ਕੋਲਕਾਤਾ: ‘ਮਾਂ ਤੁਝੇ ਸਲਾਮ’ ਥੀਮ ਅਧਾਰਿਤ ਦੁਰਗਾ ਪੂਜਾ ਪੰਡਾਲ, ਹਜ਼ਾਰਾਂ ਯਾਦਗਾਰੀ ਸਿੱਕਿਆਂ ਨਾਲ ਸਜਿਆ

09/26/2022 4:35:05 PM

ਕੋਲਕਾਤਾ- ਪੱਛਮੀ ਬੰਗਾਲ ਦੇ ਪ੍ਰਮੁੱਖ ਤਿਉਹਾਰਾਂ ’ਚੋਂ ਇਕ ਹੈ ਮਾਂ ਦੁਰਗਾ ਪੂਜਾ, ਜਿਸ ਦੀ ਲੋਕਾਂ ਨੂੰ ਬੇਸਬਰੀ ਨਾਲ ਉਡੀਕ ਰਹਿੰਦੀ ਹੈ। ਮਾਂ ਦੁਰਗਾ ਦੇ ਦਰਸ਼ਨਾਂ ਲਈ ਭਗਤਾਂ ਦੀ ਉਡੀਕ ਹੁਣ ਖ਼ਤਮ ਹੋ ਗਈ ਹੈ। ਦੁਰਗਾ ਪੂਜਾ ਉਤਸਵ ਨੇ ਦਸਤਕ ਦੇ ਦਿੱਤੀ ਹੈ। ਇਸ ਲਈ ਪੱਛਮੀ ਬੰਗਾਲ ਦੇ ਕੋਲਕਾਤਾ ’ਚ ਦੁਰਗਾ ਪੂਜਾ ਲਈ ਵੱਖ-ਵੱਖ ਤਰ੍ਹਾਂ ਨਾਲ ਪੰਡਾਲ ਸਜਾਏ ਗਏ ਹਨ। ਇਨ੍ਹਾਂ ਪੰਡਾਲਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ।

ਇਹ ਵੀ ਪੜ੍ਹੋ- ਜਨਮ ਦਿਨ ’ਤੇ ਵਿਸ਼ੇਸ਼: ਬੇਹੱਦ ਘੱਟ ਪਰ ਮਿੱਠਾ ਬੋਲਣ ਵਾਲੇ ਸਾਬਕਾ PM ਮਨਮੋਹਨ ਸਿੰਘ

PunjabKesari

ਇਸ ਵਾਰ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਦੇ ਜਸ਼ਨ ਨੂੰ ਧਿਆਨ ’ਚ ਰੱਖਦੇ ਹੋਏ ਕੋਲਕਾਤਾ ’ਚ ‘ਮਾਂ ਤੁਝੇ ਸਲਾਮ’ ਦੀ ਥੀਮ ਵਾਲਾ ਬਾਬੂਬਾਗਨ ਸਰਬੋਜਨੀਨ ਦੁਰਗਾ ਉਤਸਵ ਕਮੇਟੀ ਵਲੋਂ ਦੁਰਗਾ ਪੂਜਾ ਪੰਡਾਲ ਸਜਾਇਆ ਗਿਆ ਹੈ। ਇਸ ਪੰਡਾਲ ਨੂੰ ਬਣਾਉਣ ਲਈ ਆਜ਼ਾਦੀ ਤੋਂ ਬਾਅਦ ਹਜ਼ਾਰਾਂ ਯਾਦਗਾਰੀ ਸਿੱਕਿਆਂ ਦਾ ਇਸਤੇਮਾਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ‘ਪਿਆਰਾ ਸਜਾ ਹੈ ਦਰਬਾਰ ਭਵਾਨੀ’: ਨਰਾਤਿਆਂ ਮੌਕੇ ਰੰਗ-ਬਿਰੰਗੇ ਫੁੱਲਾਂ ਨਾਲ ਸਜੇ ਸ਼ਕਤੀਪੀਠ

PunjabKesari

ਖ਼ਾਸ ਗੱਲ ਇਹ ਹੈ ਕਿ ਕੋਲਕਾਤਾ ਦੀ ਦੁਰਗਾ ਪੂਜਾ ਨੂੰ ਯੂਨੇਸਕੋ ਨੇ ਸੱਭਿਆਚਾਰਕ ਵਿਰਾਸਤ ਦਾ ਦਰਜਾ ਦਿੱਤਾ ਹੈ। ਦੁਰਗਾ ਪੂਜਾ ਪੂਰੀ ਦੁਨੀਆ ’ਚ ਮਸ਼ਹੂਰ ਹੈ, ਕਿਉਂਕਿ ਕੋਲਕਾਤਾ ਹਰ ਸਾਲ ਦੁਰਗਾ ਪੂਜਾ ਮੌਕੇ ਪੰਡਾਲਾਂ ਲਈ ਇਕ ਨਵੀਂ ਥੀਮ ਲੈ ਕੇ ਆਉਂਦਾ ਹੈ। ਇਸ ਦੌਰਾਨ ਭਗਤਾਂ ਨੂੰ ਪੰਡਾਲ ’ਚ ਦੇਵੀ ਦੁਰਗਾ ਦੀ ਮੂਰਤੀਆਂ ਜਿਨ੍ਹਾਂ ਨੂੰ ਕਲਾਕਾਰਾਂ ਵਲੋਂ ਬਹੁਤ ਸੁੰਦਰ ਬਣਾਇਆ ਜਾਂਦਾ ਹੈ, ਇਸ ਦੀ ਵੱਖਰੀ ਝਲਕ ਵੇਖਣ ਨੂੰ ਮਿਲਦੀ ਹੈ।

ਇਹ ਵੀ ਪੜ੍ਹੋ- ‘ਮਨ ਕੀ ਬਾਤ’ ’ਚ PM ਮੋਦੀ ਦਾ ਐਲਾਨ- ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਜਾਵੇਗਾ ਚੰਡੀਗੜ੍ਹ ਏਅਰਪੋਰਟ ਦਾ ਨਾਂ

PunjabKesari
 


Tanu

Content Editor

Related News