ਜੈਪੁਰ ‘ਚ CM ਦੇ ਘਰ ਦਾ ਡਰਾਇਵਰ ਕੋਰੋਨਾ ਪਾਜ਼ੇਟਿਵ, ਤਿੰਨ ਦਿਨ ਤੋਂ ਸੀ ਬੀਮਾਰ

05/06/2020 1:34:47 AM

ਜੈਪੁਰ - ਰਾਜਸਥਾਨ ਦੇ ਮੁੱਖ ਮੰਤਰੀ ਦੇ ਘਰ ਦਾ ਡਰਾਇਵਰ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਪਾਇਆ ਗਿਆ ਹੈ। 59 ਸਾਲ ਦਾ ਇਹ ਸ਼ਖਸ ਜੈਪੁਰ ਦੇ ਬਜਾਜ ਨਗਰ ਦਾ ਰਹਿਣ ਵਾਲਾ ਹੈ। ਜ਼ਿਆਦਾ ਉਮਰ ਹੋਣ ਕਾਰਣ ਇਸ ਨੂੰ ਪਹਿਲਾਂ ਹੀ ਛੁੱਟੀ ‘ਤੇ ਭੇਜ ਦਿੱਤਾ ਗਿਆ ਸੀ, ਪਰ 3 ਦਿਨ ਪਹਿਲਾਂ ਇਸ ਵਿਅਕਤੀ ਦੀ ਸਿਹਤ ਖ਼ਰਾਬ ਹੋ ਗਈ ਸੀ।

ਕੋਰੋਨਾ ਦੇ ਲੱਛਣ ਵਿਖਾਈ ਦੇਣ ‘ਤੇ ਸ਼ਖਸ ਨੂੰ ਸੀ.ਕੇ.ਐਸ. ਹਸਪਤਾਲ ‘ਚ ਚੈਕਅਪ ਲਈ ਲਿਆਇਆ ਗਿਆ। ਇੱਥੇ ਇਸ ਸ਼ਖਸ ਦਾ ਕੋਰੋਨਾ ਸੈਂਪਲ ਵੀ ਲਿਆ ਗਿਆ ਸੀ। ਅੱਜ ਜਾਂਚ ਰਿਪੋਰਟ ਆਉਣ ‘ਤੇ ਇਹ ਵਿਅਕਤੀ ਕੋਰੋਨਾ ਪਾਜ਼ੇਟਿਵ ਮਿਲਿਆ ਹੈ।

ਬਜਾਜ ਨਗਰ ‘ਚ ਕਰਫਿਊ
ਹੁਣ ਪੁਲਸ ਅਤੇ ਪ੍ਰਬੰਧਕੀ ਅਧਿਕਾਰੀ ਇਸ ਵਿਅਕਤੀ ਦੇ ਸੰਪਰਕ ‘ਚ ਆਉਣ ਵਾਲੇ ਲੋਕਾਂ ਦੀ ਪਛਾਣ ਕਰ ਰਹੇ ਹਨ। ਪੁਲਸ ਨੇ ਕਿਹਾ ਹੈ ਕਿ ਹੁਣ ਬਜਾਜ ਨਗਰ ‘ਚ ਸੁਰੱਖਿਆ ਦੇ ਤੌਰ 'ਤੇ ਕਰਫਿਊ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਪੂਰੀ ਰੋਕ ਰਹੇਗੀ।


Inder Prajapati

Content Editor

Related News