ਦੁਰਗਾ ਪੂਜਾ ਪੰਡਾਲ ''ਚ ਡਾਕਟਰਾਂ ਨੂੰ ਦਿਖਾਇਆ ਮਹਿਸ਼ਾਸੁਰ, ਛਿੜਿਆ ਵਿਵਾਦ

09/24/2017 1:31:25 PM

ਕੋਲਕਾਤਾ— ਪੱਛਮੀ ਬੰਗਾਲ ਦੀ ਦੁਰਗਾ ਪੂਜਾ 'ਚ ਹਰ ਸਾਲ ਵੱਖ-ਵੱਖ ਥੀਮ 'ਤੇ ਪੰਡਾਲ ਸਜਾਉਣ ਦੀ ਪਰੰਪਰਾ ਹੈ ਪਰ ਕੋਲਕਾਤਾ ਦੇ ਦੁਰਗਾ ਪੂਜਾ ਪੰਡਾਲ 'ਚ ਡਾਕਟਰਾਂ ਨੂੰ ਰਾਖਸ਼ਸ ਦਿਖਾ ਕੇ ਵਿਵਾਦ ਪੈਦਾ ਹੋ ਗਿਆ। ਇਸ ਪੰਡਾਲ 'ਚ ਮਾਂ ਦੁਰਗਾ ਦੀ ਮੂਰਤੀ ਨੂੰ ਜਿਸ ਮਹਿਸ਼ਾਸੁਰ ਨੂੰ ਮਾਰਦੇ ਹੋਏ ਦਿਖਾਇਆ ਗਿਆ ਹੈ ਉਹ ਡਾਕਟਰ ਦੇ ਰੂਪ 'ਚ ਹਨ। ਸਿਟੀ ਮੈਡੀਕਲ ਕਮਿਊਨਿਟੀ ਨੇ ਇਸ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਆਦੇਸ਼ ਤੋਂ ਬਾਅਦ ਦੁਰਗਾ ਪੰਡਾਲ ਤੋਂ ਡਾਕਟਰਾਂ ਨੂੰ ਰਾਖਸ਼ਸ ਦੇ ਰੂਪ 'ਚ ਦਿਖਾਉਣਾ ਬੰਦ ਕਰ ਦਿੱਤਾ ਗਿਆ।
ਇਸ ਤੋਂ ਪਹਿਲਾਂ ਪੰਡਾਲ ਦੇ ਆਯੋਜਕਾਂ ਨੇ ਅੰਤਰ ਸਪੱਸ਼ਟ ਕਰਨ ਲਈ ਮੂਰਤੀ ਨਾਲ ਇਕ ਬੋਰਡ ਵੀ ਲਾਇਆ ਸੀ, ਜਿਸ 'ਚ ਲਿਖਿਆ ਸੀ ਕਿ ਇਹ ਪੁਤਲਾ ਸਿਰਫ ਫਰਜ਼ੀ ਡਾਕਟਰਾਂ ਨੂੰ ਦਿਖਾਉਂਦਾ ਹੈ। ਬੋਰਡ 'ਚ ਲਿਖਿਆ ਗਿਆ ਕਿ ਅਸੀਂ ਫਰਜ਼ੀ ਡਾਕਟਰਾਂ ਦਾ ਵਿਰੋਧ ਕਰਦੇ ਹਨ ਅਤੇ ਈਮਾਨਦਾਰ ਡਾਕਟਰਾਂ ਦਾ ਸਨਮਾਨ। ਡਾਕਟਰਾਂ ਨੇ ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਅਤੇ ਸੋਸ਼ਲ ਮੀਡੀਆ 'ਤੇ ਵਿਰੋਧ ਕਰਨ ਦੀ ਚਿਤਾਵਨੀ ਦਿੱਤੀ। ਕਈ ਡਾਕਟਰਾਂ ਨੇ ਇਸ ਘਟਨਾ ਨੂੰ ਪੂਰੇ ਭਾਈਚਾਰੇ ਲਈ ਖਤਰਨਾਕ ਦੱਸਿਆ ਅਤੇ ਕਿਹਾ ਕਿ ਇਸ ਨਾਲ ਮੈਡੀਕਲ ਜਗਤ ਦੇ ਖਿਲਾਫ ਹਿੰਸਾ ਨੂੰ ਉਤਸ਼ਾਹ ਮਿਲੇਗਾ।
ਇਸ ਮਾਮਲੇ 'ਚ ਦੁਰਗਾ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਐੱਮ.ਐੱਲ.ਏ. ਦਿਨੇਸ਼ ਬਜਾਜ ਨੇ ਕਿਹਾ ਕਿ ਅਸੀਂ ਇਹ ਮਹਿਸੂਸ ਕੀਤਾ ਕਿ ਸਾਡੀ ਕੋਸ਼ਿਸ਼ ਕੁਝ ਲੋਕਾਂ ਨੂੰ ਬਿਲਕੁੱਲ ਗਲਤ ਲੱਗੀ। ਹਾਲਾਂਕਿ ਸਾਡਾ ਮਕਸਦ ਕਿਸੇ ਨੂੰ ਦੁਖੀ ਕਰਨਾ ਨਹੀਂ ਸੀ। ਉੱਥੇ ਹੀ ਡਾਕਟਰ ਫਾਰ ਪੇਸ਼ੰਟ (ਡੀ.ਓ.ਪੀ.ਏ.) ਦੇ ਸ਼ਰਦਵਤ ਮੁਖੋਪਾਧਿਆਏ ਨੇ ਕਿਹਾ ਕਿ ਡਾਕਟਰਾਂ ਨੂੰ ਪਹਿਲਾਂ ਹੀ ਕਾਫੀ ਪਰੇਸ਼ਾਨ ਅਤੇ ਉਤਪੀੜਨ ਕੀਤਾ ਜਾ ਚੁਕਿਆ ਹੈ ਅਤੇ ਕਈ ਵਾਰ ਉਨ੍ਹਾਂ ਦਾ ਅਪਮਾਨ ਵੀ ਹੋ ਚੁਕਿਆ ਹੈ। ਇਸ ਘਟਨਾ ਦਾ ਵਿਰੋਧ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਨੇ ਵੀ ਕੀਤਾ ਸੀ।