ਜੰਮੂ ਕਸ਼ਮੀਰ ਦੇ ਸਾਂਬਾ ''ਚ ਕੌਮਾਂਤਰੀ ਸਰਹੱਦ ਕੋਲ ਦੇਖਿਆ ਗਿਆ ਡਰੋਨ

07/17/2022 12:35:51 PM

ਸ਼੍ਰੀਨਗਰ (ਭਾਸ਼ਾ)- ਭਾਰਤੀ ਫ਼ੌਜ ਨੇ ਐਤਵਾਰ ਨੂੰ ਜੰਮੂ ਕਸ਼ਮੀਰ ਦੇ ਸਾਂਬਾ 'ਚ ਕੌਮਾਂਤਰੀ ਸਰਹੱਦ ਕੋਲ ਇਕ ਹੋਰ ਪਾਕਿਸਤਾਨੀ ਡਰੋਨ ਉੱਡਦੇ ਹੋਏ ਦੇਖਿਆ। ਬੀਤੀ ਰਾਤ ਗਸ਼ਤ ਲਗਾ ਰਹੇ ਸੁਰੱਖਿਆ ਫ਼ੋਰਸਾਂ ਵਲੋਂ ਡਰੋਨ ਦੀ ਗਤੀਵਿਧੀ ਦਾ ਪਤਾ ਲਗਾਇਆ ਗਿਆ ਸੀ। ਤਾਜ਼ਾ ਅਪਡੇਟ ਅਨੁਸਾਰ ਜੰਮੂ ਕਸ਼ਮੀਰ ਪੁਲਸ ਨੇ ਕਿਹਾ,''ਸ਼ਨੀਵਾਰ ਦੇਰ ਰਾਤ ਸਾਂਬਾ ਦੇ ਮੰਗੂ ਚਕ ਪਿੰਡ ਦੇ ਪਿੰਡ ਵਾਸੀਆਂ ਨੇ ਪੁਲਸ ਨੂੰ ਇਲਾਕੇ 'ਚ ਇਕ ਡਰੋਨ ਦੇਖੇ ਜਾਣ ਦੀ ਸੂਚਨਾ ਮਿਲੀ ਸੀ। ਡਰੋਨ ਕਰੀਬ 15 ਮਿੰਟ ਤੱਕ ਹਵਾ 'ਚ ਰਿਹਾ ਪਰ ਬਾਅਦ 'ਚ ਉਸ ਨੇ ਵਾਪਸ ਪਾਕਿਸਤਾਨ ਵੱਲ ਉਡਾਣ ਭਰੀ। ਇਸ ਨੂੰ ਹਵਾ 'ਚ 300 ਮੀਟਰ ਦੀ ਉੱਚਾਈ 'ਤੇ ਦੇਖਿਆ ਗਿਆ। ਇਸ ਤੋਂ ਬਾਅਦ ਸੁਰੱਖਿਆ ਫ਼ੋਰਸਾਂ ਨੇ ਇਲਾਕੇ 'ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਪੁੰਛ 'ਚ LOC ਕੋਲ ਦਿੱਸਿਆ ਡਰੋਨ, ਫ਼ੌਜ ਨੇ ਕੀਤੀ ਫ਼ਾਇਰਿੰਗ

ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਵੀ ਇਕ ਡਰੋਨ ਪਾਕਿਸਤਾਨ ਵੱਲੋਂ ਆਇਆ ਸੀ। ਜੰਮੂ ਕਸ਼ਮੀਰ 'ਚ ਕੰਟਰੋਲ ਰੇਖਾ (ਐੱਲ.ਓ.ਸੀ.) 'ਤੇ ਮੇਂਢਰ ਖੇਤਰ 'ਚ ਭਾਰਤੀ ਫ਼ੌਜ ਵਲੋਂ 2 ਦਿਨ ਪਹਿਲਾਂ ਪਾਕਿਸਤਾਨੀ ਡਰੋਨ ਦੇਖਿਆ ਗਿਆ ਸੀ। ਪਾਕਿਸਤਾਨ ਵੱਲੋਂ ਆ ਰਹੇ ਡਰੋਨ ਨੂੰ ਸ਼ੁੱਕਰਵਾਰ ਦੇਰ ਰਾਤ ਮੇਂਢਰ ਦੇ ਬਾਲਨੋਈ ਸੈਕਟਰ 'ਚ ਦੇਖਿਆ ਗਿਆ, ਇਸ ਦੌਰਾਨ ਸੁਰੱਖਿਆ ਫ਼ੋਰਸਾਂ ਨੇ ਕੁਝ ਰਾਊਂਡ ਫਾਇਰਿੰਗ ਕੀਤੀ ਅਤੇ ਉਸ ਨੂੰ ਦੌੜ ਦਿੱਤਾ।

DIsha

This news is Content Editor DIsha