ਹਰਿਆਣਾ ''ਚ ਪੈਰ ਪਸਾਰ ਰਿਹਾ ਨਸ਼ੇ ਦਾ ਕਾਰੋਬਾਰ, ਵਿਦੇਸ਼ੀ ਤਸਕਰ ਢੇਰ

07/07/2018 4:59:56 PM

ਹਰਿਆਣਾ— ਪੰਜਾਬ ਤੋਂ ਬਾਅਦ ਹੁਣ ਡਰੱਗਜ਼ ਨੇ ਹਰਿਆਣਾ 'ਚ ਵੀ ਦਸਤਕ ਦੇ ਦਿੱਤੀ ਹੈ। ਦੱਸਣਾ ਚਾਹੁੰਦੇ ਹਾਂ ਕਿ ਪ੍ਰਦੇਸ਼ 'ਚ ਨਸ਼ੇ ਦਾ ਕਾਰੋਬਾਰ ਕਾਫੀ ਤੇਜ਼ ਹੋ ਰਿਹਾ ਹੈ ਅਤੇ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਇਸ ਨਸ਼ੇ ਦੀ ਜ਼ੰਜੀਰ 'ਚ ਜਕੜੇ ਜਾ ਰਹੇ ਹਨ। ਮਿਲੀ ਜਾਣਕਾਰੀ 'ਚ ਇਸ ਸਭ ਦੇ ਪਿੱਛੇ ਕੁਝ ਵਿਦੇਸ਼ੀ ਤਸਕਰ ਹਨ, ਜੋ ਇਥੇ ਕਾਲੇ ਧੰਦੇ ਨੂੰ ਅੰਜਾਮ ਦੇ ਰਹੇ ਹਨ। ਸੂਤਰਾਂ ਵੱਲੋ ਦਿੱਤੀ ਜਾਣਕਾਰੀ 'ਚ ਗੁਰੂਗ੍ਰਾਮ ਅਤੇ ਫਰੀਦਾਬਾਦ ਪੁਲਸ ਵੱਲੋਂ ਨਸ਼ੇ ਵਿਰੁੱਧ ਚਲਾਈ ਮੁਹਿੰਮ 'ਚ ਅੱਜ ਫਰੀਦਾਬਾਦ ਦੇ ਸੂਰਜਕੁੰਡ 'ਚ ਇਕ ਨਾਜੀਰੀਆਈ ਨਾਗਰਿਕ ਪੁਲਸ ਐਨਕਾਉਂਟਰ 'ਚ ਮਾਰਿਆ ਗਿਆ ਅਤੇ ਉਸ ਦੇ ਨਾਲ ਦੇ ਸਾਥੀ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਵੱਲੋਂ ਤਲਾਸ਼ੀ ਲਈ ਗਈ ਤਾਂ ਉਸ ਕੋਲੋ ਕੋਕੀਨ ਦੇ ਕਈ ਪੈਕੇਟ ਅਤੇ ਪਿਸਟਲ ਬਰਾਮਦ ਹੋਇਆ ਹੈ। ਪੁਲਸ ਨੇ ਦੱਸਿਆ ਕਿ ਆਖਿਰ ਇਸ ਸਭ ਦੇ ਪਿੱਛੇ ਕੌਣ ਹੈ, ਇਸ ਬਾਰੇ ਕਾਰਵਾਈ ਕੀਤੀ ਜਾ ਰਹੀ ਹੈ।


Related News