ਕਾਲਕਾਜੀ ਮੰਦਰ ''ਚ ਲਾਗੂ ਹੋਇਆ ਡਰੈੱਸ ਕੋਡ, ਅਜਿਹੇ ਕੱਪੜੇ ਪਹਿਨ ਕੇ ਆਏ ਤਾਂ ਨਹੀਂ ਮਿਲੇਗੀ ਐਂਟਰੀ

08/21/2023 4:07:36 PM

ਨਵੀਂ ਦਿੱਲੀ- ਦਿੱਲੀ ਸਥਿਤ ਪ੍ਰਸਿੱਧ ਕਾਲਕਾਜੀ ਮੰਦਰ ਵਿਚ ਮਾਤਾ ਰਾਣੀ ਦੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਨੂੰ ਸਾਧਾਰਣ ਕੱਪੜੇ ਪਹਿਨ ਕੇ ਆਉਣਾ ਹੋਵੇਗਾ। ਕਾਲਕਾਜੀ ਮੰਦਰ ਵਿਚ ਸ਼ਰਧਾਲੂਆਂ ਲਈ ਡਰੈੱਸ ਕੋਡ ਜਾਰੀ ਹੋਇਆ ਹੈ। ਇਸ ਨੂੰ ਲੈ ਕੇ ਮੰਦਰ ਪ੍ਰਬੰਧਕ ਵਲੋਂ ਇਕ ਸੂਚਨਾ ਜਾਰੀ ਕੀਤੀ ਗਈ ਹੈ ਕਿ ਮੰਦਰ ਆਉਣ ਵਾਲੇ ਸ਼ਰਧਾਲੂ ਸਾਧਾਰਣ ਕੱਪੜੇ ਪਹਿਨ ਕੇ ਦਰਸ਼ਨਾਂ ਲਈ ਆਉਣ।

ਇਹ ਵੀ ਪੜ੍ਹੋ- ਫਿਰੋਜ਼ਪੁਰ ’ਚ ਸਤਲੁਜ ਦਰਿਆ ਦੇ ਹੜ੍ਹ ਨਾਲ 50 ਪਿੰਡ ਅਜੇ ਵੀ ਘਿਰੇ, ਸੈਂਕੜੇ ਲੋਕ ਫਸੇ, NDRF ਵਲੋਂ ਰੈਸਕਿਊ ਜਾਰੀ

ਦੱਸ ਦੇਈਏ ਕਿ ਕਾਲਕਾਜੀ ਮੰਦਰ ਇਕ ਸ਼ਕਤੀਪੀਠ ਵੀ ਹੈ। ਇੱਥੇ ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਦਰਸ਼ਨ ਕਰਨ ਲਈ ਆਉਂਦੇ ਹਨ। ਜੇਕਰ ਸ਼ਰਧਾਲੂ ਪੱਛਮੀ ਸੱਭਿਅਤਾ ਨਾਲ ਪ੍ਰੇਰਿਤ ਛੋਟੇ ਕੱਪੜੇ ਪਹਿਨ ਕੇ ਮੰਦਰ ਆਉਂਦੇ ਹਨ, ਤਾਂ ਉਨ੍ਹਾਂ ਨੂੰ ਮੰਦਰ ਕੰਪਲੈਕਸ 'ਚ ਐਂਟਰੀ ਕਰਨ ਦੀ ਆਗਿਆ ਨਹੀਂ ਮਿਲੇਗੀ। ਕਾਲਕਾਜੀ ਤੋਂ ਇਲਾਵਾ ਦਿੱਲੀ ਦੇ ਕਈ ਮੰਦਰਾਂ ਵਿਚ ਵੀ ਸਾਧਾਰਣ ਕੱਪੜੇ ਪਹਿਨ ਕੇ ਆਉਣ ਨੂੰ ਕਿਹਾ ਜਾ ਰਿਹਾ ਹੈ।

ਕਾਲਕਾਜੀ ਮੰਦਰ ਪ੍ਰਬੰਧਨ ਸੁਧਾਰ ਕਮੇਟੀ ਵਲੋਂ ਲਾਗੂ ਕੀਤਾ ਡਰੈੱਸ ਕੋਡ

ਕੱਟੀ-ਫਟੀ ਜੀਨਸ
ਛੋਟੀ ਸਕਰਟ
ਬਰਮੂਡਾ
ਨਾਈਟ ਦਾ ਸੂਟ
ਜੇਕਰ ਤੁਸੀਂ ਹਾਫ ਪੈਂਟ ਪਾ ਕੇ ਆਉਂਦੇ ਹੋ ਤਾਂ ਤੁਹਾਨੂੰ ਮੰਦਰ 'ਚ ਐਂਟਰੀ ਨਹੀਂ ਮਿਲੇਗੀ

