DSP ਦੇਵਿੰਦਰ ਨੂੰ ਚੁੱਪ ਕਰਵਾਉਣ ਲਈ NIA ਨੂੰ ਸੌਂਪੀ ਜਾਂਚ ਦੀ ਜ਼ਿੰਮੇਵਾਰੀ : ਰਾਹੁਲ ਗਾਂਧੀ

01/17/2020 12:37:16 PM

ਨਵੀਂ ਦਿੱਲੀ— ਜੰਮੂ-ਕਸ਼ਮੀਰ ਪੁਲਸ ਦੇ ਐਂਟੀ ਹਾਈਜੈਂਕਿੰਗ ਸੈੱਲ ਦੇ ਡੀ.ਐੱਸ.ਪੀ. ਰਹੇ ਦੇਵਿੰਦਰ ਸਿੰਘ ਦਾ ਕੇਸ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੂੰ ਸੌਂਪੇ ਜਾਣ 'ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਇਤਰਾਜ਼ ਜਤਾਇਆ। ਰਾਹੁਲ ਨੇ ਕੇਂਦਰ ਸਰਕਾਰ 'ਤੇ ਦੋਸ਼ ਲਗਾਇਆ ਕਿ ਉਹ ਇਸ ਗੰਭੀਰ ਮਾਮਲੇ 'ਤੇ ਲੀਪਾਪੋਤੀ ਕਰਨ 'ਚ ਜੁਟੀ ਹੈ। ਰਾਹੁਲ ਨੇ ਐੱਨ.ਆਈ.ਏ. ਦੀ ਨਿਰਪੱਖਤਾ 'ਤੇ ਵੀ ਸਵਾਲ ਖੜ੍ਹਾ ਕੀਤਾ ਅਤੇ ਕਿਹਾ ਕਿ ਇਸ ਜਾਂਚ ਏਜੰਸੀ ਦੇ ਮੁਖੀ ਵੀ ਇਕ 'ਮੋਦੀ' ਹੀ ਹਨ।
 

ਰਾਹੁਲ ਨੇ ਟਵੀਟ ਕਰ ਕੇ ਚੁੱਕੇ ਐੱਨ.ਆਈ.ਏ. 'ਤੇ ਸਵਾਲ
ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ,''ਅੱਤਵਾਦ ਡੀ.ਐੱਸ.ਪੀ. ਦੇਵਿੰਦਰ ਨੂੰ ਚੁੱਪ ਕਰਵਾਉਣ ਦਾ ਸਰਵਉੱਚ ਤਰੀਕਾ ਹੈ ਕੇਸ ਨੂੰ ਐੱਨ.ਆਈ.ਏ. ਦੇ ਹੱਥ ਸੌਂਪ ਦੇਣਾ।'' ਉਨ੍ਹਾਂ ਨੇ ਕਿਹਾ ਕਿ ਮੌਜੂਦਾ ਐੱਨ.ਆਈ.ਏ ਮੁਖੀ ਦੇ ਅਧੀਨ ਇਸ ਕੇਸ ਦੀ ਜਾਂਚ ਦਾ ਕੁਝ ਨਤੀਜਾ ਨਹੀਂ ਆਉਣ ਵਾਲਾ। ਰਾਹੁਲ ਨੇ ਕਿਹਾ,''ਐੱਨ.ਆਈ.ਏ. ਦੇ ਮੁਖੀ ਵੀ ਦੂਜੇ ਮੋਦੀ ਹੀ ਹੈ- ਵਾਈਕੇ ਜਿਨ੍ਹਾਂ ਨੇ ਗੁਜਰਾਤ ਦੰਗਿਆਂ ਅਤੇ ਹਰੇਨ ਪਾਂਡਯਾ ਦੇ ਕਤਲ ਮਾਮਲੇ ਦੀ ਜਾਂਚ ਕੀਤੀ ਸੀ। ਵਾਈਕੇ ਦੀ ਦੇਖਰੇਖ 'ਚ ਇਹ ਕੇਸ ਹੋਣ ਵਰਗਾ ਹੈ।'' ਆਖੀਰ 'ਚ ਰਾਹੁਲ ਨੇ ਸਵਾਲ ਕੀਤਾ ਕਿ ਆਖਰ ਟੈਰਿਰਸਟ ਦੇਵਿੰਦਰ ਨੂੰ ਕੌਣ ਚੁੱਪ ਕਰਵਾਉਣਾ ਚਾਹੁੰਦਾ ਹੈ ਅਤੇ ਕਿਉਂ? ਉਨ੍ਹਾਂ ਨੇ ਹੈਸ਼ਟੈੱਗ ਨਾਲ ਲਿਖਿਆ,''ਅੱਤਵਾਦੀ ਦੇਵਿੰਦਰ ਨੂੰ ਕੌਣ ਲੋਕ ਚੁੱਪ ਕਰਵਾਉਣਾ ਚਾਹੁੰਦੇ ਹਨ ਅਤੇ ਕਿਉਂ? ਰਾਹੁਲ ਪਹਿਲਾਂ ਵੀ ਦੇਵਿੰਦਰ ਸਿੰਘ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੁੱਪੀ 'ਤੇ ਸਵਾਲ ਉੱਠਾ ਚੁਕੇ ਹਨ।
PunjabKesariਕਾਂਗਰਸ ਦੀ ਯੂ.ਪੀ.ਏ. ਸਰਕਾਰ ਨੇ ਗਠਿਤ ਕੀਤੀ ਸੀ ਐੱਨ.ਆਈ.ਏ.
ਰਾਹੁਲ ਗਾਂਧੀ ਨੇ ਹੁਣ ਉਸੇ ਐੱਨ.ਆਈ.ਏ. 'ਤੇ ਸਵਾਲ ਚੁੱਕਿਆ ਹੈ, ਜਿਸ ਨੂੰ ਕਾਂਗਰਸ ਦੀ ਯੂ.ਪੀ.ਏ. ਸਰਕਾਰ ਨੇ ਗਠਿਤ ਕੀਤਾ ਸੀ। ਰਾਹੁਲ ਤੋਂ ਪਹਿਲਾਂ ਛੱਤੀਸਗੜ੍ਹ ਦੇ ਕਾਂਗਰਸੀ ਮੁੱਖ ਮੰਤਰੀ ਭੂਪੇਸ਼ ਬਘੇਲ ਵੀ ਐੱਨ.ਆਈ.ਏ. ਨੂੰ ਗੈਰ-ਸੰਵਿਧਾਨਕ ਐਲਾਨ ਕਰ ਚੁਕੇ ਹਨ। ਉਨ੍ਹਾਂ ਦੀ ਸਰਕਾਰ ਨੇ 15 ਜਨਵਰੀ ਨੂੰ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰ ਕੇ ਐੱਨ.ਆਈ.ਏ. ਨੂੰ ਗੈਰ-ਸੰਵਿਧਾਨਕ ਐਲਾਨ ਕਰਨ ਦੀ ਮੰਗ ਕੀਤੀ। ਛੱਤੀਸਗੜ੍ਹ ਐੱਨ.ਆਈ.ਏ. ਐਕਟ, 2008 ਦੀ ਸੰਵਿਧਾਨਕਤਾ ਨੂੰ ਚੁਣੌਤੀ ਦੇਣ ਵਾਲਾ ਪਹਿਲਾ ਅਤੇ ਇਕਮਾਤਰ ਰਾਜ ਹੈ।
 

