DSP ਦਵਿੰਦਰ ਸਿੰਘ ਨੂੰ ਲੈ ਕੇ ਵੱਡਾ ਖੁਲਾਸਾ, ਅਫਜ਼ਲ ਗੁਰੂ ਨਾਲ ਵੀ ਜੁੜੇ ਸਨ ਤਾਰ (ਵੀਡੀਓ)

01/13/2020 2:13:27 PM

ਸ਼੍ਰੀਨਗਰ (ਭਾਸ਼ਾ)— ਜੰਮੂ-ਕਸ਼ਮੀਰ ਪੁਲਸ ਦੇ ਡੀ. ਐੱਸ. ਪੀ. ਦਵਿੰਦਰ ਸਿੰਘ  ਨੂੰ ਦੋ ਅੱਤਵਾਦੀਆਂ ਨੂੰ ਆਪਣੀ ਕਾਰ 'ਚ ਕਸ਼ਮੀਰ ਘਾਟੀ ਲੈ ਜਾਣ ਦੇ ਦੋਸ਼ ਗ੍ਰਿਫਤਾਰ ਕੀਤਾ ਗਿਆ। ਇਕ ਸਮਾਂ ਅਜਿਹਾ ਵੀ ਸੀ ਜਦੋਂ ਰਾਸ਼ਟਰਪਤੀ ਮੈਡਲ ਨਾਲ ਸਨਮਾਨਤ ਡੀ. ਐੱਸ. ਪੀ. ਦਵਿੰਦਰ ਸਿੰਘ ਅੱਤਵਾਦੀਆਂ ਤੋਂ ਸਵਾਲ-ਜਵਾਬ ਕਰਦੇ ਸਨ ਪਰ ਹੁਣ ਦੋ ਮੋਸਟ ਵਾਂਟੇਡ ਅੱਤਵਾਦੀਆਂ ਨਾਲ ਗ੍ਰਿਫਤਾਰ ਹੋਣ ਤੋਂ ਬਾਅਦ ਉਨ੍ਹਾਂ ਤੋਂ ਪੁੱਛ-ਗਿੱਛ ਕਰਨ ਪੁੱਜੇ ਰਹੇ ਸਾਰੇ ਅਧਿਕਾਰੀਆਂ ਦੀ ਜ਼ੁਬਾਨ 'ਤੇ ਪਹਿਲੀ ਲਾਈਨ ਹੈ- ''ਤੂੰ/ਤੁਸੀਂ ਅਜਿਹਾ ਕਿਵੇਂ ਕਰ ਸਕਦੇ ਹੋ।'' ਦਰਅਸਲ ਡੀ. ਐੱਸ. ਪੀ. ਦਵਿੰਦਰ ਸਿੰਘ ਨੂੰ ਬੀਤੇ ਸ਼ਨੀਵਾਰ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ, ਜਦੋਂ ਉਹ ਆਪਣੀ ਕਾਰ 'ਚ ਦੋ ਅੱਤਵਾਦੀਆਂ ਨੂੰ ਨਾਲ ਲੈ ਕੇ ਜੰਮੂ ਜਾ ਰਹੇ ਸਨ। ਸੀਨੀਅਰ ਪੁਲਸ ਅਧਿਕਾਰੀਆਂ ਨੇ ਡੀ. ਐੱਸ. ਪੀ. ਦੇ ਅੱਤਵਾਦੀਆਂ ਨਾਲ ਸੰਬੰਧਾਂ ਨੂੰ ਬਦਕਿਸਮਤੀ ਕਰਾਰ ਦਿੱਤਾ ਹੈ। ਅਧਿਕਾਰੀਆਂ ਮੁਤਾਬਕ ਕਾਰ 'ਚੋਂ ਰਾਈਫਲਾਂ ਵੀ ਜ਼ਬਤ ਕੀਤੀਆਂ ਗਈਆਂ ਹਨ। ਉਨ੍ਹਾਂ ਦੇ ਘਰ ਦੀ ਤਲਾਸ਼ੀ ਵੀ ਲਈ ਗਈ, ਜਿੱਥੋਂ ਪੁਲਸ ਨੇ ਦੋ ਪਿਸਤੌਲਾਂ ਅਤੇ ਇਕ ਏ.ਕੇ 47 ਰਾਈਫਲ ਜ਼ਬਤ ਕੀਤੀ ਹੈ। ਪੁੱਛ-ਗਿੱਛ ਦੌਰਾਨ ਵੱਡਾ ਖੁਲਾਸਾ ਹੋਇਆ ਡੀ. ਐੱਸ. ਪੀ. ਦੀ ਕਾਰ 'ਚ ਸਵਾਰ ਦੋਹਾਂ ਅੱਤਵਾਦੀਆਂ ਨਾਲ 12 ਲੱਖ ਦੀ ਡੀਲ ਹੋਈ ਸੀ। ਇਸ ਦੇ ਬਦਲੇ ਉਹ ਅੱਤਵਾਦੀਆਂ ਨੂੰ ਸੁਰੱਖਿਅਤ ਚੰਡੀਗੜ੍ਹ ਲੈ ਕੇ ਜਾਣ ਵਾਲਾ ਸੀ। ਇੰਨਾ ਹੀ ਨਹੀਂ ਆਪਣੇ ਮਨਸੂਬਿਆਂ ਨੂੰ ਅੰਜ਼ਾਮ ਦੇਣ ਲਈ ਦਵਿੰਦਰ ਨੇ ਛੁੱਟੀਆਂ ਲਈਆਂ ਹੋਈਆਂ ਸਨ।