ਇਹ ਵੀ ਪੜ੍ਹੋ- ਚੰਦਰਯਾਨ-3 ਦੀ ‘ਸਾਫਟ ਲੈਂਡਿੰਗ’ ਦਾ ਸਿੱਧਾ ਪ੍ਰਸਾਰਣ ਵੇਖ ਸਕਣਗੇ ਦੇਸ਼ ਵਾਸੀ

ਮਰਦਾਂ ਅਤੇ ਔਰਤਾਂ ਦੋਵਾਂ ਲਈ ਡਰੈੱਸ ਕੋਡ

ਕਮੇਟੀ ਨੇ ਫੈਸਲਾ ਕੀਤਾ ਹੈ ਕਿ ਪੱਛਮੀ ਕੱਪੜੇ ਪਾ ਕੇ ਆਉਣ ਵਾਲਿਆਂ ਨੂੰ ਬਾਹਰ ਤੋਂ ਹੀ ਮਾਤਾ ਰਾਣੀ ਦੇ ਦਰਸ਼ਨ ਕਰਨੇ ਹੋਣਗੇ। ਕਾਲਕਾਜੀ ਮੰਦਰ ਦੀ ਵੈੱਬਸਾਈਟ ਮੁਤਾਬਕ ਕਾਲਕਾਜੀ ਮੰਦਰ 'ਚ ਸ਼ਰਧਾਲੂਆਂ ਲਈ ਜਾਰੀ ਕੀਤਾ ਗਿਆ ਡਰੈੱਸ ਕੋਡ ਪੁਰਸ਼ਾਂ ਅਤੇ ਔਰਤਾਂ ਦੋਵਾਂ ਲਈ ਹੈ। ਇਸ ਸਬੰਧੀ ਇਕ ਸੂਚਨਾ ਬੋਰਡ ਵੀ ਮੰਦਰ ਦੇ ਪ੍ਰਵੇਸ਼ ਦੁਆਰ ਦੇ ਬਿਲਕੁਲ ਬਾਹਰ ਲਗਾਇਆ ਗਿਆ ਹੈ ਤਾਂ ਜੋ ਆਉਣ ਵਾਲੇ ਸ਼ਰਧਾਲੂਆਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ-  ਹਿਸਾਰ ਤੋਂ ਰਾਜਸਥਾਨ ਖਿੱਚ ਲਿਆਈ ਹੋਣੀ, ਘੁੰਮਣ ਗਏ 4 ਦੋਸਤਾਂ ਦੀਆਂ ਘਰ ਪਰਤੀਆਂ ਲਾਸ਼ਾਂ

ਡਰੈੱਸ ਕੋਡ ਦੇ ਤਹਿਤ ਪੁਰਸ਼ ਸ਼ਰਧਾਲੂ

ਕੋਈ ਵੀ ਸ਼ਰਟ ਅਤੇ ਟੀ-ਸ਼ਰਟ ਦੇ ਨਾਲ-ਨਾਲ ਟਰਾਊਜ਼ਰ, ਧੋਤੀ ਅਤੇ ਪਜਾਮਾ ਪਾ ਕੇ ਮਾਂ ਦੇ ਦਰਸ਼ਨਾਂ ਲਈ ਆ ਸਕਦਾ ਹੈ। ਦੂਜੇ ਪਾਸੇ ਔਰਤਾਂ ਸਾੜ੍ਹੀ, ਪਜਾਮੇ ਦੇ ਨਾਲ ਚੂੜੀਦਾਰ ਪਹਿਨ ਕੇ ਆ ਸਕਦੀਆਂ ਹਨ।

ਇਸ ਲਈ ਡਰੈੱਸ ਕੋਡ ਲਾਗੂ

ਕਾਲਕਾਜੀ ਮੰਦਰ ਦੇ ਮਹੰਤ ਨੇ ਕਿਹਾ ਕਿ ਮੰਦਰ ਸਾਤਵਿਕ ਥਾਂ ਹੁੰਦੀ ਹੈ ਅਤੇ ਇੱਥੋਂ ਦਾ ਮਾਹੌਲ ਵੀ ਸਾਤਵਿਕ ਹੈ। ਅਜਿਹੇ 'ਚ ਸ਼ਰਧਾਲੂਆਂ 'ਚ ਵੀ ਸ਼ਰਧਾ ਅਤੇ ਸਨਮਾਨ ਹੋਣਾ ਚਾਹੀਦਾ ਹੈ, ਇਸ ਲਈ ਮੰਦਰ ਦੇ ਕੰਪਲੈਕਸ 'ਚ ਔਰਤਾਂ ਅਤੇ ਪੁਰਸ਼ਾਂ ਦੋਵਾਂ ਲਈ ਸਾਧਾਰਣ ਕੱਪੜੇ ਪਾ ਕੇ ਮੰਦਰ 'ਚ ਪ੍ਰਵੇਸ਼ ਕਰਨਾ ਲਾਜ਼ਮੀ ਕੀਤਾ ਗਿਆ ਹੈ।

Tanu

This news is Content Editor Tanu