ਮੋਦੀ ਦੇ ਇਸ ਮੰਤਰੀ ਨੇ ਡਰੋਨ ਪਾਇਲਟਾਂ ਬਾਰੇ ਦਿੱਤੀ ਵੱਡੀ ਜਾਣਕਾਰੀ, ਕੀ ਹੈ ਸਰਕਾਰ ਦੀ ਅਗਲੀ ਯੋਜਨਾ?

05/14/2022 1:14:01 AM

ਨਵੀਂ ਦਿੱਲੀ : ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਨੂੰ ਆਉਣ ਵਾਲੇ ਸਾਲਾਂ ਵਿੱਚ ਲਗਭਗ ਇਕ ਲੱਖ ਡਰੋਨ ਪਾਇਲਟਾਂ ਦੀ ਲੋੜ ਹੋਵੇਗੀ। ਸਿੰਧੀਆ ਨੇ ਨੀਤੀ ਆਯੋਗ ਦੇ ਇਕ ਪ੍ਰੋਗਰਾਮ 'ਚ ਕਿਹਾ ਕਿ ਕੇਂਦਰ ਸਰਕਾਰ ਦੇ 12 ਮੰਤਰਾਲੇ ਇਸ ਸਮੇਂ ਦੇਸ਼ ਵਿੱਚ ਡਰੋਨ ਸੇਵਾਵਾਂ ਦੀ ਮੰਗ ਨੂੰ ਵਧਾਉਣ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ, "ਅਸੀਂ ਡਰੋਨ ਸੈਕਟਰ ਨੂੰ ਤਿੰਨ 'ਚੱਕਿਆਂ' 'ਤੇ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਨ੍ਹਾਂ 'ਚੋਂ ਪਹਿਲਾ ਚੱਕਾ ਨੀਤੀ ਹੈ। ਤੁਸੀਂ ਦੇਖਦੇ ਹੋ ਕਿ ਅਸੀਂ ਨੀਤੀ ਨੂੰ ਕਿੰਨੀ ਤੇਜ਼ੀ ਨਾਲ ਲਾਗੂ ਕਰ ਰਹੇ ਹਾਂ।" ਉਨ੍ਹਾਂ ਕਿਹਾ ਕਿ ਦੂਜਾ ਪਹੀਆ ਜਾਂ ਚੱਕਾ ਇਕ ਪ੍ਰੇਰਣਾ ਹੈ। ਉਤਪਾਦਨ-ਅਧਾਰਿਤ ਪ੍ਰੋਤਸਾਹਨ (PLI) ਸਕੀਮ ਦੇਸ਼ ਵਿੱਚ ਡਰੋਨ ਨਿਰਮਾਣ ਅਤੇ ਸੇਵਾਵਾਂ ਨੂੰ ਅੱਗੇ ਵਧਾਉਣ ਵਿੱਚ ਮਦਦ ਕਰੇਗੀ। ਇਸ ਸੈਕਟਰ ਲਈ PLI ਸਕੀਮ ਸਤੰਬਰ 2021 ਵਿੱਚ ਲਿਆਂਦੀ ਗਈ ਸੀ।

ਇਹ ਵੀ ਪੜ੍ਹੋ : ਧਰਮਸ਼ਾਲਾ ਵਿਧਾਨ ਸਭਾ 'ਚ ਵਿਵਾਦਤ ਝੰਡੇ ਲਾਉਣ ਵਾਲਾ ਇਕ ਹੋਰ ਮੁਲਜ਼ਮ ਪੰਜਾਬ ਤੋਂ ਗ੍ਰਿਫ਼ਤਾਰ

ਸਿੰਧੀਆ ਨੇ ਕਿਹਾ ਕਿ ਡਰੋਨ ਸੈਕਟਰ ਵਿੱਚ ਤਰੱਕੀ ਦਾ ਤੀਜਾ ਪਹੀਆ ਘਰੇਲੂ ਮੰਗ ਪੈਦਾ ਕਰਨਾ ਹੈ। ਕੇਂਦਰ ਸਰਕਾਰ ਦੇ 12 ਮੰਤਰਾਲੇ ਡਰੋਨ ਸੇਵਾਵਾਂ ਦੀ ਮੰਗ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿਰਫ਼ 12ਵੀਂ ਪਾਸ ਵਿਅਕਤੀ ਨੂੰ ਹੀ ਡਰੋਨ ਪਾਇਲਟ ਦੀ ਸਿਖਲਾਈ ਦਿੱਤੀ ਜਾ ਸਕਦੀ ਹੈ। ਇਸ ਦੇ ਲਈ ਕਾਲਜ ਦੀ ਡਿਗਰੀ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਰਫ਼ 2-3 ਮਹੀਨਿਆਂ ਦੀ ਸਿਖਲਾਈ ਤੋਂ ਬਾਅਦ ਕੋਈ ਵੀ ਡਰੋਨ ਪਾਇਲਟ ਬਣ ਸਕਦਾ ਹੈ ਅਤੇ 30,000 ਰੁਪਏ ਮਹੀਨਾ ਤਨਖਾਹ ਕਮਾ ਸਕਦਾ ਹੈ। ਸਿੰਧੀਆ ਨੇ ਕਿਹਾ, ''ਸਾਨੂੰ ਲਗਭਗ ਇਕ ਲੱਖ ਡਰੋਨ ਪਾਇਲਟਾਂ ਦੀ ਲੋੜ ਪਵੇਗੀ। ਇਸ ਲਈ ਇਸ ਖੇਤਰ ਵਿੱਚ ਬਹੁਤ ਸਾਰੇ ਮੌਕੇ ਹਨ।''

ਇਹ ਵੀ ਪੜ੍ਹੋ : ਰੂਸ-ਯੂਕ੍ਰੇਨ ਜੰਗ ਵਿਚਾਲੇ ਫਿਨਲੈਂਡ ਨੇ ਨਾਟੋ 'ਚ ਸ਼ਾਮਲ ਹੋਣ ਦਾ ਕੀਤਾ ਐਲਾਨ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Mukesh

This news is Content Editor Mukesh