ਲੁੰਗੀ ਪਹਿਨ ਕੇ ਵਾਹਨ ਚਲਾਉਣ ’ਤੇ ਚਲਾਨ ਸਿਰਫ ਇਕ ਅਫਵਾਹ : ਗਡਕਰੀ

09/27/2019 2:02:24 AM

ਨਵੀਂ ਦਿੱਲੀ— ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਅੱਧੀ ਬਾਂਹ ਦੀ ਕਮੀਜ਼ ਅਤੇ ਲੁੰਗੀ ਪਹਿਨ ਕੇ ਵਾਹਨ ਚਲਾਉਣ ’ਤੇ ਚਲਾਨ ਕੀਤੇ ਜਾਣ ਦੀ ਰਿਪੋਰਟ ਨੂੰ ਖਾਰਿਜ ਕਰਦੇ ਹੋਏ ਇਸ ਨੂੰ ਸਿਰਫ ਇਕ ਅਫਵਾਹ ਕਰਾਰ ਦਿੱਤਾ ਹੈ।

ਗਡਕਰੀ ਦੇ ਅਧਿਕਾਰਕ ਟਵਿਟਰ ਹੈਂਡਲ ਤੋਂ ਕੀਤੇ ਗਏ ਟਵੀਟ ’ਚ ਕਿਹਾ ਗਿਆ ਕਿ ਅਫਵਾਹਾਂ ਤੋਂ ਸਾਵਧਾਨ, ਐਕਟ ’ਚ ਅੱਧੀ ਬਾਂਹ ਦੀ ਸ਼ਰਟ ਪਹਿਨ ਕੇ ਗੱਡੀ ਚਲਾਉਣ ਅਤੇ ਲੁੰਗੀ-ਬੁਨੈਣ ’ਚ ਗੱਡੀ ਚਲਾਉਣ ’ਤੇ ਚਲਾਨ ਦੀ ਕੋਈ ਵੀ ਵਿਵਸਥਾ ਨਹੀਂ ਹੈ। ਟਵੀਟ ’ਚ ਇਹ ਵੀ ਕਿਹਾ ਗਿਆ ਕਿ ਗੱਡੀ ’ਚ ਐਕਸਟਰਾ ਬਲਬ ਨਾ ਰੱਖਣ, ਗੱਡੀ ਦਾ ਸ਼ੀਸ਼ਾ ਗੰਦਾ ਹੋਣ ਅਤੇ ਚੱਪਲ ਪਹਿਨ ਕੇ ਗੱਡੀ ਚਲਾਉਣ ’ਤੇ ਵੀ ਚਲਾਨ ਕੱਟਣ ਦਾ ਕੋਈ ਕਾਨੂੰਨ ਨਹੀਂ ਹੈ।

Inder Prajapati

This news is Content Editor Inder Prajapati