JJP ’ਚ ਬਗਾਵਤ ਤੋਂ ਬਾਅਦ ਬੋਲੇ ਦੁਸ਼ਯੰਤ ਚੌਟਾਲਾ, ''ਨਹੀਂ ਮਿਲਿਆ ਗੌਤਮ ਦਾ ਅਸਤੀਫਾ''

12/27/2019 9:55:38 AM

ਚੰਡੀਗੜ੍ਹ-ਹਰਿਆਣਾ ਸਰਕਾਰ 'ਚ ਭਾਈਵਾਲ ਪਾਰਟੀ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) 'ਚ ਉਠੇ ਬਗਾਵਤ ਦੇ ਸੁਰ ਤੋਂ ਬਾਅਦ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਹੈ ਕਿ ਵਿਧਾਇਕ ਰਾਮ ਕੁਮਾਰ ਗੌਤਮ ਦਾ ਪਾਰਟੀ ਦੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਉਨ੍ਹਾਂ ਨੂੰ ਨਹੀਂ ਮਿਲਿਆ ਹੈ।

ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਚੌਟਾਲਾ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਅਸਤੀਫਾ ਮਿਲਦਾ ਹੈ ਤਾਂ ਇਸ ਬਾਰੇ ਪਾਰਟੀ ਦੇ ਸੂਬਾ ਪ੍ਰਧਾਨ ਨਜਿੱਠਣਗੇ। ਦੱਸਣਯੋਗ ਹੈ ਕਿ ਅਸਤੀਫਾ ਦੇਣ ਦੇ ਐਲਾਨ ਕਰਨ ਤੋਂ ਬਾਅਦ ਗੌਤਮ ਨੇ ਦੁਸ਼ਯੰਤ ਚੌਟਾਲਾ ਦੇ ਖਿਲਾਫ ਜੰਮ ਕੇ ਭੜਾਸ ਕੱਢੀ ਅਤੇ ਦਾਅਵਾ ਕੀਤਾ ਕਿ ਜੇ.ਜੇ.ਪੀ. ਦੇ ਕਈ ਵਿਧਾਇਕ ਦੁਸ਼ਯੰਤ ਚੌਟਾਲਾ ਦੇ ਕੰਮ ਕਰਨ ਦੇ ਢੰਗ ਤੋਂ ਨਾਰਾਜ਼ ਹਨ। ਸ਼੍ਰੀ ਗੌਤਮ ਦੇ ਇਸ ਇਲਜ਼ਾਮ ਬਾਰੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਉਹ ਸਾਡੇ ਸੀਨੀਅਰ ਆਗੂ ਹਨ ਅਤੇ ਉਹ ਉੇਨ੍ਹਾਂ ਦੀਆਂ ਗੱਲਾਂ ਦਾ ਬੁਰਾ ਨਹੀਂ ਮੰਨਦੇ ਹਨ। ਜੇਕਰ ਉਨ੍ਹਾਂ ਨੂੰ ਕੋਈ ਨਾਰਾਜ਼ਗੀ ਹੈ ਤਾਂ ਉਹ ਪਾਰਟੀ ਪਲੇਟਫਾਰਮ ’ਤੇ ਆ ਕੇ ਗੱਲਬਾਤ ਕਰਨ।

Iqbalkaur

This news is Content Editor Iqbalkaur