ਅਫਜ਼ਲ ਗੁਰੂ ਨਾਲ ਵੀ ਜੁੜੇ ਤਾਰ—
ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਦਵਿੰਦਰ ਸਿੰਘ ਦਾ ਨਾਮ ਗਲਤ ਕਾਰਨਾਂ ਤੋਂ ਖ਼ਬਰਾਂ ਵਿਚ ਹੈ। ਇਸ ਤੋਂ ਪਹਿਲਾਂ ਸੰਸਦ ਹਮਲੇ ਦੇ ਦੋਸ਼ 'ਚ ਫਾਂਸੀ 'ਤੇ ਚੜ੍ਹਾਏ ਗਏ ਅਫਜ਼ਲ ਗੁਰੂ ਨੇ 2004 ਦੀ ਆਪਣੀ ਇਕ ਚਿੱਠੀ 'ਚ ਲਿਖਿਆ ਸੀ ਕਿ ਡੀ. ਐੱਸ. ਪੀ. ਦਵਿੰਦਰ ਨੇ ਉਸ ਨੂੰ ਸੰਸਦ ਹਮਲੇ ਦੇ ਸਹਿ ਦੋਸ਼ੀ ਮੁਹੰਮਦ ਨੂੰ ਨਾਲ ਲੈ ਕੇ ਦਿੱਲੀ ਜਾਣ ਅਤੇ ਉਸ ਲਈ ਮਕਾਨ ਕਿਰਾਏ 'ਤੇ ਲੈਣ ਅਤੇ ਕਾਰ ਖਰੀਦਣ ਨੂੰ ਕਿਹਾ ਸੀ। ਉਸ ਸਮੇਂ ਸਿੰਘ ਵਿਸ਼ੇਸ਼ ਮੁਹਿੰਮ ਸਮੂਹ 'ਚ ਡੀ. ਐੱਸ. ਪੀ. ਸਨ। ਅਧਿਕਾਰੀਆਂ ਨੇ ਦੱਸਿਆ ਕਿ ਉਸ ਸਮੇਂ ਦਵਿੰਦਰ ਸਿੰਘ 'ਤੇ ਲੱਗੇ ਦੋਸ਼ਾਂ ਨੂੰ ਸਾਬਤ ਕਰਨ ਲਈ ਪੁਖਤਾ ਸਬੂਤ ਨਹੀਂ ਮਿਲੇ। ਅੱਤਵਾਦੀਆਂ ਨੂੰ ਲੈ ਕੇ ਜਾਂਦੇ ਹੋਏ ਸ਼ਨੀਵਾਰ ਨੂੰ ਹੋਈ ਉਨ੍ਹਾਂ ਦੀ ਗ੍ਰਿਫਤਾਰੀ ਨੇ ਗੁਰੂ ਵਲੋਂ ਚੁੱਕੇ ਗਏ ਸਵਾਲਾਂ ਅਤੇ ਲਾਏ ਗਏ ਦੋਸ਼ਾਂ ਨੂੰ ਮੁੜ ਤੋਂ ਜ਼ਿੰਦਾ ਕਰ ਦਿੱਤਾ ਹੈ। ਜਾਂਚਕਰਤਾ ਉਨ੍ਹਾਂ ਤੋਂ ਪੁੱਛ-ਗਿੱਛ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਪੁੱਛ-ਗਿੱਛ ਤੋਂ ਬਾਅਦ ਰਾਜ ਤੋਂ ਪਰਦਾ ਉਠੇਗਾ। ਇੱਥੇ ਦੱਸ ਦੇਈਏ ਕਿ ਭਾਰਤੀ ਸੰਸਦ 'ਤੇ 13 ਦਸੰਬਰ 2001 ਨੂੰ ਅੱਤਵਾਦੀ ਹਮਲਾ ਹੋਇਆ ਸੀ। ਇਸ ਹਮਲੇ ਨੂੰ ਲਸ਼ਕਰ ਅਤੇ ਜੈਸ਼ ਦੇ ਅੱਤਵਾਦੀਆਂ ਨੇ ਅੰਜ਼ਾਮ ਦਿੱਤਾ ਸੀ। ਹਮਲੇ ਵਿਚ 14 ਲੋਕਾਂ ਦੀ ਜਾਨ ਗਈ ਸੀ। ਹਮਲੇ ਦੀ ਸਾਜਿਸ਼ ਰਚਣ 'ਚ ਸ਼ਾਮਲ ਰਹੇ ਅੱਤਵਾਦੀ ਅਫਜ਼ਲ ਗੁਰੂ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ।

