ਡਰਾਇਵਰਾਂ ਦੀਆਂ ਅੱਖਾਂ ਦੀ ਘੱਟ ਰੌਸ਼ਨੀ ਭਾਰਤ ਦੇ ਸੜਕੀ ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ (ਵੀਡੀਓ)

10/07/2020 6:48:28 PM

ਜਲੰਧਰ (ਬਿਊਰੋ) - ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਕਹਿੰਦੀ ਹੈ ਕਿ ਦੁਨੀਆ ਵਿਚ ਜਿੰਨੇ ਵਾਹਨ ਹਨ ਉਨ੍ਹਾਂ ਦਾ ਇੱਕ ਫ਼ੀਸਦੀ ਹਿੱਸਾ ਭਾਰਤ ਵਿੱਚ ਹੈ। ਦੁਨੀਆਂ ਭਰ ਵਿੱਚ ਹੋਣ ਵਾਲੇ ਸੜਕ ਹਾਦਸਿਆਂ ’ਚੋਂ ਛੇ ਫੀਸਦੀ ਮਾਮਲੇ ਭਾਰਤ ਵਿੱਚ ਹੀ ਵੇਖਣ ਨੂੰ ਮਿਲਦੇ ਹਨ। ਇਸੇ ਕਰਕੇ ਸੜਕੀ ਹਾਦਸਿਆਂ ਨੂੰ ਲੈ ਕੇ ਇੱਕ ਸਰਵੇਖਣ ਕੀਤਾ ਗਿਆ ਹੈ ਕਿ ਇਸ ਦੇ ਕਾਰਨ ਕੀ ਹਨ ਤਾਂ ਇਸਦੇ ਪਿੱਛੇ ਡਰਾਈਵਰਾਂ ਦੀਆਂ ਅੱਖਾਂ ਦੀ ਲੋਅ ਘੱਟ ਹੋਣ ਦਾ ਕਾਰਨ ਸਾਹਮਣੇ ਆਇਆ ਹੈ। 

ਸਰਵੇਖਣ ਵਿੱਚ ਇਹ ਗੱਲ ਸਿੱਧ ਹੋਈ ਹੈ ਕਿ ਸਾਡੇ ਦੇਸ਼ ਦੇ 81 ਫੀਸਦੀ ਡਰਾਈਵਰਾਂ ਨੂੰ ਅੱਖਾਂ ਨਾਲ ਜੁੜੀ ਕੋਈ ਨਾ ਕੋਈ ਦਿੱਕਤ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਇਨ੍ਹਾਂ ਵਿੱਚੋਂ ਤੀਹ ਫ਼ੀਸਦੀ ਤੋਂ ਵੱਧ ਡਰਾਈਵਰ ਸੜਕੀ ਨਿਯਮਾਂ ਦਾ ਪਾਲਣ ਵੀ ਨਹੀਂ ਕਰਦੇ, ਜਿਸ ਕਰਕੇ ਸੜਕੀ ਹਾਸਲ ਦੇ ਹੋ ਜਾਂਦੇ ਹਨ। ਇਹ ਸਰਵੇਖਣ ਦੇਸ਼ ਦੇ 12 ਸੂਬਿਆਂ ਵਿੱਚ 15 ਹਜ਼ਾਰ ਡਰਾਈਵਰਾਂ 'ਤੇ ਕੀਤਾ ਗਿਆ ਹੈ। 

ਪੜ੍ਹੋ ਇਹ ਖਬਰ ਵੀ - Navratri 2020: 17 ਅਕਤੂਬਰ ਤੋਂ ਸ਼ੁਰੂ ਹੋਣਗੇ ਨਰਾਤੇ, ਜਾਣੋ ਕਲਸ਼ ਸਥਾਪਨਾ ਦਾ ਸ਼ੁੱਭ ਮਹੂਰਤ, ਪੂਜਾ ਵਿਧੀ ਤੇ ਮਹੱਤਵ

ਸਰਵੇਖਣ ’ਚ ਪੱਤਾ ਲੱਗਾ ਕਿ ਸਾਡੇ ਦੇਸ਼ ਦੇ 40 ਫੀਸਦੀ ਡਰਾਈਵਰਾਂ ਦੀ ਅੱਖਾਂ ਦੀ ਰੌਸ਼ਨੀ ਠੀਕ ਨਹੀਂ ਹੈ, ਜੋ 81 ਫ਼ੀਸਦੀ ਤੱਕ ਸੜਕੀ ਹਾਦਸਿਆਂ ਦਾ ਕਾਰਨ ਬਣਦਾ ਹੈ। ਇਹ ਸਰਵੇਖਣ ਸਾਲ 2019 ਤੋਂ 2020 ਵਿਚਕਾਰ ਕੀਤਾ ਗਿਆ ਹੈ। ਇਸ ਸਰਵੇਖਣ ਨੇ ਇਹ ਗੱਲ ਸਿੱਧ ਕਰ ਦਿੱਤੀ ਹੈ ਕਿ ਅੱਖਾਂ ਦੀ ਰੌਸ਼ਨੀ ਦਾ ਘੱਟ ਹੋਣਾ ਸੜਕੀ ਹਾਦਸਿਆਂ ਵਿੱਚ ਵੱਡਾ ਰੋਲ ਅਦਾ ਕਰਦਾ ਹੈ। ਇਸ ਨੂੰ ਲੈ ਕੇ ਇੱਕ ਵੱਖਰੀ ਖੋਜ ਵੀ ਕੀਤੀ ਗਈ ਹੈ, ਜਿਸ ਵਿੱਚ 30 ਹਜ਼ਾਰ ਟਰੱਕ ਡਰਾਈਵਰਾਂ ਨੂੰ ਸ਼ਾਮਲ ਕੀਤਾ ਗਿਆ ਸੀ। 

