ਵੈਸ਼ਣੋ ਦੇਵੀ ''ਚ 2 ਸ਼ਰਧਾਲੂਆਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

01/07/2019 11:11:34 PM

ਜੰਮੂ (ਅਮਿਤ, ਯੂ. ਐੱਨ.ਆਈ.)— ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ 'ਚ ਤ੍ਰਿਕੁਟਾ ਪਹਾੜੀ ਤੋਂ ਵੈਸ਼ਣੋ ਦੇਵੀ ਭਵਨ ਵੱਲ ਜਾਂਦੇ ਹੋਏ ਮਹਾਰਾਸ਼ਟਰ ਦੇ 2 ਸ਼ਰਧਾਲੂਆਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸੂਤਰਾਂ ਮੁਤਾਬਕ ਸ਼ਰਧਾਲੂ ਦੀ ਪਛਾਣ ਭਗਵਾਨ ਗੋਪਾਲ ਭੰਡਾਰੀ (71) ਦੇ ਰੂਪ ਵਜੋਂ ਹੋਈ ਹੈ। ਉਹ ਅਰਧਕੁਆਰੀ ਨੇੜੇ ਭਵਨ ਵੱਲ ਜਾਂਦੇ ਹੋਏ ਦਿਲ ਦੇ ਦੌਰਾ ਪੈਣ ਕਾਰਨ ਬੇਹੋਸ਼ ਹੋ ਗਏ ਸਨ। ਪੀੜਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਉਧਰ ਕਟੜਾ ਦੇ ਨਿੱਜੀ ਹੋਟਲ 'ਚ ਦਰਸ਼ਨਾਂ ਲਈ ਰੁਕਿਆ ਸ਼ਰਧਾਲੂ ਸ਼ੱਕੀ ਹਾਲਾਤ 'ਚ ਬੇਸੁੱਧ ਹੋ ਗਿਆ। ਤੁਰੰਤ ਉਸ ਨੂੰ ਕਟੜਾ ਮੈਡੀਕਲ ਕੇਂਦਰ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਕਤ ਸ਼ਰਧਾਲੂ ਨੇ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ ਸੰਤੋਸ਼ ਹਨਮਤ ਰਾਊ ਮੇਹਾਕਰਕਰ (42) ਵਾਲੀ ਲੁੰਗਰ ਗੱਲੀ ਜ਼ਿਲਾ ਨੰਦੀਦ (ਮਹਾਰਾਸ਼ਟਰ) ਦੇ ਰੂਪ 'ਚ ਹੋਈ ਹੈ। ਮ੍ਰਿਤਕ ਐਕਸਾਈਜ਼ ਵਿਭਾਗ ਨਾਗਪੁਰ 'ਚ ਸਬ-ਇੰਸਪੈਕਟਰ ਦੇ ਅਹੁਦੇ 'ਤੇ ਤਾਇਨਾਤ ਸੀ।

Baljit Singh

This news is Content Editor Baljit Singh