ਚੇਨਈ ਹਵਾਈ ਅੱਡੇ ’ਤੇ 100 ਕਰੋੜ ਰੁਪਏ ਤੋਂ ਵੱਧ ਦੀ ਡਰੱਗ ਜ਼ਬਤ, ਇਕ ਵਿਦੇਸ਼ੀ ਔਰਤ ਸਮੇਤ 2 ਗ੍ਰਿਫ਼ਤਾਰ

08/14/2022 11:34:26 AM

ਚੇਨਈ (ਭਾਸ਼ਾ)- ਚੇਨਈ ਹਵਾਈ ਅੱਡੇ ’ਤੇ ਦੋ ਵੱਖ-ਵੱਖ ਘਟਨਾਵਾਂ ਦੌਰਾਨ 111.41 ਕਰੋੜ ਰੁਪਏ ਕੀਮਤ ਦੀ 10 ਕਿਲੋਗ੍ਰਾਮ ਤੋਂ ਵੱਧ ਡਰੱਗ ਜ਼ਬਤ ਕੀਤੀ ਗਈ ਹੈ ਅਤੇ ਇਸ ਸਬੰਧ ਵਿਚ ਅੰਗੋਲਾ ਦੀ ਇਕ ਔਰਤ ਸਮੇਤ ਦੋ ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਸਟਮ ਵਿਭਾਗ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਕਰਨਾਟਕ ਦੀ ਇਕ ਅਦਾਲਤ ’ਚ ਪਤੀ ਨੇ ਪਤਨੀ ਦੀ ਵੱਢ ਦਿੱਤੀ ਧੌਣ

ਪਹਿਲੀ ਘਟਨਾ ’ਚ 11 ਅਗਸਤ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਅਧਿਕਾਰੀਆਂ ਨੇ ਆਦਿਸ ਅਬਾਬਾ ਤੋਂ ਇੱਥੇ ਪਹੁੰਚੇ ਇਕ ਯਾਤਰੀ ਦੇ ਸਾਮਾਨ ਦੀ ਤਲਾਸ਼ੀ ਲਈ ਅਤੇ ਉਸ ਕੋਲੋਂ 9.59 ਕਿਲੋ ਕੋਕੀਨ ਅਤੇ ਹੈਰੋਇਨ ਬਰਾਮਦ ਕੀਤੀ, ਜਿਸ ਦੀ 100 ਕਰੋੜ ਰੁਪਏ ਦੱਸੀ ਜਾ ਰਹੀ ਹੈ। ਦੂਜੀ ਘਟਨਾ ’ਚ ਅੰਗੋਲਾ ਦੀ ਇਕ ਔਰਤ ਦੇ ਸਾਮਾਨ ’ਚੋਂ 1.18 ਕਿਲੋ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ, ਜਿਸ ਦੀ ਕੀਮਤ 11.41 ਕਰੋੜ ਰੁਪਏ ਹੈ।

ਇਹ ਵੀ ਪੜ੍ਹੋ : ਚਾਈਨੀਜ਼ ਡੋਰ ਬਣੀ ਜਾਨ ਦੀ ਦੁਸ਼ਮਣ, ਡੋਰ ਨਾਲ ਗਲ਼ਾ ਕੱਟਣ ਕਾਰਨ ਵਿਅਕਤੀ ਦੀ ਮੌਤ

DIsha

This news is Content Editor DIsha