ਰਾਸ਼ਟਰਪਤੀ ਮੈਡਲ ਨਾਲ ਸਨਮਾਨਤ—
ਦਵਿੰਦਰ ਨੂੰ ਪਿਛਲੇ ਸਾਲ ਹੀ ਰਾਸ਼ਟਰਪਤੀ ਮੈਡਲ ਨਾਲ ਸਨਮਾਨਤ ਕੀਤਾ ਗਿਆ ਹੈ ਪਰ ਪਿਛਲੇ ਕੁਝ ਸਮੇਂ ਤੋਂ ਉਹ ਪੁਲਸ ਦੇ ਰਾਡਾਰ 'ਤੇ ਸਨ। ਸ਼ੁੱਕਰਵਾਰ ਨੂੰ ਖੁਫੀਆ ਏਜੰਸੀਆਂ ਨੇ ਪਾਬੁੰਦੀਸ਼ੁਦਾ ਸੰਗਠਨ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਨਾਵੀਦ ਬਾਬਾ ਅਤੇ ਇਕ ਸਾਬਕਾ ਪੁਲਸ ਮੁਲਾਜ਼ਮ ਨਾਲ ਸਿੰਘ ਦੀ ਗੱਲਬਾਤ ਸੁਣੀ ਅਤੇ ਉੱਥੋਂ ਹੀ ਡੀ. ਐੱਸ. ਪੀ. ਦਾ ਬੁਰਾ ਸਮਾਂ ਸ਼ੁਰੂ ਹੋ ਗਿਆ। ਸਿੰਘ ਦੀ ਗ੍ਰਿਫਤਾਰੀ ਨਾਲ ਜੁੜੀ ਪੂਰੀ ਮੁਹਿੰਮ ਦੀ ਅਗਵਾਈ ਦੱਖਣੀ ਕਸ਼ਮੀਰ ਦੇ ਡਿਪਟੀ ਕਮਿਸ਼ਨਰ ਆਫ ਪੁਲਸ ਅਤੁਲ ਗੋਇਲ ਨੇ ਕੀਤਾ। ਉਨ੍ਹਾਂ ਨੇ ਖੁਦ ਨਾਕੇ 'ਤੇ ਖੜ੍ਹੇ ਹੋ ਕੇ ਉਨ੍ਹਾਂ ਦੀ ਕਾਰ ਨੂੰ ਰੋਕਿਆ। ਨਾਕਾ ਪਾਰ ਕਾਰ ਰੋਕ ਕੇ ਚਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ। 

Tanu

This news is Content Editor Tanu