨ ਹਵਾ ਦੀ ਗੁਣਵੱਤਾ ਪ੍ਰਭਾਵਿਤ, ਲੱਗਾ ਲੰਮਾ ਜਾਮ

05/16/2023 4:37:22 PM

ਨਵੀਂ ਦਿੱਲੀ- ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (NCR) ਵਿਚ ਮੰਗਲਵਾਰ ਯਾਨੀ ਕਿ ਅੱਜ ਧੂੜ ਭਰੀ ਹਨ੍ਹੇਰੀ ਆਈ, ਜਿਸ ਨਾਲ ਵਿਜ਼ੀਬਿਲਟੀ ਘੱਟ ਗਈ ਅਤੇ ਹਵਾ ਗੁਣਵੱਤਾ ਸੂਚਕਾਂਕ ਵਿਗੜ ਗਿਆ। ਮੌਸਮ ਵਿਗਿਆਨ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਵਿਭਾਗ ਨੇ ਦੱਸਿਆ ਕਿ ਤੇਜ਼ ਹਵਾਵਾਂ ਕਾਰਨ ਰਾਸ਼ਟਰੀ ਰਾਜਧਾਨੀ ਸਥਿਤ ਆਈ. ਜੀ. ਆਈ. ਹਵਾਈ ਅੱਡੇ 'ਤੇ ਵਿਜ਼ੀਬਿਲਟੀ ਘੱਟ ਕੇ ਇਕ ਹਜ਼ਾਰ ਮੀਟਰ ਰਹਿ ਗਈ। 

ਇਸ ਦਰਮਿਆਨ ਦਿੱਲੀ ਵਾਸੀਆਂ ਨੂੰ ਗਰਮ ਮੌਗਮ ਤੋਂ ਜਲਦ ਰਾਹਤ ਮਿਲਣ ਦੇ ਆਸਾਰ ਹਨ। ਕਿਉਂਕਿ ਵੱਖ-ਵੱਖ ਥਾਵਾਂ 'ਤੇ ਮੀਂਹ ਜਾਂ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਸ਼ਹਿਰ ਦਾ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਕ੍ਰਮਵਾਰ 41 ਅਤੇ 26 ਡਿਗਰੀ ਦੇ ਆਲੇ-ਦੁਆਲੇ ਰਹਿਣ ਦਾ ਅਨੁਮਾਨ ਹੈ। ਧੂੜ ਭਰੀ ਹਨ੍ਹੇਰੀ ਕਾਰਨ ਸੜਕਾਂ 'ਤੇ ਗੱਡੀਆਂ ਦਾ ਲੰਮਾ ਜਾਮ ਲੱਗ ਗਿਆ।

ਰਾਸ਼ਟਰੀ ਰਾਜਧਾਨੀ ਵਿਚ ਸੋਮਵਾਰ ਨੂੰ ਮੌਸਮ ਮੁਕਾਬਲਤਨ ਗਰਮ ਰਿਹਾ ਅਤੇ ਵੱਧ ਤੋਂ ਵੱਧ ਤਾਪਮਾਨ 41.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸਾਲ ਦੇ ਇਸ ਸਮੇਂ ਦੌਰਾਨ ਆਮ ਤੋਂ ਦੋ ਡਿਗਰੀ ਵੱਧ ਹੈ। ਇਸ ਤੋਂ ਇਲਾਵਾ ਪੱਛਮੀ ਬੰਗਾਲ, ਤੱਟੀ ਆਂਧਰਾ ਪ੍ਰਦੇਸ਼, ਯਾਨਮ ਅਤੇ ਓਡੀਸ਼ਾ ਦੇ ਕੁਝ ਹਿੱਸਿਆਂ ਵਿਚ ਅਗਲੇ ਦਿਨ ਗਰਮ ਹਵਾਵਾਂ ਚੱਲਣ ਦੇ ਆਸਾਰ ਹਨ।

Tanu

This news is Content Editor Tanu