ਜਦ ਮੰਤਰੀ ਨੇ ਬਜ਼ੁਰਗ ਔਰਤ ਨੂੰ ਆਪਣੀ ਗੱਡੀ ''ਚ ਬਿਠਾ ਘੁੰਮਾਇਆ ਚੰਡੀਗੜ੍ਹ

03/18/2020 1:29:50 PM

ਚੰਡੀਗੜ੍ਹ—ਹਰਿਆਣਾ ਦੇ ਉੁਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਬੀਤੇ ਦਿਨ ਇਕ ਬਜ਼ੁਰਗ ਔਰਤ ਨੂੰ ਆਪਣੀ ਗੱਡੀ 'ਚ ਬਿਠਾ ਕੇ ਚੰਡੀਗੜ੍ਹ ਦੀ ਸੈਰ ਕਰਵਾਈ। ਦਰਅਸਲ ਬੀਤੇ ਮੰਗਲਵਾਰ ਸਵੇਰਸਾਰ ਝੱਜਰ ਜ਼ਿਲੇ ਦੇ ਜਸੌਰ ਖੇੜੀ ਪਿੰਡ ਦੀ ਇਕ ਬਜ਼ੁਰਗ ਔਰਤ ਉਸ ਸਮੇਂ ਚੌਟਾਲਾ ਦੇ ਸੈਕਟਰ-2 'ਚ ਸਥਿਤ ਘਰ ਦੇ ਬਾਹਰ ਪਹੁੰਚੀ, ਜਦੋਂ ਉਹ ਆਪਣੀ ਗੱਡੀ ਰਾਹੀਂ ਕਾਫਿਲੇ ਦੇ ਨਾਲ ਦਫਤਰ ਲਈ ਜਾ ਰਹੇ ਸੀ। ਬਜ਼ੁਰਗ ਔਰਤ ਨੂੰ ਘਰ ਦੇ ਬਾਹਰ ਦੇਖ ਦੁਸ਼ਯੰਤ ਚੌਟਾਲਾ ਨੇ ਆਪਣੀ ਗੱਡੀ ਰੁਕਵਾਈ ਅਤੇ ਉਤਰ ਕੇ ਬਜ਼ੁਰਗ ਔਰਤ ਨੂੰ ਮਿਲੇ। ਜਦ ਦੁਸ਼ਯੰਤ ਚੌਟਾਲਾ ਨੇ ਬਜ਼ੁਰਗ ਔਰਤ ਤੋਂ ਹਾਲ-ਚਾਲ ਜਾਣਨ ਤੋਂ ਬਾਅਦ ਚੰਡੀਗੜ੍ਹ ਆਉਣ ਦਾ ਕਾਰਨ ਪੁੱਛਿਆ ਤਾਂ ਬਜ਼ੁਰਗ ਔਰਤ ਨੇ ਦੱਸਿਆ ਕਿ ਉਹ ਆਪਣੀ ਪੋਤਰੇ ਦੇ ਵਿਆਹ ਦਾ ਸੱਦਾ ਪੱਤਰ ਉਸ ਨੂੰ ਦੇਣ ਆਈ ਹੈ। ਦੁਸ਼ਯੰਤ ਚੌਟਾਲਾ ਨੇ ਉਸ ਬਜ਼ੁਰਗ ਔਰਤ ਨੂੰ ਆਪਣੇ ਘਰ ਲੈ ਗਏ ਅਤੇ ਜਿੱਥੇ ਉਨ੍ਹਾਂ ਨੇ ਚਾਹ ਪਿਲਾਈ। ਦੁਸ਼ਯੰਤ ਨੇ ਸੱਦਾ ਪੱਤਰ ਲੈ ਕੇ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਦਾ ਵਾਅਦਾ ਕੀਤਾ।

PunjabKesari

ਇਸ ਤੋਂ ਬਾਅਦ ਦੁਸ਼ਯੰਤ ਨੇ ਬਜ਼ੁਰਗ ਔਰਤ ਨੂੰ ਪੁੱਛਿਆ, 'ਕਦੀ ਤੁਸੀਂ ਚੰਡੀਗੜ੍ਹ ਘੁੰਮਿਆ ਹੈ ਜਾਂ ਨਹੀਂ? ਤਾਂ ਬਜ਼ੁਰਗ ਔਰਤ ਨੇ ਹੱਸ ਕੇ ਜਵਾਬ ਦਿੱਤਾ ਕਿ, 'ਬੇਟਾ ਮੈਨੂੰ ਕੌਣ ਚੰਡੀਗੜ ਦਿਖਾਉਂਦਾ? ਇਹ ਸੁਣਦੇ ਸਾਰ ਹੀ ਦੁਸ਼ਯੰਤ ਚੌਟਾਲਾ ਨੇ ਬਜ਼ੁਰਗ ਔਰਤ ਨੂੰ ਆਪਣੀ ਸਰਕਾਰੀ ਗੱਡੀ 'ਚ ਬਿਠਾਇਆ ਅਤੇ ਉਨ੍ਹਾਂ ਨੂੰ ਚੰਡੀਗੜ੍ਹ ਦੀ ਸੈਰ ਕਰਵਾਈ ਅਤੇ। ਇਸ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਦਫਤਰ ਲੈ ਗਏ।


Iqbalkaur

Content Editor

Related News