ਦੁਸ਼ਯੰਤ ਚੌਟਾਲਾ ਨੂੰ ਦੁਬਈ ਤੋਂ ਆਈ ਧਮਕੀ ਭਰੀ ਫੋਨ ਕਾਲ, ਮੰਗੀ ਸੁਰੱਖਿਆ

10/15/2019 2:46:21 PM

ਜੀਂਦ (ਵਾਰਤਾ)— ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਨੇਤਾ ਅਤੇ ਸਾਬਕਾ ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਨੂੰ ਦੁਬਈ ਤੋਂ ਕਿਸੇ ਅਣਪਛਾਤੇ ਵਿਅਕਤੀ ਨੇ ਫੋਨ ਕਰ ਕੇ ਧਮਕੀ ਦਿੱਤੀ ਹੈ। ਧਮਕੀ ਦੇਣ ਵਾਲੇ ਨੇ ਵਿਦੇਸ਼ੀ ਨੰਬਰ 'ਤੇ ਫੋਨ ਕਰ ਕੇ ਖੁਦ ਨੂੰ ਦੁਨੀਆ ਦੇ ਸਭ ਤੋਂ ਵੱਡੇ ਗੈਂਗ 'ਪਾਬਲੋ ਐਸਕੋਬਾਰ' ਦਾ ਮੈਂਬਰ ਦੱਸਿਆ ਹੈ। ਧਮਕੀ ਮਿਲਣ ਤੋਂ ਬਾਅਦ ਚੌਟਾਲਾ ਨੇ ਹਰਿਆਣਾ 'ਚ ਪੁਲਸ ਡਾਇਰੈਕਟਰ ਜਨਰਲ ਆਫ ਪੁਲਸ (ਡੀ. ਜੀ. ਪੀ.) ਮਨੋਜ ਯਾਦਵ ਅਤੇ ਜੀਂਦ ਜ਼ਿਲਾ ਪੁਲਸ ਅਫਸਰ (ਐੱਸ. ਪੀ.) ਅਸ਼ਵਨੀ ਸ਼ੈਵਣੀ ਨੂੰ ਇਸ ਬਾਰੇ ਸੂਚਿਤ ਕੀਤਾ ਅਤੇ ਧਮਕੀ ਦੀ ਆਡੀਓ ਵੀ ਭੇਜੀ। ਉਨ੍ਹਾਂ ਦਾ ਕਹਿਣਾ ਹੈ ਕਿ ਸੂਚਨਾ ਮਿਲਣ ਦੇ ਕਰੀਬ 18 ਘੰਟੇ ਬੀਤ ਜਾਣ ਤੋਂ ਬਾਅਦ ਵੀ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ। ਐੱਸ. ਪੀ. ਅਸ਼ਵਨੀ ਮੁਤਾਬਕ ਚੌਟਾਲਾ ਨੇ ਉਨ੍ਹਾਂ ਨੂੰ ਐੱਸ. ਐੱਮ. ਐੱਸ. ਜ਼ਰੀਏ ਸੂਚਿਤ ਤਾਂ ਕੀਤਾ ਹੈ ਪਰ ਇਸ ਮਾਮਲੇ ਵਿਚ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ। 

ਚੌਟਾਲਾ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਉਨ੍ਹਾਂ ਦਾ ਸਿਆਸੀ ਗਰਾਫ਼ ਵਧ ਰਿਹਾ ਹੈ, ਇਹ ਗੱਲ ਉਨ੍ਹਾਂ ਦੇ ਵਿਰੋਧੀਆਂ ਨੂੰ ਹਜ਼ਮ ਨਹੀਂ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਇਕੱਲਾ ਦੇਖ ਕੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ਿਕਾਇਤ ਦੇਣ ਦੇ ਕਰੀਬ 18 ਘੰਟੇ ਬਾਅਦ ਵੀ ਪੁਲਸ ਨੇ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ। ਮੰਨਿਆ ਜਾ ਰਿਹਾ ਹੈ ਕਿ ਧਮਕੀ ਦੇਣ ਵਾਲਿਆਂ ਦੀ ਬੋਲੀ ਹਰਿਆਣਵੀ ਵਰਗੀ ਲੱਗਦੀ ਹੈ, ਜੋ ਕਿ ਦੁਬਈ ਵਿਚ ਅਪਰਾਧਕ ਗਤੀਵਿਧੀਆਂ 'ਚ ਸ਼ਾਮਲ ਹੈ। 


Tanu

Content Editor

Related News