ਜੰਮੂ-ਕਸ਼ਮੀਰ ’ਚ ਅੱਤਵਾਦ ਤੋਂ ਬਾਅਦ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਭ ਤੋਂ ਵੱਡੀ ਚੁਣੌਤੀ: ਪੁਲਸ ਮੁਖੀ

01/01/2021 4:02:34 PM

ਜੰਮੂ– ਜੰਮੂ-ਕਸ਼ਮੀਰ ’ਚ ਸਾਲ 2020 ’ਚ ਨਸ਼ੀਲੇ ਪਦਾਰਥਾਂ ਦੇ 1,600 ਤੋਂ ਜ਼ਿਆਦਾ ਸ਼ੱਕੀ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਡੀ.ਜੀ.ਪੀ. (ਡਾਇਰੈਕਟਰ ਜਨਰਲ ਆਫ ਪੁਲਸ) ਦਿਲਬਾਗ ਸਿੰਘ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੇਂਦਰ ਸ਼ਾਸਿਤ ਖੇਤਰ ’ਚ ਅੱਤਵਾਦ ਤੋਂ ਬਾਅਦ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਭ ਤੋਂ ਵੱਡੀ ਚੁਣੌਤੀ ਹੈ। ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਲ ਭਰ ਨਸ਼ੀਲੇ ਪਦਾਰਥ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਖ਼ਿਲਾਫ਼ ਵੱਡੀ ਮੁਹਿੰਮ ਚਲਾਈ ਗਈ। ਉਨ੍ਹਾਂ ਦੱਸਿਆ ਕਿ 1,132 ਮਾਮਲੇ ਦਰਜ ਕੀਤੇ ਗਏ ਅਤੇ ਕੁਲ 1,672 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚੋਂ 35 ਤਸਕਰਾਂ ਖ਼ਿਲਾਫ਼ ਜੰਨ ਸੁਰੱਖਿਆ ਕਾਨੂੰਨਾਂ ਤਹਿਤ ਮਾਮਲਾ ਦਰਜ ਕੀਤਾ ਗਿਆ। 

ਡੀ.ਜੀ.ਪੀ. ਨੇ ਕਿਹਾ ਕਿ ਅੱਤਵਾਦ ਤੋਂ ਬਾਅਦ ਨਸ਼ੀਲੇ ਪਦਾਰਥ ਸਭ ਤੋਂ ਵੱਡੀ ਚੁਣੌਤੀ ਹੈ। ਇਹ ਅੱਤਵਾਦ ਨੂੰ ਜੀਊਂਦਾ ਰੱਖਦੇ ਹਨ (ਧਨ ਮੁਹੱਈਆ ਕਰਵਾ ਕੇ) ਅਤੇ ਦੂਜਾ, ਇਹ ਨੌਜਵਾਨਾਂ ਨੂੰ ਬਰਬਾਦ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 152.18 ਕਿਲੋਗ੍ਰਾਮ ਹੈਰੋਇਨ, 563.61 ਕਿਲੋਗ੍ਰਾਮ ਭੰਗ, 22,230.48 ਕਿਲੋਗ੍ਰਾਮ ਅਫ਼ੀਮ ਅਤੇ ਹੋਰ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨਸ਼ੀਲੇ ਪਦਾਰਥ ਦੇ 3,39,603 ਕੈਪਸੂਲ, 57,925 ਬੋਤਲ ਵਾਲੇ ਨਸ਼ੀਲੇ ਪਦਾਰਥ ਅਤੇ ਨਸ਼ੇ ਦੇ 265 ਟੀਕੇ ਬਰਾਮਦ ਕੀਤੇ ਗਏ। 

ਡੀ.ਜੀ.ਪੀ. ਨੇ ਦੱਸਿਆ ਕਿ ਜੰਮੂ ਦੇ ਹੰਦਵਾੜਾ, ਬਡਗਾਮ ਅਤੇ ਅਰਨੀਆ ’ਚ ਨਸ਼ੀਲੇ ਪਦਾਰਥ- ਅੱਤਵਾਦ ਦੇ ਮਾਡਿਊਲ ਦਾ ਵੀ ਪਰਦਾਫਾਸ਼ ਕੀਤਾ ਗਿਆ। 

Rakesh

This news is Content Editor Rakesh