DRI ਨੇ ਮੁੰਬਈ ਹਵਾਈ ਅੱਡੇ ਤੋਂ ਜ਼ਬਤ ਕੀਤੀ 70 ਕਰੋੜ ਦੀ ਕੋਕੀਨ, 4 ਲੋਕ ਗ੍ਰਿਫ਼ਤਾਰ

10/18/2023 12:17:10 PM

ਮੁੰਬਈ- ਮੁੰਬਈ ਕੌਮਾਂਤਰੀ ਹਵਾਈ ਅੱਡੇ 'ਤੇ ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (ਡੀ. ਆਰ. ਆਈ.) ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਡੀ. ਆਰ. ਆਈ. ਨੇ ਵੱਖ-ਵੱਖ ਘਟਨਾਵਾਂ ਵਿਚ ਦੋ ਵਿਦੇਸ਼ੀ ਸਣੇ 4 ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ 70 ਕਰੋੜ ਰੁਪਏ ਦੀ 7 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਹੈ। ਡੀ. ਆਰ. ਆਈ. ਦੀ ਮੁੰਬਈ ਖੇਤਰੀ ਇਕਾਈ ਨੇ ਇਕ ਦੋਸ਼ੀ ਕੋਲੋਂ ਇਕ ਬੰਦੂਕ ਅਤੇ 5 ਕਾਰਤੂਸ ਵੀ ਬਰਾਮਦ ਕੀਤੇ। ਵਿਅਕਤੀ ਬੰਦੂਕ ਨਾਲ ਸਬੰਧਿਤ ਦਸਤਾਵੇਜ਼ ਨਹੀਂ ਵਿਖਾ ਸਕਿਆ। ਹਥਿਆਰ ਨੂੰ ਸਥਾਨਕ ਪੁਲਸ ਨੂੰ ਸੌਂਪ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ 4 ਲੋਕਾਂ 'ਚ ਇਕ ਔਰਤ ਵੀ ਸ਼ਾਮਲ ਹੈ। 

ਅਧਿਕਾਰੀਆਂ ਨੇ ਦੱਸਿਆ ਕਿ ਡੀ. ਆਰ. ਆਈ. ਦੀ ਇਕ ਟੀਮ ਨੇ ਟਰਾਲੀ ਬੈਗ ਵਿਚ ਕੋਕੀਨ ਲੁੱਕਾ ਕੇ ਲੈ ਜਾ ਰਹੇ ਲੋਕਾਂ ਨੂੰ ਫੜਿਆ ਹੈ, ਜੋ ਇਸ ਦੀ ਤਸਕਰੀ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਤੋਂ ਇਲਾਵਾ ਦੋ ਹੋਰ ਲੋਕਾਂ ਨੂੰ ਫੜਿਆ ਹੈ, ਜਿਨ੍ਹਾਂ ਕੋਲੋਂ ਕੋਕੀਨ ਬਰਾਮਦ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਕਾਰਵਾਈ ਵਿਚ ਜਾਂਚ ਕਰਦੇ ਹੋਏ ਡੀ. ਆਰ. ਆਈ. ਅਧਿਕਾਰੀ ਪਾਲਘਰ ਜ਼ਿਲ੍ਹੇ ਦੇ ਵਿਰਾਰ ਵਿਚ ਇਕ ਹੋਰ ਵਿਅਕਤੀ ਤੱਕ ਪਹੁੰਚੇ ਅਤੇ ਉਸ ਦੇ ਘਰ ਤੋਂ ਕੋਕੀਨ ਜ਼ਬਤ ਕੀਤੀ ਗਈ।

Tanu

This news is Content Editor Tanu