ਬੂਟ ਅਤੇ ਸ਼ੈਂਪੂ ਦੀਆਂ ਬੋਤਲਾਂ ''ਚ ਭਰੀ ਸੀ 19 ਕਰੋੜ ਦੀ ਕੋਕੀਨ, DRI ਨੇ ਵਿਦੇਸ਼ੀ ਔਰਤ ਨੂੰ ਕੀਤਾ ਗ੍ਰਿਫ਼ਤਾਰ

03/25/2024 5:50:25 PM

ਮੁੰਬਈ (ਏਜੰਸੀ)- ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (ਡੀ.ਆਰ.ਆਈ.) ਨੇ ਮੁੰਬਈ ਏਅਰਪੋਰਟ 'ਤੇ ਇਕ ਵਿਦੇਸ਼ੀ ਮਹਿਲਾ ਯਾਤਰੀ ਨੂੰ ਕੋਕੀਨ ਦੀ ਖੇਪ ਨਾਲ ਗ੍ਰਿਫ਼ਤਾਰ ਕੀਤਾ ਹੈ। ਡੀਆਰਆਈ ਨੇ ਖੁਫ਼ੀਆ ਸੂਚਨਾ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ। ਵਿਦੇਸ਼ੀ ਔਰਤ ਕੋਲੋਂ 19 ਕਰੋੜ 79 ਲੱਖ ਰੁਪਏ ਦੀ ਕੋਕੀਨ ਬਰਾਮਦ ਹੋਈ ਹੈ। ਗ੍ਰਿਫ਼ਤਾਰ ਔਰਤ ਨੌਰੋਬੀ ਤੋਂ ਮੁੰਬਈ ਹਵਾਈ ਅੱਡੇ 'ਤੇ ਪਹੁੰਚੀ ਸੀ। ਉਸ ਕੋਲੋਂ ਸਿਏਰਾ ਲਿਓਨ ਦੀ ਨਾਗਰਿਕਤਾ ਹੈ। ਮਿਲੀ ਜਾਣਕਾਰੀ ਅਨੁਸਾਰ ਕੇ.ਕੇ. ਛਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ ਹਵਾਈ ਅੱਡੇ 'ਤੇ ਡੀਆਰਆਈ ਦੇ ਅਧਿਕਾਰੀਆਂ ਨੇ ਖੁਫ਼ੀਆ ਸੂਚਨਾ ਦੇ ਆਧਾਰ 'ਤੇ ਇਕ ਵਿਦੇਸ਼ੀ ਔਰਤ ਦੇ ਸਮਾਨ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ। ਇਸ ਦੌਰਾਨ ਅਧਿਕਾਰੀਆਂ ਦੇ ਹੱਥ ਜੋ ਲੱਗਾ ਉਹ ਹੈਰਾਨ ਕਰਨ ਵਾਲਾ ਸੀ।

ਔਰਤ ਨੇ ਆਪਣੇ ਬੈਗ 'ਚ ਬੂਟ, ਸ਼ੈਂਪੂ ਆਦਿ ਦੇ ਬੋਤਲ ਰੱਖੇ ਸਨ। ਜਦੋਂ ਇਸ ਸਾਰੇ ਸਮਾਨ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਔਰਤ ਦੇ ਬੈਗ ਤੋਂ ਨਿਕਲੀਆਂ ਵੱਖ-ਵੱਖ ਬੋਤਲਾਂ ਅਤੇ ਬੂਟਾਂ 'ਚੋਂ ਇਕ ਸਫੈਦ ਪਾਊਡਰ ਵਰਗਾ ਕੁਝ ਲੁੱਕਿਆ ਹੋਇਆ ਮਿਲਿਆ। ਫੀਲਡ ਟੈਸਟ ਕਿਟ ਦੇ ਇਸਤੇਮਾਲ ਨਾਲ ਵ੍ਹਾਈਟ ਪਾਊਡਰ ਦਾ ਪ੍ਰੀਖਣ ਕਰਨ 'ਤੇ ਇਹ ਕੋਕੀਨ ਨਿਕਲਿਆ। ਔਰਤ ਦੇ ਬੈਗ 'ਚੋਂ ਕਰੀਬ 1.979 ਕਿਲੋਗ੍ਰਾਮ ਵ੍ਹਾਈਟ ਪਾਊਡਰ ਯਾਨੀ ਕੋਕੀਨ ਬਰਾਮਦ ਕੀਤਾ ਗਿਆ ਹੈ। ਇਸ ਕੋਕੀਨ ਦੀ ਬਜ਼ਾਰ 'ਚ ਕੀਮਤ ਲਗਭਗ 19.79 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਤੋਂ ਬਾਅਦ ਮਹਿਲਾ ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

DIsha

This news is Content Editor DIsha