ਨਸ਼ੇ ''ਚ ਟੱਲੀ ਨੌਜਵਾਨ ਨੇ ਮਾਂ-ਬੇਟੇ ਨੂੰ ਕੁਚਲਿਆ, ਔਰਤ ਨੇ ਤੋੜਿਆ ਦਮ (ਤਸਵੀਰਾਂ)

03/22/2017 12:59:42 PM

ਕਰਨਾਲ— ਹਰਿਆਣਾ ਦੇ ਸੜਕ ਹਾਦਸਿਆਂ ਦੀਆਂ ਘਟਨਾਵਾਂ ਰੋਜ਼ਾਨਾ ਵਧ ਰਹੀਆਂ ਹਨ। ਇਕ ਅਜਿਹਾ ਹੀ ਹਾਦਸਾ ਕਰਨਾਲ ਦੇ ਸੈਕਟਰ-13 ''ਚ ਖੁਰਾਨਾ ਬੇਕਰੀ ਕੋਲ ਦੇਖਣ ਨੂੰ ਮਿਲਿਆ। ਦਰਅਸਲ ਨਸ਼ੇ ''ਚ ਟੱਲੀ ਸੈਂਟਰੋ ਸਵਾਰ ਨੌਜਵਾਨ ਨੇ ਸੜਕੇ ਕਿਨਾਰੇ ਖੜ੍ਹੀ ਸਕੂਟੀ ਨਾਲ ਔਰਤ ਅਤੇ ਉਸ ਦੇ ਬੇਟੇ ਨੂੰ ਕੁਚਲ ਦਿੱਤਾ। ਦੋਹਾਂ ਨੂੰ ਜਲਦੀ ''ਚ ਹਸਪਤਾਲ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ ਔਰਤ ਨੇ ਦਮ ਤੋੜ ਦਿੱਤਾ, ਜਦੋਂ ਕਿ ਉਸ ਦੇ ਬੇਟੇ ਦਾ ਇਲਾਜ ਚੱਲ ਰਿਹਾ ਹੈ।
ਲੋਕਾਂ ਨੇ ਘਟਨਾ ਦੀ ਨਿੰਦਾ ਕਰਦੇ ਹੋਏ ਨੌਜਵਾਨ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸ਼ਿਕਾਇਤ ਦੇ ਆਧਾਰ ''ਤੇ ਪੁਲਸ ਨੇ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਚਾਲਕ ਮੁਗਲ ਕਨਾਲ ਸਥਿਤ ਮੰਨਤ ਕਾਰ ਬਾਜ਼ਾਰ ਦਾ ਮਾਲਕ ਹੈ।

Disha

This news is News Editor Disha