ਨਸ਼ੇ ''ਚ ਟੱਲੀ ਪੁਲਸ ਮੁਲਾਜ਼ਮ ਦੀ ਘਟੀਆ ਕਰਤੂਤ, ਡੇਢ ਸਾਲ ਦੀ ਬੱਚੀ ਨੂੰ ਸਿਗਰੇਟ ਨਾਲ ਸਾੜਿਆ

10/31/2020 12:38:05 PM

ਰਾਏਪੁਰ— ਛੱਤੀਸਗੜ੍ਹ ਦੇ ਬਾਲੋਦ ਜ਼ਿਲ੍ਹੇ ਵਿਚ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਪੁਲਸ ਮੁਲਾਜ਼ਮ ਵਲੋਂ ਨਸ਼ੇ ਦੀ ਹਾਲਤ 'ਚ ਡੇਢ ਸਾਲ ਦੀ ਬੱਚੀ ਨੂੰ ਸਿਗਰੇਟ ਨਾਲ ਦਾਗਿਆ ਗਿਆ। ਬੱਚੀ ਦੇ ਚਿਹਰੇ ਤੋਂ ਲੈ ਕੇ ਪੂਰੇ ਸਰੀਰ 'ਤੇ 50 ਤੋਂ ਵਧੇਰੇ ਸਿਗਰੇਟ ਨਾਲ ਸਾੜੇ ਜਾਣ ਦੇ ਨਿਸ਼ਾਨ ਹਨ। 

ਇਹ ਵੀ ਪੜ੍ਹੋ: ਪਟਾਕੇ 'ਤੇ ਗਿਲਾਸ ਰੱਖ ਕੇ ਚਲਾਉਣ ਨਾਲ ਬੱਚੇ ਦੀ ਮੌਤ, ਸਰੀਰ 'ਚ ਵੜੇ ਸਟੀਲ ਦੇ ਟੁੱਕੜੇ

ਦੋਸ਼ੀ ਅਵਿਨਾਸ਼ ਰਾਏ ਬਾਲੋਦ ਦੇ ਸਿਵਨੀ 'ਚ ਦੁਰਗ ਸੁਰੱਖਿਆ ਕੇਂਦਰ ਵਿਚ ਅਹੁਦੇ 'ਤੇ ਤਾਇਨਾਤ ਹੈ। ਪੀੜਤ ਬੱਚੀ ਦੇ ਪਿਤਾ ਨਾਗਪੁਰ ਵਿਚ ਹਨ ਅਤੇ ਘਟਨਾ ਦੇ ਸਮੇਂ ਬੱਚੀ ਦੀ ਮਾਂ ਘਰ 'ਚ ਹੀ ਮੌਜੂਦ ਸੀ। ਮੌਕਾ ਵੇਖਦੇ ਹੀ ਅਵਿਨਾਸ਼ ਆਪਣੇ ਮਕਾਨ ਮਾਲਕ ਦੀ ਬੱਚੀ ਨੂੰ ਕਮਰੇ ਵਿਚ ਲੈ ਗਿਆ ਅਤੇ ਦਰਵਾਜ਼ਾ ਬੰਦ ਕਰ ਕੇ ਉਸ ਨੂੰ ਸਿਗਰੇਟ ਨਾਲ ਦਾਗਦਾ ਰਿਹਾ। ਉਹ ਜ਼ਬਰਦਸਤੀ ਬੱਚੀ ਤੋਂ ਪਾਪਾ ਬੁਲਵਾਉਣਾ ਚਾਹੁੰਦਾ ਸੀ, ਜਦ ਕਿ ਉਹ ਬੱਚੀ ਦਾ ਪਿਤਾ ਹੈ ਹੀ ਨਹੀਂ। ਬੱਚੀ ਰੋਂਦੀ ਰਹੀ ਪਰ ਦੋਸ਼ੀ ਦਾ ਦਿਲ ਨਹੀਂ ਪਸੀਜਿਆ। ਜਦੋਂ ਮਾਂ ਨੂੰ ਆਪਣੀ ਬੱਚੀ ਦੇ ਰੋਣ ਦੀ ਆਵਾਜ਼ ਸੁਣਵਾਈ ਦਿੱਤੀ ਤਾਂ ਉਹ ਉਸ ਨੂੰ ਬਚਾਉਣ ਗਈ। ਜਿਸ ਤੋਂ ਦੋਸ਼ੀ ਪੁਲਸ ਮੁਲਾਜ਼ਮ ਨੇ ਉਸ ਨਾਲ ਵੀ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ: 'ਬਾਬਾ ਕਾ ਢਾਬਾ' ਦੀਆਂ ਟੁੱਟੀਆਂ ਆਸਾਂ, ਮਸ਼ਹੂਰ ਹੋਣ ਲਈ ਬਣਿਆ ਸੈਲਫੀ ਪੁਆਇੰਟ

ਬੱਚੀ ਦੀ ਮਾਂ ਉਸ ਨੂੰ ਲੈ ਕੇ ਬਾਲੋਦ ਥਾਣੇ ਪੁੱਜੀ, ਜਿੱਥੇ ਉਸ ਨੇ ਬੱਚੀ ਦੇ ਸਰੀਰ 'ਤੇ ਸਿਗਰੇਟ ਨਾਲ ਸਾੜੇ ਜਾਣ ਦੇ ਨਿਸ਼ਾਨ ਵਿਖਾਉਂਦੇ ਹੋਏ ਦੋਸ਼ੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਭਾਲ ਕਰ ਰਹੀ ਹੈ। ਓਧਰ ਡੀ. ਜੀ. ਪੀ. ਨੇ ਉਸ ਨੂੰ ਬਰਖ਼ਾਸਤ ਕਰਨ ਦੇ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ: ਮਜ਼ੂਦਰ ਦੀ ਚਮਕੀ ਕਿਸਮਤ, ਬੇਸ਼ਕੀਮਤੀ ਹੀਰਾ ਮਿਲਣ ਨਾਲ ਹੋਇਆ ਮਾਲੋ-ਮਾਲ

Tanu

This news is Content Editor Tanu