ਪੜ੍ਹੋ ਇਹ ਖਬਰ ਵੀ - ਜਬਰ ਜ਼ਨਾਹ ਮਾਮਲਿਆਂ 'ਚ ਦੇਸ਼ ਭਰ ’ਚੋਂ ਪਹਿਲੇ ਨੰਬਰ ’ਤੇ ਹੈ ‘ਰਾਜਸਥਾਨ’ : NCRB (ਵੀਡੀਓ)

ਇਹ ਤੱਥ ਵੀ ਸਾਹਮਣੇ ਆਇਆ ਹੈ ਕਿ 68 ਫੀਸਦੀ ਟਰੱਕ ਡਰਾਈਵਰਾਂ ਨੇ ਕਦੀ ਆਪਣੀ ਅੱਖਾਂ ਦੀ ਜਾਂਚ ਕਰਵਾਈ ਹੀ ਨਹੀਂ, ਜਿਨ੍ਹਾਂ ਵਿੱਚੋਂ 60 ਫ਼ੀਸਦੀ ਲੋਕਾਂ ਨੂੰ ਨਜ਼ਰ ਵਾਲੀ ਐਨਕ ਦੀ ਸਖ਼ਤ ਲੋੜ ਸੀ। ਇਹ ਮੁੱਦਾ ਵੀ ਚੁੱਕਿਆ ਗਿਆ ਹੈ ਕਿ ਕਿਸੇ ਵਾਹਨ ਨੂੰ ਚਲਾਉਣ ਵਾਲੇ ਦੀਆਂ ਅੱਖਾਂ ਦੀ ਜਾਂਚ ਵੀ ਸਖ਼ਤੀ ਨਾਲ ਕਰਨੀ ਚਾਹੀਦੀ ਹੈ, ਕਿਉਂਕਿ ਚੋਕਾਂ ਵਿੱਚੋਂ ਇੱਕ ਡਰਾਈਵਰ ਨੂੰ 20 ਤੋਂ 30 ਮੀਟਰ ਦੀ ਦੂਰੀ ’ਤੇ ਲੱਗਿਆ ਸਾਈਨ ਬੋਰਡ ਨਜ਼ਰ ਨਹੀਂ ਆਉਂਦਾ। 

ਪੜ੍ਹੋ ਇਹ ਖਬਰ ਵੀ - ਧਨ ’ਚ ਵਾਧਾ ਤੇ ਘਰ ਦੇ ਕਲੇਸ਼ ਨੂੰ ਖ਼ਤਮ ਕਰਨ ਲਈ ਮੰਗਲਵਾਰ ਨੂੰ ਕਰੋ ਇਹ ਖ਼ਾਸ ਉਪਾਅ

ਸਾਲ 2018 ਦੌਰਾਨ ਦੁਨੀਆ ਭਰ ’ਚ 10 ਲੱਖ 35 ਹਜ਼ਾਰ ਲੋਕਾਂ ਦੀ ਮੌਤ ਸੜਕ ਹਾਦਸਿਆਂ ਵਿੱਚ ਹੋਈ ਸੀ ਅਤੇ ਤਕਰੀਬਨ 5 ਕਰੋੜ ਲੋਕ ਜ਼ਖਮੀ ਹੋਏ ਸਨ। ਇਨ੍ਹਾਂ ਵਿੱਚੋਂ 11ਫ਼ੀਸਦੀ ਲੋਕ ਭਾਰਤ ਦੇ ਸਨ। ਸੜਕੀ ਹਾਦਸਿਆਂ ’ਚ ਜ਼ਿਆਦਾ ਮੌਤਾਂ 15 ਤੋਂ 29 ਸਾਲ ਦੀ ਉਮਰ ਵਾਲਿਆਂ ਦੀਆਂ ਹੋਈਆਂ ਹਨ। ਇਸ ਸਬੰਧੀ ਹੋਣ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੌਡਕਾਸਟ ਦੀ ਇਹ ਰਿਪੋਰਟ...

ਪੜ੍ਹੋ ਇਹ ਖਬਰ ਵੀ - ‘ਖੇਤੀ ਸੰਦ’ ਤੱਕ ਸੀਮਤ ਰਹਿਣ ਦੀ ਬਜਾਏ ਕਿਸਾਨ ਅੰਦੋਲਨ ਦਾ ‘ਕੇਂਦਰ ਬਿੰਦੂ’ ਬਣਿਆ ‘ਟਰੈਕਟਰ’

rajwinder kaur

This news is Content Editor rajwinder kaur