ਰੋਗ ਰੋਕੂ ਸਮਰੱਥਾ ਵਧਾਉਣ ਲਈ ਕਰੋ ਯੋਗ ਅਤੇ ਪੀਓ ਕੋਸਾ ਪਾਣੀ

03/31/2020 6:56:45 PM

ਨਵੀਂ ਦਿੱਲੀ - ਦੇਸ਼ ’ਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਵਿਚਾਲੇ ਆਯੁਸ਼ ਮੰਤਰਾਲਾ ਨੇ ਲੋਕਾਂ ਨੂੰ ਰੋਗ ਰੋਕੂ ਸਮਰੱਥਾ ਵਧਾਉਣ ਲਈ ਯੋਗ ਕਰਨ ਅਤੇ ਦਾਦੀ-ਨਾਨੀ ਦੇ ਘਰੇਲੂ ਨੁਸਖਿਆਂ ਦੀ ਵਰਤੋਂ ਦੀ ਸਲਾਹ ਦਿੱਤੀ ਹੈ। ਮੰਤਰਾਲਾ ਨੇ ਅੱਜ ਜਾਰੀ ਇਕ ਰਿਪੋਰਟ ’ਚ ਕਿਹਾ ਹੈ ਕਿ ਸਮੂਚੀ ਮਾਨਵਤਾ ਇਕ ਖਤਰਨਾਕ ਵਾਇਰਸ ਨਾਲ ਲੜਾਈ ਲੜ ਰਹੀ ਹੈ ਅਤੇ ਇਸ ਤੋਂ ਬਚਾਅ ’ਚ ਵਿਅਕਤੀ ਦੀ ਰੋਗ ਰੋਕੂ ਸਮਰੱਥਾ ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ। ਅਜੇ ਕੋਰੋਨਾ ਦੇ ਇਲਾਜ ਲਈ ਕੋਈ ਦਵਾਈ ਨਹੀਂ ਹੋਣ ਕਾਰਣ ਮੰਤਰਾਲਾ ਨੇ ਕਿਹਾ ਹੈ ਕਿ ਇਸ ਤੋਂ ਬਚਾਅ ਹੀ ਸਭ ਤੋਂ ਬਿਹਤਰ ਬਦਲ ਹੈ। ਇਸ ਬਚਾਅ ਲਈ ਵਿਅਕਤੀ ਨੂੰ ਆਪਣੀ ਰੋਗ ਰੋਕੂ ਸਮਰੱਥਾ ਵਧਾਉਣੀ ਹੋਵੇਗੀ। ਮੰਤਰਾਲਾ ਨੇ ਕਿਹਾ ਕਿ ਕੁਝ ਆਮ ਉਪਾਵਾਂ ਨਾਲ ਸਰੀਰ ਦੀ ਰੋਗ ਰੋਕੂ ਸਮਰੱਥਾ ਵਧਆਈ ਜਾ ਸਕਦੀ ਹੈ ਜਿਵੇਂ ਰੋਜ਼ ਕੋਸੇ ਪਾਣੀ ਦਾ ਸੇਵਨ ਅਤੇ ਯੋਗ, ਪ੍ਰਾਣਾਯਾਮ ਦੇ ਨਾਲ-ਨਾਲ 30 ਮਿੰਟ ਤੱਕ ਧਿਆਨ ਕਰੋ।

ਇਸ ਤੋਂ ਇਲਾਵਾ ਖਾਣਾ ਪਕਾਉਣ ’ਚ ਹਲਦੀ, ਜੀਰੇ, ਧਨੀਆ ਅਤੇ ਲਸਣ ਦੀ ਵਰਤੋਂ ਕਰੋ। ਰੋਗ ਰੋਕੂ ਸਮਰੱਥਾ ਵਧਾਉਣ ਲਈ ਆਯੁਰਵੈਦਿਕ ਨੁਸਖਿਆਂ ’ਚ ਸਵੇਰੇ ਚਵਨਪ੍ਰਾਸ਼ ਦੇ ਨਾਲ-ਨਾਲ ਦਿਨ ’ਚ ਇਕ ਜਾਂ ਦੋ ਵਾਰ ਹਰਬਲ ਚਾਹ ਪੀ ਸਕਦੇ ਹੋ। ਤੁਲਸੀ, ਦਾਲਚੀਨੀ, ਕਾਲੀ ਮਿਰਚ, ਸੁੰਢ ਅਤੇ ਮੁਨੱਕਾ ਮਿਲਾਕੇ ਕਾੜ੍ਹਾ ਪੀਓ। ਸਵਾਦ ਮੁਤਾਬਕ ਇਸ ਵਿਚ ਗੁੜ, ਨਿੰਬੂ ਵੀ ਮਿਲਾਇਆ ਜਾ ਸਕਦਾ ਹੈ। ਡੇਢ ਸੌ ਮਿਲੀਲੀਟਰ ਗਰਮ ਦੁੱਧ ’ਚ ਅੱਧਾ ਚੱਮਚ ਹਲਦੀ ਪਾ ਕੇ ਪੀਓ। ਸਵੇਰੇ ਸ਼ਾਮ ਨੱਕ ’ਚ ਨਾਰੀਅਲ ਜਾਂ ਤਿਲ ਦਾ ਤੇਲ ਜਾਂ ਘਿਓ ਲਗਾਓ।

Gurdeep Singh

This news is Content Editor Gurdeep Singh