15 ਸਾਲਾਂ ਦੇ ਇਤਿਹਾਸ ''ਚ ਇੱਥੇ 2 ਵਾਰ ਟੁੱਟੀ ਪਰੰਪਰਾ, ਨਹੀਂ ਮਨਾਇਆ ਜਾਵੇਗਾ ਦੁਸਹਿਰਾ

10/08/2019 2:56:37 PM

ਹਮੀਰਪੁਰ— ਹਿਮਾਚਲ ਦੇ ਹਮੀਰਪੁਰ ਜ਼ਿਲੇ 'ਚ ਇਸ ਵਾਰ ਦੁਸਹਿਰਾ ਉਤਸਵ ਨਹੀਂ ਮਨਾਇਆ ਜਾਵੇਗਾ। ਸ਼ਹਿਰ ਨੂੰ ਦੁਸਹਿਰਾ ਦੇਖਣ ਲਈ ਸ਼ਹਿਰ ਤੋਂ ਦੂਰ ਸਮਤਾਨਾ, ਸੁਜਾਨਪੁਰ ਜਾਂ ਨਾਦੌਨ ਦਾ ਰੁਖ ਕਰਨਾ ਪਵੇਗਾ। ਹਮੀਰਪੁਰ ਨਗਰ 'ਚ ਦੁਸਹਿਰਾ ਉਤਸਵ ਨਾ ਹੋਣ ਕਾਰਨ ਲੋਕਾਂ ਦੀ ਆਸਥਾ ਨੂੰ ਵੀ ਠੇਸ ਪਹੁੰਚੀ ਹੈ। ਲੋਕਾਂ 'ਚ ਇਸ ਦੇ ਪ੍ਰਤੀ ਡੂੰਘਾ ਰੋਸ ਜ਼ਾਹਰ ਹੈ। ਜ਼ਿਕਰਯੋਗ ਹੈ ਕਿ ਹਾਈ ਕੋਰਟ ਦੇ ਫੈਸਲੇ ਅਨੁਸਾਰ ਸਿੱਖਿਆ ਸੰਸਥਾਵਾਂ ਦੇ ਖੇਡ ਮੈਦਾਨ 'ਚ ਹੋਰ ਗਤੀਵਿਧੀਆਂ 'ਤੇ ਪੂਰੀ ਤਰ੍ਹਾਂ ਰੋਕ ਲਗਾਈ ਹੈ, ਜਿਸ ਕਾਰਨ ਇਸ ਵਾਰ ਵੀ ਲਗਾਤਾਰ ਦੂਜੇ ਸਾਲ ਦੁਸਹਿਰੇ ਦੇ ਪ੍ਰੋਗਰਾਮ ਦਾ ਆਯੋਜਨ ਨਹੀਂ ਹੋ ਸਕੇਗਾ। ਇਸ ਤੋਂ ਪਹਿਲਾਂ ਹਰ ਸਾਲ ਦੁਸਹਿਰ ਉਤਸਵ ਸੀਨੀਅਰ ਸੈਕੰਡਰੀ ਬਾਲ ਸਕੂਲ ਦੇ ਖੇਡ ਮੈਦਾਨ 'ਚ ਧੂਮਧਾਮ ਨਾਲ ਮਨਾਇਆ ਜਾਂਦਾ ਰਿਹਾ ਹੈ।ਪਿਛਲੇ 2 ਸਾਲਾਂ ਤੋਂ ਹਮੀਰਪੁਰ ਨਗਰ 'ਚ ਦੁਸਹਿਰੇ ਮੌਕੇ ਪੁਤਲੇ ਦਾ ਦਹਿਨ ਨਹੀਂ ਕੀਤੇ ਜਾਣ ਨਾਲ ਦੁਸਹਿਰਾ ਉਤਸਵ ਦੀ ਰੌਣਕ ਫਿੱਕੀ ਹੋ ਰਹੀ ਹੈ। ਅਜਿਹੇ ਪਿਛਲੇ 15 ਸਾਲਾਂ ਦੇ ਇਤਿਹਾਸ 'ਚ ਲਗਾਤਾਰ ਦੂਜੀ ਵਾਰ ਹੋ ਰਿਹਾ ਹੈ। ਇਸ ਵਾਰ ਹਾਈ ਕੋਰਟ ਤੋਂ ਸਿਰਫ਼ ਰਾਮਲੀਲਾ ਲਈ ਹੀ ਸਕੂਲ ਗਰਾਊਂਡ ਦੇ ਇਕ ਕੋਨੇ ਦੀ ਵਰਤੋਂ ਕਰਨ ਦੀ ਮਨਜ਼ੂਰੀ ਮਿਲ ਸਕੀ ਹੈ। ਇਸ ਬਾਰੇ ਨਗਰ ਕੌਂਸਲਰ ਹਮੀਰਪੁਰ ਦੇ ਉੱਪ ਪ੍ਰਧਾਨ ਅਤੇ ਦੁਸਹਿਰਾ ਮੇਲਾ ਆਯੋਜਨ ਕਮੇਟੀ ਦੇ ਮੁਖੀ ਰਹੇ ਦੀਪ ਕੁਮਾਰ ਬਜਾਜ ਦਾ ਕਹਿਣਾ ਹੈ ਕਿ ਨਗਰ 'ਚ ਵਪਾਰੀ ਅਤੇ ਸ਼ਹਿਰ ਵਾਸੀ ਮਿਲ ਕੇ ਪਿਛਲੇ 15 ਸਾਲਾਂ ਤੋਂ ਨਗਰ ਵਾਸੀਆਂ ਨੂੰ ਇਸ ਪਰੰਪਰਾ ਨੂੰ ਚਲਾਉਣ ਲਈ ਅੱਗੇ ਆਉਣਾ ਚਾਹੀਦਾ ਤਾਂ ਕਿ ਨਵੀਂ ਪੀੜ੍ਹੀ ਦਾ ਰੁਝਾਨ ਹਿੰਦੂ ਸੰਸਕਾਰਾਂ, ਤਿਉਹਾਰਾਂ ਨੂੰ ਮਨਾਉਣ ਦੇ ਪ੍ਰਤੀ ਬਰਕਰਾਰ ਰਹੇ।

DIsha

This news is Content Editor DIsha