ਇਹ ਸੀ ਮਾਮਲਾ
ਦੱਸਣਯੋਗ ਹੈ ਕਿ ਸ਼੍ਰੀਨਗਰ ਏਅਰਪੋਰਟ 'ਤੇ ਤਾਇਨਾਤ ਰਹੇ ਜੰਮੂ-ਕਸ਼ਮੀਰ ਪੁਲਸ ਦੇ ਬਰਖ਼ਾਸਤ ਡੀ.ਐੱਸ.ਪੀ. ਦੇਵਿੰਦਰ ਸਿੰਘ ਨੂੰ ਹਿਜ਼ਬੁਲ ਮੁਜਾਹੀਦੀਨ ਦੇ ਅੱਤਵਾਦੀਆਂ ਨਾਲ ਫੜਿਆ ਗਿਆ ਸੀ। ਉਹ 13 ਜਨਵਰੀ ਨੂੰ ਹਿਜ਼ਬੁਲ ਕਮਾਂਡਰ ਸਈਦ ਨਵੀਦ, ਇਕ-ਦੂਜੇ ਅੱਤਵਾਦੀ ਰਫੀ ਰੈਦਰ ਅਤੇ ਹਿਜ਼ਬੁਲ ਦੇ ਇਕ ਭੂਮੀਗਤ ਵਰਕਰ ਇਰਫਾਨ ਮੀਰ ਨੂੰ ਲੈ ਕੇ ਜੰਮੂ ਜਾ ਰਿਹਾ ਸੀ। ਉਸ ਦੀ ਕਾਰ ਕੁਲਗਾਮ ਜ਼ਿਲੇ ਦੇ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ 'ਤੇ ਪਹੁੰਚੀ ਸੀ, ਉਦੋਂ ਸਾਰੇ ਗ੍ਰਿਫਤਾਰ ਕਰ ਲਏ ਗਏ। ਦੇਵਿੰਦਰ ਨੇ ਪੁੱਛ-ਗਿੱਛ 'ਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ। ਪੁੱਛ-ਗਿੱਛ 'ਚ ਪਤਾ ਲੱਗਾ ਹੈ ਕਿ ਉਹ ਲੰਬੇ ਸਮੇਂ ਤੋਂ ਇਨ੍ਹਾਂ ਅੱਤਵਾਦੀਆਂ ਦੇ ਸੰਪਰਕ 'ਚ ਸੀ। ਨਾਲ ਹੀ ਇਹ ਵੀ ਖੁਲਾਸਾ ਹੋਇਆ ਕਿ 2018 'ਚ ਵੀ ਇਨ੍ਹਾਂ ਅੱਤਵਾਦੀਆਂ ਨੂੰ ਲੈ ਕੇ ਜੰਮੂ ਗਿਆ ਸੀ। ਇਹੀ ਨਹੀਂ, ਉਹ ਅੱਤਵਾਦੀਆਂ ਨੂੰ ਆਪਣੇ ਘਰ 'ਚ ਪਨਾਹ ਵੀ ਦਿੰਦਾ ਸੀ।


DIsha

Content Editor

Related News